Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਰਿੰਦਰ ਮੋਦੀ ਖੂਨ ਦਾ ਸੌਦਾਗਰ ਹੈ- ਲਾਲੂ

Posted on February 12th, 2014


ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਇਕ ਵਾਰ ਫਿਰ ਗੁਜਰਾਤ ਦੇ ਮੁੱਖ ਮੰਤਰੀ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ ਹੈ। ਲਾਲੂ ਨੇ ਮੋਦੀ 'ਤੇ ਹਮਲਾ ਕਰਦੋ ਹੋਏ ਕਿਹਾ ਕਿ ਨਰਿੰਦਰ ਮੋਦੀ ਖੂਨ ਦਾ ਸੌਦਾਗਰ ਹੈ। ਲਾਲੂ ਨੇ ਕਿਹਾ ਕਿ ਮੋਦੀ ਕਦੇ ਕੁਝ ਬੋਲਦਾ ਹੈ ਤੇ ਕਦੇ ਕੁਝ। ਲਾਲੂ ਨੇ ਮੋਦੀ ਖਿਲਾਫ਼ ਟਿੱਪਣੀ ਕਰਦੋ ਹੋਏ ਕਿਹਾ ਕਿ ਚਾਹ ਤਾਂ ਮੈਂ ਵੇਚੀ ਹੈ, ਮੇਰੀ ਅਜੇ ਵੀ ਚਾਹ ਦੀ ਦੁਕਾਨ ਹੈ। ਮੋਦੀ ਨੇ ਕਿਥੇ ਚਾਹ ਵੇਚੀ ਹੈ, ਉਹ ਕੁਝ ਵੀ ਬੋਲਦੇ ਰਹਿੰਦੇ ਹਨ। ਮੋਦੀ ਨੇ ਚਾਹ ਨਹੀਂ ਖੂਨ ਵੇਚਿਆ ਹੈ। ਨਰਿੰਦਰ ਮੋਦੀ ਖੂਨ ਤੇ ਦੰਗਿਆਂ ਦਾ ਸੌਦਾਗਰ ਹੈ।



Archive

RECENT STORIES