Posted on February 12th, 2014

ਹੁਸ਼ਿਆਰਪੁਰ- ਦਲ ਖਾਲਸਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀ ਲੈਦਿਆਂ ਕਿਹਾ ਕਿ ਪੰਜਾਬ ਦੇ ਦੋਨੇ ਆਗੂ ਇੱਕ-ਦੂਜੇ ਉਤੇ ਚਿੱਕੜ ਸੁੱਟਕੇ ਜੂਨ ਅਤੇ ਨਵੰਬਰ 1984 ਦੀਆਂ ਦਰਦਨਾਕ ਘਟਨਾਵਾਂ ਲਈ ਅਸਲ ਮੁੱਖ ਦੋਸ਼ੀ (ਭਾਰਤੀ ਸਟੇਟ) ਦਾ ਗੁਨਾਹ ਘਟਾਉਣ ਦੇ ਜ਼ਿਮੇਵਾਰ ਬਣ ਰਹੇ ਹਨ।
ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਦੋਨੇ ਆਗੂ ਕਬਾਇਲੀ ਸੋਚ ਦਾ ਪ੍ਰਗਟਾਵਾ ਕਰਦੇ, ਵੋਟਰਾਂ ਨੂੰ ਭਰਮਾਉਣ ਲਈ ਇੱਕ-ਦੂਜੇ ਨੂੰ ਨੀਵਾਂ ਦਿਖਾ ਰਹੇ ਹਨ। ਉਹਨਾਂ ਕਿਹਾ ਕਿ ਦੋਵੇ ਆਏ ਦਿਨ ਮੌਕਾਪ੍ਰਸਤੀ ਅਤੇ ਸਮਝੌਤਾਵਾਦੀ ਦੀ ਰਾਜਨੀਤੀ ਹੀ ਖੇਡਦੇ ਆ ਰਹੇ ਹਨ।
ਅਕਾਲੀਆਂ ਵਲੋਂ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤੀਆਂ ਮੀਟਿੰਗਾਂ ਦੀਆਂ ਚਰਚਾਵਾਂ ਬਾਰੇ ਉਹਨਾਂ ਕਿਹਾ ਕਿ ਇੰਦਰਾ ਚਾਹੁੰਦੀ ਸੀ ਕਿ ਅਕਾਲੀ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਜਾਣ ਲਈ ਦਬਾਅ ਪਾਉਣ, ਜਿਸ ਲਈ ਜਾਂ ਤਾਂ ਅਕਾਲੀਆਂ ਨੇ ਮਨਾ ਕਰ ਦਿੱਤਾ ਜਾਂ ਉਹ ਕਰਨ ਦੀ ਸਥਿਤੀ ਵਿੱਚ ਹੀ ਨਹੀ ਸਨ। ਉਹਨਾਂ ਕਿਹਾ ਕਿ ਇੰਦਰਾ ਗਾਂਧੀ ਸਿੱਖ ਸਮਸਿਆ ਦਾ ਨਾਂ ਤਾਂ ਹੱਲ ਕਰਨਾ ਚਾਹੁੰਦੀ ਸੀ ਅਤੇ ਨਾ ਹੀ ਉਸਨੇ ਕੋਈ ਸਨਮਾਨਜਨਕ ਤਜ਼ਵੀਜ ਹੀ ਅੱਗੇ ਰੱਖੀ ਸੀ। ਉਹਨਾਂ ਕਿਹਾ ਕਿ ਆਨੰਦਪੁਰ ਸਾਹਿਬ ਮਤਾ ਪ੍ਰਵਾਨ ਕਰਨ ਦੀ ਥਾਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਉਤੇ ਫੌਜ ਚੜਾਕੇ ਸਿੱਖ ਧਾਰਮਿਕ ਸਥਾਨਾਂ ਦੀ ਬੇਹੁਰਮਤੀ ਕੀਤੀ, ਜਿਸ ਦਾ ਖਮਿਆਜ਼ਾ, ਉਸਨੂੰ ਆਪਣੀ ਜਾਣ ਦੇ ਕੇ ਭੁਗਤਣਾ ਪਿਆ।
ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਅਕਾਲੀ ਸੌੜੇ ਸਿਆਸੀ ਹਿੱਤਾਂ ਲਈ ਜੂਨ ਅਤੇ ਨਵੰਬਰ ਘਟਨਾਵਾਂ ਲਈ ਕੇਵਲ ਕਾਂਗਰਸ ਨੂੰ ਜ਼ਿਮੇਵਾਰ ਠਹਿਰਾਉਂਦੇ ਆ ਰਹੇ ਹਨ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਉਤੇ ਫੌਜ ਦਾ ਹਮਲਾ ਕਿਸੇ ਪਾਰਟੀ ਦੇ ਹੁਕਮਾਂ ਨਾਲ ਨਹੀ ਸਗੋਂ ਭਾਰਤ ਦੀ ਪ੍ਰਧਾਨ ਮੰਤਰੀ ਦੇ ਹੁਕਮਾਂ ਨਾਲ ਹੋਇਆ ਸੀ। ਉਹਨਾਂ ਕਿਹਾ ਕਿ ਨਵੰਬਰ 1984 ਵਿੱਚ 3000 ਤੋਂ ਵੱਧ ਸਿੱਖਾਂ ਦਾ ਦਿਨ-ਦਹਾੜੇ ਬੇਰਹਿਮੀ ਨਾਲ ਕਤਲ, ਔਰਤਾਂ ਦੀ ਬੇਪਤੀ ਅਤੇ ਗੁਰਦੁਆਰਾ ਸਾਹਿਬ ਨੂੰ ਅਗਣ-ਭੇਂਟ ਹਿੰਦ ਸਰਕਾਰ ਅਤੇ ਸਥਾਨਕ ਪੁਲਿਸ ਦੀ ਮਦਦ ਤੋਂ ਬਿਨਾਂ ਅਸੰਭਵ ਹੈ। ਉਹਨਾਂ ਕਿਹਾ ਕਿ ਨਵੰਬਰ ਕਤਲੇਆਮ ਵਿੱਚ ਆਰ.ਐਸ.ਐਸ ਦੀ ਭੂਮਿਕਾ ਪੱਕੀ ਹੈ। ਉਹਨਾਂ ਕਿਹਾ ਕਿ ਇਸ ਸਚਾਈ ਤੋਂ ਮੂੰਹ ਮੋੜਣ ਦੀ ਸਿਆਸੀ ਮਜਬੂਰੀ ਬਾਦਲ ਸਾਹਿਬ ਦੀ ਤਾਂ ਹੋ ਸਕਦੀ ਹੈ, ਸਿੱਖਾਂ ਦੀ ਨਹੀ।
ਦਰਬਾਰ ਸਾਹਿਬ ਹਮਲੇ ਵਿੱਚ ਬਾਦਲ ਸਾਹਿਬ ਦੇ ਰੋਲ ਬਾਰੇ ਉਠ ਰਹੀਆਂ ਉਗਲਾਂ ਬਾਰੇ ਉਹਨਾਂ ਕਿਹਾ ਕਿ ਉਹਨਾਂ ਦਾ ਰੋਲ ਹਮੇਸ਼ਾਂ ਸ਼ੱਕੀ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲ ਜਾਂ ਉਸ ਵੇਲੇ ਦੇ ਹੋਰਨਾਂ ਆਗੂਆਂ ਦੇ ਰੋਲ ਬਾਰੇ ਅੱਜੇ ਬਹੁਤ ਕੁਝ ਸਾਹਮਣੇ ਆਉਣਾ ਬਾਕੀ ਹੈ। ਉਹਨਾਂ ਕਿਹਾ ਕਿ ਸਿੱਖਾਂ ਅੰਦਰ ਬਾਦਲ ਸਾਹਿਬ ਦੀ ਦਿੱਲੀ ਨਾਲ ਨੇੜਤਾ ਦੇ ਹਮੇਸ਼ਾਂ ਚਰਚੇ ਰਹੇ ਹਨ। ਉਹਨਾਂ ਕਿਹਾ ਕਿ ਇਸੇ ਕਾਰਨ ਬਾਦਲ ਸਾਹਿਬ ਪੰਜਾਬ ਵਿੱਚ ਦਿੱਲੀ ਦੇ ਖਾਸ ਚਹੇਤੇ ਸਮਝੇ ਜਾਂਦੇ ਹਨ।
ਉਹਨਾਂ ਕਿਹਾ ਕਿ ਬਾਦਲ ਸਾਹਿਬ ਦੇ 1984 ਦੀਆਂ ਘਟਨਾਵਾਂ ਤੋਂ ਬਾਅਦ ਵੀ ਸਰਕਾਰੀ ਅਤੇ ਪ੍ਰਸ਼ਾਸਨਿਕ ਅਫਸਰਸ਼ਾਹੀ ਨਾਲ ਗੂੜੇ ਸਬੰਧ ਰਹੇ ਹਨ। ਉਹਨਾਂ ਕਿਹਾ ਇਸ ਗੱਲ ਦਾ ਸਬੂਤ ਉਹਨਾਂ ਵਲੋਂ ਅਜਿਹੇ ਅਫਸਰਾਂ ਨੂੰ ਪੁਲਿਸ ਦੀ ਲੀਡਰਸ਼ਿਪ ਦੀ ਵਾਗਡੋਰ ਸੌਪਣਾ ਹੈ ਜੋ ਜੂਝਾਰੂਆਂ, ਸਾਧਾਰਨ ਵਿਅਕਤੀਆਂ ਅਤੇ ਰਾਜਸੀ ਵਿਰੋਧੀਆਂ ਨੂੰ ਲਤਾੜਣ ਅਤੇ ਕੁਚਲਣ ਲਈ ਮਸ਼ਹੂਰ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026