Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸ਼ੂਤੋਸ਼ ਦੇ ਡਰਾਈਵਰ ਵਲੋਂ ਦਾਇਰ ਕੀਤੀਆਂ ਦੋਵੇਂ ਪਟੀਸ਼ਨਾਂ ਰੱਦ

Posted on February 11th, 2014

<p>ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਪੂਰਨ ਸਿੰਘ ਦੇਸਲ<br></p>


ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ‘ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾ’ ਦੇ ਮੁਖੀ ਆਸ਼ੂਤੋਸ਼ ਸੰਬੰਧੀ ਦਾਇਰ ਕੀਤੀਆਂ ਗਈਆਂ ਦੋਵੇਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਪਟੀਸ਼ਨਾਂ ਆਸ਼ੂਤੋਸ਼ ਦੇ ਸਾਬਕਾ ਡਰਾਈਵਰ ਪੂਰਨ ਸਿੰਘ ਨੇ ਅਦਾਲਤ ‘ਚ ਦਾਇਰ ਕੀਤੀਆਂ ਸਨ। ਇਨ੍ਹਾਂ ‘ਚੋਂ ਇਕ ਪਟੀਸ਼ਨ ‘ਚ ਕਿਹਾ ਗਿਆ ਸੀ ਕਿ ਆਸ਼ੂਤੋਸ਼ ਨੂੰ ਜ਼ਬਰਦਸਤੀ ਬੰਧਕ ਬਣਾ ਕੇ ਰੱਖਿਆ ਗਿਆ ਹੈ ਅਤੇ ਦੂਜੀ ਪਟੀਸ਼ਨ ਸੋਮਵਾਰ ਨੂੰ ਹੀ ਅਦਾਲਤ ‘ਚ ਦਾਇਰ ਕੀਤੀ ਗਈ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਆਸ਼ੂਤੋਸ਼ ਮਹਾਰਾਜ ਦੀ ਮੈਡੀਕਲ ਜਾਂਚ ਪੀ. ਜੀ. ਆਈ. ਦੇ ਡਾਕਟਰਾਂ ਕੋਲੋਂ ਕੈਮਰੇ ਅਤੇ ਮੀਡੀਆ ਦੇ ਸਾਹਮਣੇ ਕਰਾਈ ਜਾਵੇ।

ਇਨ੍ਹਾਂ ਦੋਹਾਂ ਪਟੀਸ਼ਨਾਂ ਨੂੰ ਰੱਦ ਕਰਦੇ ਹੋਏ ਹਾਈਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਆਪਣੀ ਸਟੇਟਸ ਰਿਪੋਰਟ ‘ਚ ਸਪੱਸ਼ਟ ਕਰ ਚੁੱਕੀ ਹੈ ਕਿ ਆਸ਼ੂਤੋਸ਼ ‘ਕਲੀਨਿਕਲੀ ਡੈੱਡ’ ਹਨ ਅਤੇ ਕਲੀਨਿਕਲੀ ਡੈੱਡ ਬੰਦੇ ਨੂੰ ਜ਼ਬਰਦਸਤੀ ਬੰਧਕ ਕਿਵੇਂ ਬਣਾਇਆ ਜਾ ਸਕਦਾ ਹੈ। ਇਸ ਬਾਰੇ ਅਦਾਲਤ ਨੇ ਤਾਮਿਲਨਾਡੂ ਦੇ ਇਕ ਕੇਸ ਦੀ ਵੀ ਉਦਾਹਰਣ ਦਿੱਤੀ। ਸਰਕਾਰੀ ਵਕੀਲ ਰੀਤਾ ਕੋਹਲੀ ਨੇ ਇਸ ਪੂਰੇ ਮਾਮਲੇ ਦੇ ਪਹਿਲੂਆਂ ਦੀ ਮੀਡੀਆ ਨੂੰ ਜਾਣਕਾਰੀ ਦਿੱਤੀ।



Archive

RECENT STORIES