Posted on February 10th, 2014

ਆਮਦਨ ਦਾ ਕੋਈ ਵਸੀਲਾ ਨਾ ਹੋਣ ਕਾਰਨ ਇਹ ਧੰਦਾ ਅਪਣਾ ਲਿਆ
ਮੋਗਾ- ਸੀ.ਆਈ.ਏ ਸਟਾਫ਼ ਪੁਲੀਸ ਨੇ ਅੰਮ੍ਰਿਤਧਾਰੀ ਪਿਉ- ਪੁੱਤ ਨੂੰ ਗ੍ਰਿਫ਼ਤਾਰ ਕਰਕੇ 255 ਗ੍ਰਾਮ ਹੈਰੋਇਨ ਅਤੇ 10 ਲੱਖ 31 ਹਜ਼ਾਰ ਦੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜਮਾਂ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਦਾ ਦਾਅਵਾ ਹੈ ਕਿ ਦੋਵਾਂ ਮੁਲਜਮ ਧਰਮਕੋਟ ਸਬ ਡਿਵੀਜਨ ਤਹਿਤ ਤਸਕਰੀ ਲਈ ਅਹਿਮ ਪਿੰਡ ਦੌਲੇਵਾਲਾ ਤੇ ਨੂਰਪੁਰ ਹਕੀਮਾਂ ਤੋਂ ਇਲਾਵਾ ਹੋਰਾਂ ਪਿੰਡਾਂ 'ਚ ਥੋਕ ਦੇ ਸਪਲਾਇਰ ਸਨ। ਪੁਲੀਸ ਦਾ ਦਾਅਵਾ ਹੈ ਕਿ ਦੋਵੇਂ ਮੁਲਜਮ ਨਸ਼ਾ ਰਹਿਤ ਤੇ ਹਮੇਸ਼ਾ ਨਿਹੰਗ ਬਾਣੇ 'ਚ ਰਹਿੰਦੇ ਪ੍ਰਪੱਕ ਅੰਮ੍ਰਿਤਧਾਰੀ ਹਨ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਨਸ਼ਾ ਤਸਕਰੀ ਲਈ ਧਰਮਕੋਟ ਸਬ ਡਿਵੀਜ਼ਨ ਤਹਿਤ ਪਿੰਡ ਦੌਲੇਵਾਲਾ ਅਤੇ ਇਸ ਇਲਾਕੇ ਦੇ ਹੋਰਾਂ ਪਿੰਡਾਂ 'ਚ ਹੈਰੋਇਨ ਸਪਲਾਈ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਸੀ.ਆਈ..ਏ ਸਟਾਫ਼ ਇੰਚਾਰਜ਼ ਇੰਸਪੈਕਟਰ ਹਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਿੰਡ ਧਰਮ ਸਿੰਘ ਵਾਲਾ ਪੁਲ 'ਤੇ ਗਸ਼ਤ ਦੌਰਾਨ ਸ਼ੱਕ ਦੇ ਅਧਾਰ ਤੇ ਨਿਹੰਗ ਬਾਣੇ 'ਚ ਦੋ ਮੋਟਰ ਸਾਈਕਲ ਸਵਾਰਾਂ ਨੂੰ ਰੋਕਿਆ ਤਾਂ ਉਹ ਹੜਬੜਾ ਗਏ। ਪੁਲੀਸ ਨੇ ਤਲਾਸ਼ੀ ਦੌਰਾਨ 255 ਗ੍ਰਾਮ ਹੈਰੋਇਨ, ਜਿਸਦੀ ਕੌਮਾਂਤਰੀ ਬਜ਼ਾਰ 'ਚ ਸਵਾ ਕਰੋੜ ਕੀਮਤ ਹੈ ਅਤੇ 10.31 ਲੱਖ ਦੀ ਨਕਦੀ ਬਰਾਮਦ ਕੀਤੀ। ਇਨ੍ਹਾਂ ਮੁਲਜਮਾਂ ਦੀ ਪਛਾਣ ਵਿਸਾਖਾ ਸਿੰਘ ਪੁੱਤਰ ਵਿਰਸਾ ਸਿੰਘ ਅਤੇ ਵਿਰਸਾ ਸਿੰਘ ਪੁੱਤਰ ਬੂੜ ਸਿੰਘ ਵਾਸੀ ਪਿੰਡ ਮਲਕ ਕੰਗਾਂ ਵਜੋਂ ਕੀਤੀ ਗਈ, ਜੋ ਦੋਵੇਂ ਪਿਉ-ਪੁੱਤ ਹਨ।
ਮੁਲਜਮਾਂ ਨੇ ਪੁੱਛਗਿੱਛ 'ਚ ਕਿਹਾ ਕਿ ਉਹ ਬਿਲਕੁਲ ਨਸ਼ਾ ਰਹਿਤ ਹਨ ਅਤੇ ਬਾਹਰੋਂ ਕਦੇ ਚਾਹ ਤੱਕ ਵੀ ਨਹੀਂ ਪੀਤੀ। ਉਨ੍ਹਾਂ ਦੀ ਜਮੀਨ ਸਤਿਲੁਜ ਦਰਿਆ 'ਚ ਆ ਗਈ ਸੀ ਅਤੇ ਆਮਦਨ ਦਾ ਕੋਈ ਵਸੀਲਾ ਨਹੀਂ ਸੀ ਅਤੇ ਇਹ ਧੰਦਾ ਅਪਣਾ ਲਿਆ। ਪੁਲੀਸ ਮੁਤਾਬਕ ਕੁਝ ਚਿਰ ਪਹਿਲਾਂ ਇਨ੍ਹਾਂ ਦੇ ਇੱਕ ਹੋਰ ਪਰਿਵਾਰਕ ਮੈਂਬਰ ਖ਼ਿਲਾਫ਼ ਭੁੱਕੀ ਤਸਕਰੀ ਦਾ ਕੇਸ ਦਰਜ ਹੋਇਆ ਸੀ। ਮੁਲਜਮਾਂ ਨੇ ਕਿਹਾ ਕਿ ਉਹ ਕੁਝ ਚਿਰ ਪਹਿਲਾਂ ਹੀ ਇਹ ਧੰਦਾ ਕਰਨ ਲੱਗੇ ਸਨ ਅਤੇ ਉਨ੍ਹਾਂ ਦੇ ਅੰਮ੍ਰਿਤਧਾਰੀ ਹੋਣ ਕਰਕੇ ਪੁਲੀਸ ਉਨ੍ਹਾਂ ਤੇ ਸ਼ੱਕ ਨਹੀਂ ਸੀ ਕਰਦੀ ਅਤੇ ਪੁਲੀਸ ਨਾਕਿਆਂ ਤੋਂ ਵੀ ਬਚ ਨਿਕਲਦੇ ਸਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026