Posted on February 10th, 2014

ਨਵੀ ਦਿੱਲੀ- ਪੰਜਾਬ ਅਤੇ ਕਸ਼ਮੀਰ ਦੀਆਂ ਗਰਮਖਿਆਲੀ ਪਾਰਟੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਪ੍ਰਤੀਨਿਧਾਂ ਨੇ ਧਾਰਮਿਕ ਘੱਟ-ਗਿਣਤੀ ਅਤੇ ਨਸਲੀ ਲੋਕਾਂ ਵਿਚਾਲੇ ਤਾਲਮੇਲ ਨੂੰ ਹੋਰ ਮਜਬੂਤ ਕਰਨ ਦਾ ਐਲਾਨ ਕੀਤਾ ਹੈ।
ਅਫਜ਼ਲ ਗਰੂ, ਜਿਸਨੂੰ ਪਿਛਲ਼ੇ ਵਰ੍ਹੇ ਪਾਰਲੀਮੈਂਟ ਹਮਲੇ ਦੇ ਦੋਸ਼ ਵਿੱਚ ਫਾਂਸੀ ਦਿਤੀ ਗਈ ਸੀ, ਦੀ ਪਹਿਲੀ ਬਰਸੀ ਮੌਕੇ ਉਸ ਦੀ ਯਾਦ ਵਿੱਚ ਸੈਮੀਨਾਰ ਆਯੋਜਿਤ ਕੀਤਾ ਗਿਆ। ਸਮਾਗਮ ਦੇ ਪ੍ਰਬੰਧਕ ਦਿੱਲੀ ਯੂਨੀਵਰਸਟੀ ਦੇ ਪ੍ਰੋਫੈਸਰ ਸਈਅਦ ਗਿਲਾਨੀ ਅਤੇ ਉਹਨਾਂ ਦੀ ਅਗਵਾਈ ਹੇਠ ਬਣੀ ਕਮੇਟੀ ਸੀ। ਸੈਮੀਨਰ ਵਿੱਚ ਦਿੱਲੀ ਵਿੱਚ ਪੜਦੇ ਕਸ਼ਮੀਰੀ ਸਟੂਡੈਂਟਸ, ਜਿਨਾਂ ਵਿੱਚ ਲੜਕੇ-ਲੜਕੀਆਂ ਸ਼ਾਮਿਲ ਸਨ, ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਕਸ਼ਮੀਰ ਦੀ ਅਜ਼ਾਦੀ ਦੇ ਹੱਕ ਵਿੱਚ ਜੰਮਕੇ ਨਾਅਰੇਬਾਜ਼ੀ ਕੀਤੀ। ਸਮਾਗਮ ਵਿੱਚ ਨਵੰਬਰ 1984 ਅਤੇ ਗੁਜਰਾਤ 2002 ਵਿੱਚ ਨਾ-ਇਨਸਾਫ ਮਿਲਣ ਕਰਕੇ ਬੁਲਾਰਿਆਂ ਨੇ ਦੇਸ਼ ਦੇ ਨਿਆਇਕ ਅਤੇ ਰਾਜਸੀ ਸਿਸਟਮ ਉਤੇ ਕਰਾਰੀਆਂ ਚੋਟਾਂ ਮਾਰੀਆਂ।
ਅਫਜ਼ਲ ਗੁਰੂ ਨੂੰ ਸ਼ਰਧਾਜਲੀ ਭੇਂਟ ਕਰਦਿਆਂ, ਦਲ ਖਾਲਸਾ ਆਗੂ ਕੰਵਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਦਰਬਾਰ ਸਾਹਿਬ ਅਤੇ ਨਵੰਬਰ 1984 ਦੇ ਦਿੱਲੀ ਕਤਲੇਆਮ ਨੂੰ 30 ਵਰ੍ਹੇ ਹੋ ਗਏ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਪਿਛੇ ਦੇਖਣ ਦੀ ਇੱਛੁਕ ਤਾਂ ਹੈ ਪਰ ਉਹਨਾਂ ਦਾ ਦੇਸ਼ ਦੇ ਨਿਆਇਕ ਸਿਸਟਮ ਵਿੱਚ ਹੁਣ ਵਿਸ਼ਵਾਸ ਨਹੀ ਰਿਹਾ। ਉਹਨਾਂ ਕਿਹਾ ਕਿ ਇੰਗਲੈਂਡ ਦੀ ਉਸ ਵੇਲੇ ਦੀ ਸਰਕਾਰ ਦੀ ਦਰਬਾਰ ਸਾਹਿਬ ਹਮਲੇ ਵਿੱਚ ਸ਼ਮੂਲੀਅਤ ਦਾ ਭੇਦ ਜੱਗ ਜ਼ਾਹਿਰ ਹੋਣ ਨਾਲ ਸਿੱਖ ਕੌਮ ਨੂੰ ਕਰਾਰਾ ਝਟਕਾ ਵੱਜਾ ਹੈ। ਉਹਨਾਂ ਕਿਹਾ ਕਿ ਬੇਸ਼ਕ ਸਿੱਖ ਇੰਗਲੈਂਡ ਤੋਂ ਡਾਢੇ ਖਫਾ ਹਨ ਪਰ ਇਸ ਦੇ ਬਾਵਜੂਦ ਇੰਗਲੈਂਡ ਦੀ ਮੌਜੂਦਾ ਹਕੂਮਤ ਨੇ ਆਪਣੀ ਸਟੇਟ ਸਕਾਟਲੈਂਡ ਨੂੰ ਸਵੈ-ਨਿਰਣੇ ਦਾ ਹੱਕ ਦੇ ਕੇ ਪਰੌੜ੍ਹ ਜ਼ਮੂਹਰੀਅਤ ਦਾ ਸਬੂਤ ਵੀ ਦਿੱਤਾ ਹੈ। ਉਹਨਾਂ ਦੱਸਿਆ ਕਿ ਸਕਾਟਲੈਂਡ ਦੇ ਲੋਕ 18 ਸਤੰਬਰ ਨੂੰ ਵੋਟ ਰਾਹੀਂ ਇਹ ਨਿਰਣਾ ਕਰਨਗੇ ਕਿ ਉਹਨਾਂ ਇੰਗਲੈਂਡ ਦੇ ਨਾਲ ਰਹਿਣਾ ਹੈ ਕਿ ਨਹੀ। ਉਹਨਾਂ ਸਵਾਲ ਕਰਦਿਆਂ ਕਿਹਾ ਕਿ ਕੀ ਭਾਰਤ ਸਰਕਾਰ ਵੀ ਕਸ਼ਮੀਰ, ਪੰਜਾਬ ਅਤੇ ਨਾਗਾਲੈਂਡ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇ ਕੇ ਪਰੌੜ੍ਹ ਜ਼ਮੂਹਰੀਅਤ ਦਾ ਸਬੂਤ ਦੇਵੇਗੀ। ਕਸ਼ਮੀਰ ਦੀ ਆਜ਼ਾਦੀ ਦੀ ਲੜਾਈ ਦੀ ਹਮਾਇਤ ਕਰਦਿਆਂ ਉਹਨਾਂ ਕਿਹਾ ਕਿ ਕਸ਼ਮੀਰੀ ਆਵਾਮ ਖੁਸ਼ਕਿਸਮਤ ਹੈ ਕਿ ਉਸ ਨੂੰ ਸਈਅਦ ਅਲੀ ਸ਼ਾਹ ਗਿਲਾਨੀ ਵਰਗਾ ਦ੍ਰਿੜ ਅਤੇ ਦੂਰਅੰਦੇਸ਼ ਆਗੂ ਮਿਲਿਆ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਇੱਕ-ਦੂਜੇ ਦੇ ਕੁਦਰਤੀ ਗੁਆਂਢੀ ਹਨ ਅਤੇ ਦੋਨਾਂ ਸੂਬਿਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਇਨਸਾਫ ਲਈ ਅਤੇ ਆਪਣੀਆਂ ਸਮਸਿਆਂਵਾਂ ਦੇ ਹੱਲ ਲਈ ਮਿਲਕੇ ਜੱਦੋਜਹਿਦ ਕਰਨੀ ਚਾਹੀਦੀ ਹੈ।
ਸਿੱਖਜ਼ ਫਾਰ ਹਿਊਮਨ ਰਾਈਟਜ਼ ਦੇ ਚੇਅਰਮੈਨ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਘੱਟ-ਗਿਣਤੀ ਕੌਮਾਂ ਦੇ ਹੱਕ ਕੁਚਲੇ ਜਾ ਰਹੇ ਹਨ, ਉਹਨਾਂ ਦੇ ਮਨੁੱਖੀ ਅਤੇ ਸਿਆਸੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਘੱਟ-ਗਿਣਤੀ ਕੌਮਾਂ ਦੇ ਲੋਕਾਂ ਨਾਲ ਜੋ ਵਿਹਾਰ ਇਸ ਦੇਸ਼ ਵਿੱਚ ਹੋ ਰਿਹਾ ਹੈ, ਉਸ ਤੋਂ ਬਚਣ ਦਾ ਇੱਕੋ-ਇਕ ਰਾਹ ਕੇਵਲ ਅਜ਼ਾਦੀ ਹੈ। ਉਹਨਾਂ ਕਸ਼ਮੀਰੀ ਲੋਕਾਂ ਨਾਲ ਇੱਕਜੁਠਤਾ ਦਾ ਪ੍ਰਗਟਾਵਾ ਕੀਤਾ।
ਪ੍ਰੋਫੈਸਰ ਸਈਅਦ ਗਿਲਾਨੀ, ਜਿਨਾਂ ਨੂੰ ਹੇਠਲੀ ਅਦਾਲਤ ਨੇ ਅਫਜ਼ਲ ਦੇ ਨਾਲ ਫਾਂਸੀ ਦੀ ਸਜ਼ਾ ਵੀ ਸੁਣਾਈ ਸੀ ਪਰ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ, ਨੇ ਬੋਲਦਿਆਂ ਦੱਸਿਆ ਕਿ ਕਿਵੇਂ ਇਸ ਸਾਰੇ ਕੇਸ ਦੇ ਟਰਾਇਲ ਮੌਕੇ ਇਨਸਾਫ ਦਾ ਕਤਲ ਹੋਇਆ ਹੈ।
ਪ੍ਰੋ ਮਨੋਰੰਜਨ ਮੋਹਾਂਤੀ, ਪ੍ਰੋ ਤ੍ਰਿਪਤਾ ਵਾਹੀ ਨੇ ਕਿਹਾ ਕਿ ਕੇਵਲ ਕਸ਼ਮੀਰ ਦੇ ਹੀ ਲੋਕ ਨਹੀਂ, ਇਨਸਾਫ-ਪਸੰਦ ਲੋਕ ਵੀ ਅਫਜ਼ਲ ਗੁਰੂ ਨੂੰ ਯਾਦ ਕਰ ਰਹੇ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026