Posted on February 7th, 2014

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਸਰਕਾਰ ਨੇ 'ਕੈਨੇਡੀਅਨ ਸਿਟੀਜ਼ਨਸ਼ਿਪ ਐਕਟ 1977' ਵਿੱਚ ਸੋਧਾਂ ਕਰਵਾਉਣ ਲਈ ਸਦਨ ਵਿੱਚ ਇਕ ਬਿੱਲ ਪੇਸ਼ ਕੀਤਾ ਹੈ, ਜੋ ਜੇਕਰ ਪਾਸ ਹੋ ਗਿਆ ਤਾਂ ਕੈਨੇਡਾ ਦੀ ਨਾਗਰਿਕਤਾ ਲੈਣੀ ਪਹਿਲਾਂ ਨਾਲੋਂ ਕਿਤੇ ਔਖੀ ਹੋ ਜਾਵੇਗੀ। ਬੇਸ਼ੱਕ ਸਰਕਾਰ ਦਾ ਕਹਿਣਾ ਹੈ ਕਿ ਅਜਿਹਾ ਨਾਗਰਿਕਤਾ ਲੈਣ ਦੇ ਚਾਹਵਾਨਾਂ ਨੂੰ ਕਰਨੀ ਪੈਂਦੀ ਲੰਬੀ ਉਡੀਕ ਨੂੰ ਘਟਾਉਣ ਅਤੇ ਪਿਛਲੀਆਂ ਅਰਜ਼ੀਆਂ ਨਿਬੇੜਨ ਲਈ ਕੀਤਾ ਜਾ ਰਿਹਾ ਹੈ ਪਰ ਇਸ ਬਿੱਲ ਅੰਦਰ ਪੇਸ਼ ਕੀਤੀਆਂ ਗਈਆਂ ਨਵੀਆਂ ਸ਼ਰਤਾਂ ਅਧੀਨ ਕੈਨੇਡਾ ਦੀ ਨਾਗਰਿਕਤਾ ਲੈਣ ਵਾਲਿਆਂ ਨੂੰ ਲੰਮਾ ਸਮਾਂ ਤਾਂ ਲੱਗੇਗਾ ਹੀ ਪਰ ਨਾਲ ਹੀ ਹੋਰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਘੱਟ ਅੰਗਰੇਜ਼ੀ ਜਾਨਣ ਵਾਲਿਆਂ ਲਈ ਨਾਗਰਿਕਤਾ ਲੈਣੀ ਇੱਕ ਵੱਡੀ ਚੁਣੌਤੀ ਬਣ ਜਾਵੇਗੀ। ਕੇਵਲ ਇਹੀ ਨਹੀਂ, ਨਵੇਂ ਕਾਨੂੰਨ 'ਚ ਇਹ ਪ੍ਰਬੰਧ ਵੀ ਹੋਵੇਗਾ ਕਿ ਜਿਹੜੇ ਵਿਅਕਤੀ ਕੈਨੇਡਾ ਖਿਲ਼ਾਫ ਅੱਤਵਾਦੀ ਜਾਂ ਹਿੰਸਕ ਕਾਰਵਾਈਆਂ ਵਿੱਚ ਭਾਗ ਲੈਣਗੇ, ਉਨ੍ਹਾਂ ਦੀ ਸਿਟੀਜ਼ਨਸ਼ਿਪ ਖਤਮ ਕੀਤੀ ਜਾ ਸਕੇ।
ਮੌਜੂਦਾ ਕਾਨੂੰਨ ਅਨੁਸਾਰ ਬਿਨੈਕਰਤਾ ਲਈ ਹੁਣ ਨਾਗਰਿਕਤਾ ਲੈਣ ਵਾਸਤੇ ਬੀਤੇ 4 ਸਾਲਾਂ ਵਿੱਚੋਂ 3 ਸਾਲ ਕੈਨੇਡਾ ਅੰਦਰ ਰਹਿਣਾ ਲਾਜ਼ਮੀ ਹੈ ਪਰ ਪ੍ਰਸਤਾਵਿਤ ਸੋਧਾਂ ਅਨੁਸਾਰ ਬਿਨੈਕਰਤਾ ਨੂੰ 6 ਸਾਲਾਂ ਵਿੱਚੋਂ 4 ਸਾਲ ਕੈਨੇਡਾ ਅੰਦਰ ਰਹਿਣਾ ਪਵੇਗਾ। ਇਨ੍ਹਾਂ 4 ਸਾਲਾਂ ਵਿੱਚ ਵੀ ਬਿਨੈਕਰਤਾ ਨੂੰ ਘੱਟੋ-ਘੱਟ 183 ਦਿਨ ਕੈਨੇਡਾ ਵਿੱਚ ਰਹਿੰਦੇ ਹੋਣ ਦਾ ਸਬੂਤ ਦੇਣਾ ਪਵੇਗਾ।
ਇਸ ਦਾ ਸਿੱਧਾ ਅਰਥ ਇਹੀ ਹੈ ਕਿ ਇੰਮੀਗਰੇਸ਼ਨ (ਪੀ.ਆਰ.) ਮਿਲਣ ਤੋਂ 6 ਸਾਲ ਬਾਅਦ ਹੀ ਨਾਗਿਰਕਤਾ ਲਈ ਅਰਜ਼ੀ ਦਿੱਤੀ ਜਾ ਸਕੇਗੀ। ਮੌਜੂਦਾ ਕਾਨੂੰਨ 'ਚ ਕੈਨੇਡਾ ਆ ਕੇ ਪੱਕੇ ਹੋਏ ਸ਼ਰਨਾਰਥੀਆਂ, ਵਿਦਿਆਰਥੀਆਂ, ਵਰਕ ਪਰਮਿਟ ਵਾਲਿਆਂ ਜਾਂ ਸੈਲਾਨੀਆਂ ਲਈ ਇਹ ਪ੍ਰਬੰਧ ਹੈ ਕਿ ਇੰਮੀਗਰਾਂਟ ਹੋਣ ਤੋਂ ਪਹਿਲਾਂ ਜੋ ਸਮਾਂ ਉਨ੍ਹਾਂ ਕੈਨੇਡਾ ਵਿੱਚ ਗੁਜ਼ਾਰਿਆ ਸੀ, ਉਸਦਾ ਅੱਧਾ ਸਮਾਂ 4 ਸਾਲਾਂ ਦੀ ਉਡੀਕ 'ਚ ਗਿਣ ਲਿਆ ਜਾਂਦਾ ਸੀ ਪਰ ਨਵੇਂ ਕਾਨੂੰਨ ਮੁਤਾਬਿਕ ਇੰਮੀਗਰੇਸ਼ਨ ਮਿਲਣ ਤੋਂ ਬਾਅਦ 6 ਸਾਲ ਕੈਨੇਡਾ 'ਚ ਰਹਿ ਕੇ ਹੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਜਾ ਸਕੇਗੀ।
ਨਵੀਆਂ ਸੋਧਾਂ ਮੁਤਾਬਿਕ 14 ਤੋਂ 64 ਸਾਲ ਦੇ ਵਿਅਕਤੀ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਅਤੇ ਕੈਨੇਡਾ ਸਬੰਧੀ ਮੁੱਢਲੀ ਜਾਣਕਾਰੀ ਦਾ ਟੈਸਟ ਪਾਸ ਕਰਨਾ ਪਵੇਗਾ ਜਦਕਿ ਪਹਿਲਾਂ 18 ਤੋਂ 54 ਸਾਲ ਦੇ ਵਿਅਕਤੀ ਨੂੰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਅਤੇ ਕੈਨੇਡਾ ਸਬੰਧੀ ਮੁੱਢਲੀ ਜਾਣਕਾਰੀ ਦਾ ਟੈਸਟ ਪਾਸ ਕਰਨਾ ਪੈਂਦਾ ਸੀ। ਇਸ ਦੇ ਨਾਲ ਹੀ ਅਰਜ਼ੀ ਦੀ ਫੀਸ 100 ਡਾਲਰ ਤੋਂ ਵਧਾ ਕੇ 300 ਡਾਲਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਸਦਨ ਵਿੱਚ ਬਹੁਸੰਮਤੀ ਹੋਣ ਕਾਰਨ ਇਨ੍ਹਾਂ ਸੋਧਾਂ ਦੇ ਪਾਸ ਹੋਣ ਦੀ ਪੂਰੀ ਆਸ ਹੈ।
ਇਨ੍ਹਾਂ ਪ੍ਰਸਤਾਵਿਤ ਸੋਧਾਂ ਨੂੰ ਲੈ ਕੇ ਕੈਨੇਡਾ ਦੇ ਇੰਮੀਗਰਾਂਟ ਭਾਈਚਾਰੇ ਵਿੱਚ ਰੋਸ ਪੈਦਾ ਹੋਣਾ ਸੁਭਾਵਿਕ ਹੈ ਕਿਉਂਕਿ ਇਸ ਨਾਲ ਨਵੇਂ ਆਏ ਪਰਵਾਸੀਆਂ ਨੂੰ ਕੈਨੇਡਾ ਦੇ ਨਾਗਰਿਕ ਬਣਨ 'ਚ ਕਾਫੀ ਦਿੱਕਤਾਂ ਸਹਿਣੀਆਂ ਪੈਣਗੀਆਂ ਅਤੇ 6 ਸਾਲ ਉਡੀਕ ਵੀ ਕਰਨੀ ਪਿਆ ਕਰੇਗੀ।

Posted on August 4th, 2026

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026