Posted on February 7th, 2014

ਜੈਪੁਰ- ਰਾਜਸਥਾਨ ਵਿੱਚ ਸਰਕਾਰ ਬਦਲਦੇ ਸਾਰ ਕਾਂਗਰਸ ਚੇਅਰਪਰਸਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀਆਂ ਜ਼ਮੀਨਾਂ ਦੀ ਤਲਾਸ਼ ਸ਼ੁਰੂ ਹੋ ਗਈ ਹੈ। ਰਾਜਸਥਾਨ ਦੇ ਰੈਵੇਨਿਊ ਮੰਡਲ ਅਜਮੇਰ ਨੇ ਸਾਰੇ ਜ਼ਿਲਾ ਕੁਲੈਕਟਰਾਂ ਤੋਂ ਰਾਬਰਟ ਵਾਡਰਾ ਨਾਲ ਸੰਬੰਧਤ ਜ਼ਮੀਨਾਂ ਬਾਰੇ ਜਲਦੀ ਜਵਾਬ ਮੰਗਿਆ ਹੈ।
ਕਾਂਗਰਸ ਦੀ ਪਿਛਲੀ ਗਹਿਲੋਤ ਸਰਕਾਰ ਵਿੱਚ ਸੂਰਜੀ ਊਰਜਾ ਪਾਰਕ ਅਤੇ ਰਿਫਾਈਨਰੀ ਦੇ ਆਸਪਾਸ ਗੰਢ-ਤੁੱਪ ਕਰ ਕੇ ਯੋਜਨਾ ਦੇ ਆਉਣ ਤੋਂ ਪਹਿਲਾਂ ਰਾਬਰਟ ਵਾਡਰਾ ‘ਤੇ ਕਿਸਾਨਾਂ ਤੋਂ ਕੌਡੀਆਂ ਦੇ ਭਾਅ ਜ਼ਮੀਨ ਖਰੀਦਣ ਦੇ ਦੋਸ਼ ਹਨ। ਜਦ ਯੋਜਨਾ ਦਾ ਐਲਾਨ ਹੋਇਆ ਤੇ ਲਾਗੂ ਹੋਣ ਦੀ ਸਥਿਤੀ ਬਣੀ ਤਾਂ ਇਹ ਜ਼ਮੀਨਾਂ ਵੱਖ-ਵੱਖ ਕੰਪਨੀਆਂ ਨੂੰ ਸੋਨੇ ਦੇ ਭਾਅ ਵੇਚੀਆਂ ਗਈਆਂ। ਰਾਜਸਥਾਨ ਵਿੱਚ ਭਾਜਪਾ ਦੀ ਸਰਕਾਰ ਬਣਦੇ ਹੀ ਭਾਜਪਾ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਰਾਬਰਟ ਵਾਡਰਾ ‘ਤੇ ਕਿਸਾਨਾਂ ਨਾਲ ਠੱਗੀ ਦਾ ਦੋਸ਼ ਲਗਾਉਂਦੇ ਹੋਏ ਮਾਮਲੇ ਦੀ ਜਾਂਚ ਦੀ ਫਿਰ ਤੋਂ ਮੰਗ ਕੀਤੀ। ਮੁੱਦਾ ਜ਼ੋਰ ਫੜਦੇ ਹੀ ਮਾਲ ਵਿਭਾਗ ਨੇ ਸਾਰੇ ਜ਼ਿਲਾ ਕੁਲੈਕਟਰਾਂ ਨੂੰ ਖ਼ਤ ਲਿਖ ਕੇ ਇਸ ਸੰੰਬੰਧੀ ਜਲਦੀ ਜਵਾਬ ਮੰਗਿਆ ਹੈ। ਹੁਣ ਮਾਲ ਵਿਭਾਗ ਨੇ ਕੁਲੈਕਟਰਾਂ ਤੋਂ ਪੁੱਛਿਆ ਹੈ ਕਿ ਤੁਹਾਡੇ ਅਧੀਨ ਖੇਤਰ ਵਿੱਚ ਵਾਡਰਾ ਦੀ ਕਿੱਥੇ ਤੇ ਕਿੰਨੀ ਜ਼ਮੀਨ ਹੈ। ਉਸ ਨੂੰ ਕਿਸ ਮੁੱਲ ‘ਤੇ ਖਰੀਦਿਆ ਗਿਆ ਹੈ। ਸਾਰੇ ਜ਼ਿਲਿਆਂ ਤੋਂ ਸੂਚਨਾ ਆਉਣ ਦੇ ਬਾਅਦ ਮਾਲ ਵਿਭਾਗ ਇਸਦੀ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੇਗਾ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026