Posted on February 7th, 2014

ਚੰਡੀਗੜ੍ਹ- ਇਥੋਂ ਦੀ ਇਕ ਅਦਾਲਤ ਨੇ ਗੈਂਗਸਟਰ ਪ੍ਰਭਜਿੰਦਰ ਸਿੰਘ ਡਿੰਪੀ ਹੱਤਿਆ ਕੇਸ ਦੇ ਮੁੱਖ ਮੁਲਜ਼ਮ ਜਸਵਿੰਦਰ ਸਿੰਘ ਉਰਫ ਰੌਕੀ ਨੂੰ ਬਰੀ ਕਰ ਦਿੱਤਾ ਹੈ। ਡਿੰਪੀ ਨੂੰ ਅਣਪਛਾਤੇ ਮੋਟਰ ਸਾਈਕਲ ਸਵਾਰਾਂ ਨੇ ਸੱਤ ਜੁਲਾਈ 2006 ਨੂੰ ਗੋਲੀਆਂ ਨਾਲ ਮਾਰ ਦਿੱਤਾ ਸੀ। ਇਹ ਘਟਨਾ ਸੁਖਨਾ ਝੀਲ ਨੇੜੇ ਵਾਪਰੀ ਸੀ।
ਯੂ ਟੀ ਦੀ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਸ਼ਾਲਿਨੀ ਨਾਗਪਾਲ ਵੱਲੋਂ ਮੁਲਜ਼ਮ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕੀਤਾ ਗਿਆ ਹੈ। ਮੁਲਜ਼ਮ ਰੌਕੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਕੇਸ ‘ਚ ਝੂਠਾ ਫਸਾਇਆ ਗਿਆ ਹੈ, ਪੁਲਸ ਨੇ ਉਸ ਨੂੰ ਹਵਾਈ ਅੱਡੇ ਨੇੜਿਓਂ ਜ਼ਬਰਦਸਤੀ ਚੁੱਕਿਆ ਸੀ। ਕੱਲ੍ਹ ਕੇਸ ਦੀ ਸੁਣਵਾਈ ਵੇਲੇ ਡਿੰਪੀ ਦੇ ਵੱਡੀ ਗਿਣਤੀ ਹਮਾਇਤੀ ਪੁੱਜੇ ਹੋਏ ਸਨ। ਪੁਲਸ ਕੋਲ ਦਰਜ ਸ਼ਿਕਾਇਤ ਅਨੁਸਾਰ ਡਿੰਪੀ (40 ਸਾਲ) ਉਤੇ ਸੱਤ ਜੁਲਾਈ ਦੀ ਰਾਤ ਨੂੰ 8.55 ਵਜੇ ਉਦੋਂ ਹਮਲਾ ਹੋਇਆ ਸੀ, ਜਦੋਂ ਉਹ ਆਪਣੀ ‘ਦੋਸਤ’ ਹਰਨੀਵ ਕੌਰ ਨਾਲ ਲੇਕ ਕਲੱਬ ‘ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸ ਨੂੰ ਘਰ ਛੱਡਣ ਜਾ ਰਿਹਾ ਸੀ। ਹਮਲੇ ‘ਚ ਉਸ ਦੀ 28 ਸਾਲਾ ਦੋਸਤ ਵੀ ਜ਼ਖਮੀ ਹੋ ਗਈ ਸੀ। ਉਸ ਨੇ ਫੱਟੜ ਹਾਲਤ ‘ਚ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਸੀ। ਡਿੰਪੀ ਨੂੰ ਜਨਰਲ ਹਸਪਤਾਲ ਸੈਕਟਰ-16 ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਆਮ ਕਰਕੇ ਡਿੰਪੀ ਦੇ ਨਾਲ 20 ਕੁ ਸੁਰੱਖਿਆ ਵਾਲੇ ਹੁੰਦੇ ਸਨ, ਪਰ ਘਟਨਾ ਦੇ ਦਿਨ ਉਹ ਇਕੱਲਾ ਸੀ। ਪੁਲਸ ਨੇ ਮੁਲਜ਼ਮ ਦੇ ਖਿਲਾਫ ਆਈ ਸੀ ਸੀ ਦੀ ਧਾਰਾ 302, 307, 120 ਬੀ ਅਤੇ ਆਰਮਜ਼ ਐਕਟ ਤਹਿਤ ਪਰਚਾ ਦਰਜ ਕੀਤਾ ਸੀ। ਪੁਲਸ ਵੱਲੋਂ ਘਟਨਾ ਦੇ 22 ਦਿਨ ਬਾਅਦ ਜਸਵਿੰਦਰ ਸਿੰਘ ਉਰਫ ਰੌਕੀ ਨੂੰ ਕਤਲ ਦੇ ਸ਼ੱਕ ‘ਚ ਫੜ ਲਿਆ ਸੀ।
ਮ੍ਰਿਤਕ ਡਿੰਪੀ ਕਈ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਸੀ। ਉਸ ਦਾ ਨਾਂ ਅਪਰਾਧ ਦੇ ਖੇਤਰ ‘ਚ ਉਦੋਂ ਜੁੜ ਗਿਆ ਸੀ, ਜਦੋਂ ਉਸ ‘ਤੇ 1985 ‘ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇਤਾ ਮੱਖਣ ਸਿੰਘ ਨੂੰ ਕਤਲ ਕਰਨ ਦੇ ਦੋਸ਼ ਲੱਗੇ ਸਨ। ਉਹ ਫਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਉਸ ਦਾ ਸਬੰਧ ਅਮੀਰ ਘਰਾਣੇ ਨਾਲ ਦੱਸਿਆ ਜਾਂਦਾ ਸੀ। ਦੂਜੇ ਬੰਨ੍ਹੇ ਮੁੱਖ ਮੁਲਜ਼ਮ ਰੌਕੀ ਦਾ ਪਿਛੋਕੜ ਅਪਰਾਧਿਕ ਦੱਸਿਆ ਗਿਆ ਹੈ। ਸੂਤਰਾਂ ਅਨੁਸਾਰ ਰੌਕੀ ਦੇ ਭਰਾ ਯਾਦਵਿੰਦਰ ਸਿੰਘ ‘ਤੇ ਆਪਣੇ ਪਿਤਾ ਮਹਿੰਦਰ ਸਿੰਘ ਨੂੰ ਕਤਲ ਕਰਨ ਦੇ ਦੋਸ਼ ਲੱਗੇ ਸਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026