Posted on February 5th, 2014

ਮੁਕਤਸਰ- ਕਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੰਗਤ ਦਰਸ਼ਨ ਵਿੱਚ ਰੁਕਾਵਟ ਪਾਉਣ ਤੇ ਕਦੇ ਸੰਗਤ ਦਰਸ਼ਨ ਪ੍ਰੋਗਰਾਮ ਸਾਹਮਣੇ ਵਿਖਾਵਿਆਂ ਨੂੰ ਲੈ ਕੇ ਚਰਚਾ ਵਿੱਚ ਰਹੇ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਸ਼ਰਮਿੰਦਾ ਕਰਨ ਦਾ ਤਰੀਕਾ ਲੱਭਿਆ ਹੈ। ਮੁੱਖ ਮੰਤਰੀ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸ਼ਰਮ ਦਿਵਾਉਣ ਦੀ ਕੋਸ਼ਿਸ਼ ਤਹਿਤ ਉਨ੍ਹਾਂ ਨੇ ਇਥੇ ਵਿਧਾਇਕ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਰੱਖੇ ਨੀਂਹ ਪੱਥਰ ‘ਤੇ ਸਾਹਮਣੇ ਹਵਨ ਯੱਗ ਕਰ ਦਿੱਤਾ।
ਇਥੇ ਸਰਕਾਰੀ ਕਾਲਜ ‘ਚੋਂ ਜਦੋਂ ਮੁੱਖ ਮੰਤਰੀ ਸੰਗਤ ਦਰਸ਼ਨ ਸਮਾਗਮ ਤੋਂ ਬਾਹਰ ਨਿਕਲੇ, ਮੇਨ ਗੇਟ ਨੇੜੇ ਦੋ ਸਾਲ ਪਹਿਲਾਂ ਉਪ ਮੁੱਖ ਮੰਤਰੀ ਵੱਲੋਂ ਰੱਖੇ ਕੋਟਕਪੂਰਾ-ਮੁਕਤਸਰ ਮੁੱਖ ਰੋਡ ਦੇ ਨੀਂਹ ਪੱਥਰ ਵਾਲੀ ਜਗ੍ਹਾ ‘ਤੇ ਵਿਧਾਇਕ ਰਾਜਾ ਵੜਿੰਗ ਨੇ ਪੰਡਤ ਤੋਂ ਹਵਨ ਯੱਗ ਕਰਵਾਇਆ। ਪੂਜਾ-ਪਾਠ ਕੀਤਾ ਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਇਸ ਅਧੂਰੇ ਪ੍ਰੋਜੈਕਟ ਨੂੰ ਮੁਕੰਮਲ ਕਰਨ ਦੀ ਅਪੀਲ ਕੀਤੀ।
ਜਿ਼ਕਰਯੋਗ ਹੈ ਕਿ ਅੱਠ ਅਗਸਤ 2012 ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮੁੱਖ ਮਾਰਗ ਦੀ ਅਪਗ੍ਰੇਡੇਸ਼ਨ ਲਈ ਨੀਂਹ ਪੱਥਰ ਰੱਖਿਆ ਸੀ, ਪ੍ਰੰਤੂ ਅੱਜ ਤੱਕ ਇਸ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ। ਇਸ ਦੇ ਚਲਦੇ ਮੰਦੇ ਹਾਲ ਹੋ ਚੁੱਕੀ ਇਸ ਰੋਡ ‘ਤੇ ਹਾਦਸੇ ਹੁੰਦੇ ਰਹਿੰਦੇ ਹਨ। ਇਸੇ ਉਦੇਸ਼ ਕਾਰਨ ਰਾਜਾ ਵੜਿੰਗ ਨੇ ਨੀਂਹ ਪੱਥਰ ਸਾਹਮਣੇ ਹਵਨ ਕਰਵਾ ਕੇ ਕੱਚੀ ਲੱਸੀ ਨਾਲ ਨੀਂਹ ਪੱਥਰ ਵਾਲੀ ਜਗ੍ਹਾ ਨੂੰ ਧੋਤਾ। ਫੁੱਲ ਚੜ੍ਹਾਏ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਪਹਿਲਾਂ ਪੁਰਾਣੇ ਨੀਂਹ ਪੱਥਰ ਵਾਲੀਆਂ ਸੜਕਾਂ ਅਤੇ ਵਿਕਾਸ ਕੰਮਾਂ ਨੂੰ ਮੁਕੰਮਲ ਕਰਨ ਦੀ ਗੱਲ ‘ਤੇ ਜ਼ੋਰ ਦਿੱਤਾ। ਬਾਅਦ ਵਿੱਚ ਹੋਰ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੀ ਗੱਲ ਕਹੀ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026