Posted on February 5th, 2014

ਸਿੱਖ ਭਾਈਚਾਰੇ ਨੂੰ ਦਿੱਤਾ ਭਰੋਸਾ
ਲੰਡਨ- ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਵਿਚ 1984 'ਚ ਕੀਤੀ ਗਈ ਬਲਿਊ ਸਟਾਰ ਕਾਰਵਾਈ 'ਚ ਮਾਰਗਰੇਟ ਥੈਚਰ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਸੀ। ਹਾਊਸ ਆਫ ਕਾਮਨਜ ਨੂੰ ਇਸ ਸਬੰਧੀ ਦਿੱਤੀ ਜਾਂਚ ਰਿਪੋਰਟ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਵੀਡੀਓ ਸੁਨੇਹੇ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਰਤਾਨੀਆ ਸਰਕਾਰ ਦੇ ਬਲਿਊ ਸਟਾਰ ਕਾਰਵਾਈ ਵਿਚ ਸ਼ਾਮਿਲ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ ਹੈ ਕਿ ਇਹ ਸਿੱਟਾ 200 ਫਾਈਲਾਂ ਤੇ 23000 ਤੋਂ ਵਧ ਹੋਰ ਦਸਤਾਵੇਜਾਂ ਦੀ ਜਾਂਚ ਪੜਤਾਲ ਉਪਰੰਤ ਕੱਢਿਆ ਗਿਆ ਹੈ। ਇਕ ਗੁਪਤ ਦਸਤਾਵੇਜ ਵਿਚ ਇਹ ਖੁਲਾਸਾ ਹੋਣ ਉਪਰੰਤ ਕਿ ਹਰਿਮੰਦਰ ਸਾਹਿਬ ਵਿਚ ਕਾਰਵਾਈ ਲਈ ਭਾਰਤ ਸਰਕਾਰ ਨੂੰ ਸਲਾਹ ਦੇਣ ਲਈ ਬਰਤਾਨੀਆ ਦਾ ਇਕ ਫੌਜ ਅਫਸਰ ਭਾਰਤ ਆਇਆ ਸੀ, ਪ੍ਰਧਾਨ ਮੰਤਰੀ ਨੇ ਇਸ ਸਬੰਧ ਜਾਂਚ ਦੇ ਆਦੇਸ਼ ਦਿੱਤੇ ਸਨ। ਕੈਮਰੂਨ ਨੇ ਲੰਘੀ ਰਾਤ ਕਿਹਾ ਕਿ ਬਲਿਊ ਸਟਾਰ ਕਾਰਵਾਈ ਤੋਂ ਤਕਰੀਬਨ 4 ਮਹੀਨੇ ਪਹਿਲਾਂ ਭਾਰਤ ਸਰਕਾਰ ਦੀ ਬੇਨਤੀ 'ਤੇ ਬਰਤਾਨੀਆ ਦੀ ਫੌਜ ਦੇ ਇਕ ਅਧਿਕਾਰੀ ਨੇ ਇਕ ਵਾਰ ਸਲਾਹ ਦਿੱਤੀ ਸੀ ਪਰੰਤੂ ਇਹ ਸਲਾਹ ਮੰਨੀ ਨਹੀਂ ਸੀ ਗਈ। ਉਨ੍ਹਾਂ ਕਿਹਾ ਕਿ 30 ਸਾਲ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਚ ਇਕ ਵੱਡਾ ਦੁਖਾਂਤ ਵਾਪਰਿਆ ਸੀ ਜਿਸ ਵਿਚ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਸਨ ਤੇ ਸਿੱਖ ਭਾਈਚਾਰੇ ਵਿਚ ਇਸ ਦੁਖਾਂਤ ਦੇ ਜ਼ਖਮ ਅੱਜ ਵੀ ਹਰੇ ਹਨ।
ਉਨ੍ਹਾਂ ਕਿਹਾ ਕਿ ਕੁਝ ਹਫਤੇ ਪਹਿਲਾਂ ਜਦੋਂ ਭਾਰਤੀ ਫੌਜ ਦੀ ਕਾਰਵਾਈ ਵਿਚ ਤਤਕਾਲ ਬਰਤਾਨੀਆ ਸਰਕਾਰ ਦੀ ਸੰਭਾਵੀ ਸ਼ਮੂਲੀਅਤ ਸਬੰਧੀ ਦਸਤਾਵੇਜ ਸਾਹਮਣੇ ਆਇਆ ਸੀ ਤਾਂ ਮੈਂ ਫੌਰੀ ਸੱਚ ਸਾਹਮਣੇ ਲਿਆਉਣ ਲਈ ਜਾਂਚ ਕਰਨ ਲਈ ਕਿਹਾ ਸੀ ਤੇ ਇਹ ਜਿੰਮੇਵਾਰੀ ਕੈਬਨਿਟ ਸਕੱਤਰ ਨੂੰ ਸੌਂਪੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਰਕਾਰ ਤੇ ਸਿੱਖ ਭਾਈਚਾਰੇ ਵਿਚਾਲੇ ਗੱਲਬਾਤ ਜਾਰੀ ਰਹੇ। ਉਨ੍ਹਾਂ ਕਿਹਾ ਕਿ ਬਰਤਾਨਵੀ ਸਿੱਖਾਂ ਨੇ ਦੋ ਵਿਸ਼ਵ ਜੰਗਾਂ ਤੇ ਦੇਸ਼ ਦੇ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ। ਮੈਂ ਇਸ ਨੂੰ ਭੁਲਾ ਨਹੀਂ ਸਕਦਾ। ਇਸ ਲਈ ਮੈਂ ਸਿੱਖ ਭਾਈਚਾਰੇ ਦਾ ਧੰਨਵਾਦੀ ਹਾਂ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026