Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੜਕ ਹਾਦਸੇ ਵਿੱਚ ਕੈਲੀਫੋਰਨੀਆ ਦੇ ਦੋ ਪੰਜਾਬੀ ਨੌਜਵਾਨ ਹਲਾਕ

Posted on February 4th, 2014

<p>ਦੇਸ਼ਪਾਲ ਸਿੰਘ ਗਿੱਲ <br></p>



ਗੁਰਜਤਿੰਦਰ ਸਿੰਘ ਰੰਧਾਵਾ
ਸੈਕਰਾਮੈਂਟੋ (ਕੈਲੀਫੋਰਨੀਆ)- ਇੱਥੇ ਹੋਅ ਐਵੇਨਿਊ ਵਿੱਚ ਅੱਜ ਵਾਪਰੇ ਸੜਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨ ਮਾਰੇ ਗਏ। ਰਾਤ ਕਰੀਬ 1:30 ਵਜੇ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ ਅਤੇ ਚਕਨਾਚੂਰ ਹੋ ਗਈ। ਪੁਲੀਸ ਅਨੁਸਾਰ ਕਾਰ ਚਾਲਕ ਹੋਅ ਐਵੇਨਿਊ ਨੇੜੇ ਗੱਡੀ ਤੋਂ ਸੰਤੁਲਨ ਗੁਆ ਬੈਠਿਆ ਅਤੇ ਦੁਰਘਟਨਾ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਇਸ ਕਾਰਨ ਕਾਰ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 25 ਸਾਲਾ ਦੇਸ਼ਪਾਲ ਸਿੰਘ ਗਿੱਲ ਅਤੇ 23 ਸਾਲਾ ਪ੍ਰਦੀਪ ਸਿੰਘ ਔਲਖ ਵਜੋਂ ਹੋਈ ਹੈ। ਦੁਰਘਟਨਾ ਕਾਰਨ ਕਰੀਬ ਚਾਰ ਘੰਟਿਆਂ ਤੋਂ ਵੱਧ ਸਮਾਂ ਟਰੈਫਿਕ ਜਾਮ ਲੱਗਿਆ ਰਿਹਾ। ਦੋਵੇਂ ਨੌਜਵਾਨ ਸੈਕਰਾਮੈਂਟੋ ਦੇ ਹੀ ਰਹਿਣ ਵਾਲੇ ਸਨ। ਦੇਸ਼ਪਾਲ ਸਿੰਘ ਗਿੱਲ ਬੀਤੇ ਸਾਲ ਹੀ ਪੰਜਾਬ ਜਾ ਕੇ ਵਿਆਹ ਕਰਵਾ ਕੇ ਆਇਆ ਸੀ ਤੇ ਉਸਦੀ ਪਤਨੀ ਹਾਲੇ ਪੰਜਾਬ ਵਿੱਚ ਹੀ ਹੈ।



Archive

RECENT STORIES