Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗੈਂਗਸਟਰ ਅਬੂ ਸਲੇਮ ਨੇ ਚੱਲਦੀ ਰੇਲ ਗੱਡੀ 'ਚ ਕੀਤਾ ਵਿਆਹ

Posted on February 4th, 2014


ਨਵੀਂ ਦਿੱਲੀ- ਜੇਲ੍ਹ ਦੀਆਂ ਸਲਾਖਾਂ 'ਚ ਕੈਦ ਗੈਂਗਸਟਰ ਅਬੂ ਸਲੇਮ ਨੇ ਫਿਲਮੀ ਸਟਾਇਲ 'ਚ ਵਿਆਹ ਕਰਵਾ ਲਿਆ ਹੈ। ਉਸ ਨੇ ਚੱਲਦੀ ਰੇਲ ਗੱਡੀ 'ਚ ਉਸ ਸਮੇਂ ਵਿਆਹ ਕੀਤਾ ਜਦੋਂ ਉਸ ਨੂੰ ਅਦਾਲਤ ਦੀ ਸੁਣਵਾਈ ਲਈ ਲਖਨਊ ਲਿਜਾਇਆ ਜਾ ਰਿਹਾ ਸੀ। ਸੂਤਰਾਂ ਦੇ ਮੁਤਾਬਕ, ਫ਼ਰਜੀ ਪਾਸਪੋਰਟ ਦੇ ਇੱਕ ਮਾਮਲੇ 'ਚ ਲਖਨਊ 'ਚ ਉਸ ਦੀ ਸੁਣਵਾਈ ਹੋਣੀ ਸੀ। ਇਸ ਦੌਰਾਨ ਚੱਲਦੀਰੇਲ ਗੱਡੀ 'ਚ ਉਸ ਨੇ ਵਿਆਹ ਕੀਤਾ। 

ਅਬੂ ਦੀ ਪਤਨੀ ਕੌਣ ਹੈ, ਇਸ ਬਾਰੇ 'ਚ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਸਿਰਫ ਇੰਨਾ ਪਤਾ ਲੱਗ ਸਕਿਆ ਹੈ ਕਿ ਇਹ ਔਰਤ ਅਬੂ ਸਲੇਮ ਦੀ ਹਰ ਪੇਸ਼ੀ 'ਤੇ ਕੋਰਟ ਆਉਂਦੀ ਸੀ ਤੇ ਉਦੋਂ ਦੋਵਾਂ ਦੀ ਮੁਲਾਕਾਤ ਹੋਈ। ਇਸ ਤੋਂ ਪਹਿਲਾਂ ਉਸ ਨੇ ਬਾਲੀਵੁਡ ਅਦਾਕਾਰਾ ਮੋਨਿਕਾ ਬੇਦੀ ਨਾਲ ਵਿਆਹ ਕੀਤਾ ਸੀ। ਅਬੂ ਸਲੇਮ 'ਤੇ ਭਾਰਤ 'ਚ ਫਿਰੌਤੀ ਤੇ ਹੱਤਿਆ ਦੇ ਕਈ ਕੇਸ ਚੱਲ ਰਹੇ ਹਨ। ਗੁਲਸ਼ਨ ਕੁਮਾਰ ਹੱਤਿਆ ਕੇਸ 'ਚ ਵੀ ਉਹ ਦੋਸ਼ੀ ਹੈ।



Archive

RECENT STORIES