Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਿਵ ਸੈਨਾ ਵਲੋਂ ਪਾਕਿ ਦੇ 'ਮੀਕਲ ਹਸਨ ਬੈਂਡ' ਦੇ ਪੱਤਰਕਾਰ ਸੰਮੇਲਨ 'ਚ ਹੰਗਾਮਾ

Posted on February 4th, 2014


ਮੁੰਬਈ- ਪਾਕਿਸਤਾਨ ਵਿਰੋਧੀ ਨਾਅਰੇ ਲਗਾਉਂਦੇ ਹੋਏ ਦਰਜਨਾਂ ਸ਼ਿਵ ਸੈਨਾ ਦੇ ਕਾਰਜ ਕਰਤਾਵਾਂ ਨੇ ਇਥੇ ਮੁੰਬਈ ਪ੍ਰੈਸ ਕਲੱਬ 'ਚ ਪਾਕਿਸਤਾਨ ਦੇ ਇਕ ਸੂਫੀ ਸੰਗੀਤ ਬੈਂਡ ਦੀ ਪ੍ਰੈਸ ਕਾਨਫਰੰਸ 'ਚ ਹੰਗਾਮਾ ਕੀਤਾ। ਇਸ ਦੀ ਜਾਣਕਾਰੀ ਪੁਲਿਸ ਨੇ ਦਿੱਤੀ। ਭਗਵਾਂ ਪਾਰਟੀ ਦਾ ਝੰਡਾ ਲਏ ਹੋਏ ਤੇ 'ਪਾਕਿਸਤਾਨੀਓ ਵਾਪਸ ਜਾਓ' ਤੇ 'ਵੰਦੇ ਮਾਤਰਮ' ਦੇ ਨਾਅਰੇ ਲਗਾਉਂਦੇ ਹੋਏ ਕਥਿਤ ਸ਼ਿਵ ਸੈਨਾ ਕਾਰਜ ਕਰਤਾ ਸੰਮੇਲਨ ਵਾਲੀ ਥਾਂ 'ਚ ਜਾ ਵੜੇ ਤੇ 'ਮੀਕਲ ਹਸਨ ਬੈਂਡ' ਦੇ ਕਲਾਕਾਰਾਂ ਨਾਲ ਧੱਕਾ-ਮੁੱਕੀ ਕੀਤੀ ਤੇ ਪੱਤਰਕਾਰ ਸੰਮੇਲਨ 'ਚ ਪਈਆਂ ਕੁਰਸੀਆਂ ਦੀ ਤੋੜ-ਫੋੜ ਕੀਤੀ। 

ਕਾਰਵਾਈ ਕਰਦੇ ਹੋਏ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਬਾਹਰ ਕੱਢਿਆ ਤੇ ਕਲੱਬ ਦੇ ਮੁੱਖ ਦਰਵਾਜ਼ੇ ਨੂੰ ਬੰਦ ਕਰ ਦਿੱਤਾ। ਕਲੱਬ ਦੇ ਮੁਖੀ ਗੁਰਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਰਾਜ ਦੇ ਗ੍ਰਹਿ ਮੰਤਰੀ ਆਰ. ਆਰ. ਪਾਟਿਲ ਤੇ ਸੰਯੁਕਤ ਪੁਲਿਸ ਕਮਿਸ਼ਨਰ (ਕਾਨੂੰਨ ਵਿਵਸਥਾ) ਸਦਾਨੰਦ ਦਾਤੇ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਨੇ ਹੋਰ ਪੁਲਿਸ ਅਧਿਕਾਰੀਆਂ ਦੀ ਤੈਨਾਤੀ ਦਾ ਭਰੋਸਾ ਦਿੱਤਾ। ਸਿੰਘ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਸਬੰਧਾਂ ਨੂੰ ਸੁਧਾਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਰੁਕਾਵਟਾਂ ਪਾਉਣ ਦਾ। ਸ਼ਿਵ ਸੈਨਾ ਲੰਮੇ ਸਮੇਂ ਤੋਂ ਪਾਕਿਸਤਾਨੀ ਕਲਾਕਾਰਾਂ ਦੇ ਭਾਰਤ 'ਚ ਕਰਵਾਏ ਜਾਂਦੇ ਸਮਾਰੋਹਾਂ 'ਚ ਹਿੱਸਾ ਲੈਣ ਦਾ ਵਿਰੋਧ ਕਰਦੀ ਆ ਰਹੀ ਹੈ।



Archive

RECENT STORIES