Posted on February 3rd, 2014

ਹਾਈ ਕੋਰਟ ਨੇ ਸਰਕਾਰ ਤੋਂ ਆਸ਼ੂਤੋਸ਼ ਬਾਰੇ ਰਿਪੋਰਟ ਮੰਗੀ
ਬਰਨਾਲਾ (ਜਗਸੀਰ ਸਿੰਘ ਸੰਧੂ)- ਭਾਵੇਂ ਨੂਰਮਹਿਲੀਏ ਸਾਧ ਆਸੂਤੋਸ਼ ਦੀ ਮੌਤ ਸਬੰਧੀ ਸੱਚ ਸਾਹਮਣੇ ਨਹੀਂ ਆਇਆ, ਪਰ ਜਿਸ ਤਰਾਂ ਇੱਕ ਹਫਤੇ ਤੋਂ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੂਰਮਹਿਲੀਏ ਸਾਧ ਦੇ ਡੇਰੇ ਦੇ ਗੇਟ ਤੋਂ ਅੱਗੇ ਨਹੀਂ ਜਾ ਸਕਿਆ, ਉਸ ਨੇ ਅਨੇਕਾਂ ਹੀ ਸਵਾਲਾਂ ਨੂੰ ਜਨਮ ਦੇ ਦਿੱਤਾ ਹੈ। ਸਭ ਤੋਂ ਵੱਡਾ ਅਤੇ ਗੰਭੀਰ ਸਵਾਲ ਇਹ ਪੈਦਾ ਹੋ ਗਿਆ ਹੈ ਕਿ ਆਸੂਤੋਸ਼ ਜਿਹੇ ਸਾਧਾਂ ਦੇ ਡੇਰਿਆਂ ਵਿੱਚ ਕੀ ਇਹਨਾਂ ਸਾਧਾਂ ਦੀ ਹੀ ਸਰਕਾਰ ਹੈ, ਜਿਥੇ ਦੇਸ਼ ਦੀ ਸਰਕਾਰ ਜਾਂ ਪ੍ਰਸ਼ਾਸਨ ਨੂੰ ਜਾਣ ਦੀ ਵੀ ਇਜਾਜ਼ਤ ਨਹੀਂ ਹੈ?
ਜਿਸ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਸਰਬਉਚ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਬਹਾਨਾ ਬਣਾ ਕੇ ਤੋਪਾਂ ਅਤੇ ਟੈਂਕਾਂ ਨਾਲ ਢਹਿ ਢੇਰੀ ਕਰ ਦਿੱਤਾ ਅਤੇ ਹੋਰ ਅਨੇਕਾਂ ਗੁਰਦੁਆਰਿਆਂ ਵਿੱਚ ਫੌਜ ਅਤੇ ਪੁਲਸ ਨੇ ਬੂਟਾਂ ਸਮੇਤ ਦਾਖਲ ਹੋ ਸਕਦੀ ਹੈ, ਅੱਜ ਉਸੇ ਦੇਸ਼ ਦੇ ਪ੍ਰਸਾਸ਼ਨ ਵਿੱਚ ਇੱਕ ਸਾਧ ਦੇ ਡੇਰੇ ਵਿੱਚ ਦਾਖਲ ਹੋਣ ਦੀ ਹਿੰਮਤ ਕਿਉਂ ਨਹੀਂ ਹੈ? ਜਿਸ ਦੇਸ਼ ਦਾ ਮੀਡੀਆ ਹਰ ਛੋਟੀ-ਛੋਟੀ ਗੱਲ 'ਤੇ ਲਾਈਵ ਪ੍ਰੋਗਰਾਮ ਪੇਸ਼ ਕਰਨ ਲੱਗ ਜਾਂਦਾ ਹੈ, ਉਸ ਦੇਸ਼ ਦੇ ਮੀਡੀਏ ਨੂੰ ਕਰੀਬ ਇੱਕ ਹਫਤੇ ਤੋਂ ਆਸੂਤੋਸ਼ ਸਾਧ ਦੀ ਮੌਤ 'ਤੇ ਹੋ ਰਿਹਾ ਡਰਾਮਾ ਕਿਉਂ ਨਹੀਂ ਦਿਸ ਰਿਹਾ? ਜਿਸ ਮੁਲਕ ਦੇ ਪ੍ਰਸ਼ਾਸ਼ਨ ਨੇ ਇਸੇ ਸਾਧ ਦਾ ਵਿਰੋਧ ਕਰਦੇ ਸਿੱਖਾਂ 'ਤੇ ਗੋਲੀਆਂ ਲਈ ਹੁਕਮ ਦੇਣ ਵਿੱਚ ਕਦੇ ਦੋ ਮਿੰਟ ਦਾ ਸਮਾਂ ਵੀ ਨਹੀਂ ਲਗਾਇਆ, ਅੱਜ ਮੁਲਕ ਦੇ ਡੀ. ਸੀ. ਅਤੇ ਉਚ ਪੁਲਸ ਅਧਿਕਾਰੀ ਆਸੂਤੋਸ਼ ਦੇ ਡੇਰੇ ਦੇ ਗੇਟ ਤੋਂ ਅੱਗੇ ਜਾਣ ਦੀ ਹਿੰਮਤ ਨਹੀਂ ਕਰ ਰਹੇ ਅਤੇ ਗੇਟ ਦੇ ਬਾਹਰੋਂ ਗੇੜੇ ਦੇ ਕੇ ਵਾਪਸ ਕਿਉਂ ਪਰਤ ਰਹੇ ਹਨ?
ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹਨਾਂ ਪਾਖੰਡੀ ਸਾਧਾਂ ਦੇ ਸਾਹਮਣੇ ਬੇਬਸ ਹੋਈਆਂ ਸਰਕਾਰਾਂ ਦੇ ਕਾਰਨ ਹੀ ਇਹ ਸਾਧ ਆਪਣੇ ਡੇਰਿਆਂ ਵਿੱਚ ਸਮਾਨਅੰਤਰ ਸਰਕਾਰਾਂ ਚਲਾ ਰਹੇ ਹਨ। ਇਹ ਇੱਕ ਨੂਰਮਹਿਲੀਏ ਸਾਧ ਦੀ ਗੱਲ ਨਹੀਂ ਹੈ, ਸੌਦਾ ਸਾਧ ਦੇ ਡੇਰੇ ਅਤੇ ਰਾਧਾ ਸੁਆਮੀਆਂ ਦੇ ਡੇਰਿਆਂ ਸਮੇਤ ਕਈ ਹੋਰ ਸਾਧਾਂ ਡੇਰਿਆਂ ਵਿੱਚ ਤਾਂ ਸਰਕਾਰਾਂ ਦੇ ਨਾਲ ਨਾਲ ਕਰੰਸੀ (ਕੂਪਨ) ਵੀ ਉਹਨਾਂ ਡੇਰਿਆਂ ਦੀ ਆਪਣੀ ਹੀ ਚਲਦੀ ਹੈ। ਭਾਵੇਂ ਪਿਛਲੇ ਸਮੇਂ ਦੌਰਾਨ ਇੱਕ ਵੱਡੇ ਸਾਧ ਆਸਾ ਰਾਮ ਅਤੇ ਉਸਦੇ ਪੁੱਤਰ ਨਰਾਇਣ ਸਾਈਂ ਨੂੰ ਪੁਲਸ ਨੇ ਲੜਕੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ, ਪਰ ਇਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਸ ਤਰਾਂ ਸਿਵਲ ਅਤੇ ਪੁਲਸ ਪ੍ਰਸ਼ਾਸਨ ਅਤੇ ਮੀਡੀਆ ਨੂੰ ਨੂਰਮਹਿਲੀਏ ਸਾਧ ਦੇ ਡੇਰੇ ਵਿੱਚ ਇਜਾਜ਼ਤ ਨਹੀਂ ਜਾਂ ਕਹਿ ਲਿਆ ਜਾਵੇ ਹਿੰਮਤ ਨਹੀਂ ਹੈ ਤਾਂ ਇਹ ਸਾਧ ਆਪਣੇ ਡੇਰਿਆਂ ਵਿੱਚ ਜੋ ਮਰਜੀ ਕਰੀ ਜਾਂਦੇ ਹੋਣ, ਉਸਦੀ ਬਾਹਰਲੀ ਦੁਨੀਆਂ ਨੂੰ ਭਿਣਕ ਤੱਕ ਵੀ ਨਹੀਂ ਪੈਂਦੀ ਹੋਣੀ। ਇਹਨਾਂ ਸਾਧਾਂ ਦੇ ਡੇਰਿਆਂ ਬਾਰੇ ਪਹਿਲਾਂ ਵੀ ਬਹੁਤ ਕੁਝ ਸਾਹਮਣੇ ਆ ਚੁੱਕਿਆ ਹੈ, ਪਰ ਇਹ ਜਿਸ ਤਰਾਂ ਸਰਕਾਰ ਅਤੇ ਪ੍ਰਸ਼ਾਸਨ ਇਹਨਾਂ ਡੇਰਿਆਂ ਸਾਹਮਣੇ ਬੇਵੱਸ ਹੈ, ਉਸ ਨੂੰ ਦੇਖਦਿਆਂ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਡੇਰਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਤਾਂ ਇਹਨਾਂ ਡੇਰਿਆਂ ਵਿੱਚੋਂ ਕਦੇ ਬਾਹਰ ਹੀ ਨਹੀਂ ਨਿਕਲਦੀਆਂ ਹੋਣਗੀਆਂ।
ਹਾਈ ਕੋਰਟ ਨੇ ਸਰਕਾਰ ਤੋਂ ਆਸ਼ੂਤੋਸ਼ ਬਾਰੇ ਰਿਪੋਰਟ ਮੰਗੀ
ਚੰਡੀਗੜ੍ਹ- ਆਸ਼ੂਤੋਸ਼ ਦੇ ਇਕ ਸ਼ਰਧਾਲੂ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੇ 'ਗੁਰੂ' ਨੂੰ ਕੁਝ ਲਾਲਚੀ ਸ਼ਰਧਾਲੂਆਂ ਦੀ ਚੁੰਗਲ 'ਚੋਂ ਮੁਕਤ ਕਰਾਉਣ ਦੀ ਅਪੀਲ ਕੀਤੀ ਹੈ। ਪੂਰਨ ਸਿੰਘ, ਜੋ ਖੁਦ ਨੂੰ ਮਹੇਸ਼ ਕੁਮਾਰ ਝਾਅ ਉਰਫ ਆਸ਼ੂਤੋਸ਼ ਮਹਾਰਾਜ ਦਾ ਸਾਬਕਾ ਡਰਾਈਵਰ ਦੱਸਦਾ ਹੈ, ਦੀ ਪਟੀਸ਼ਨ 'ਤੇ ਜਸਟਿਸ ਐਮ ਐਮ ਐਸ ਬੇਦੀ ਨੇ ਪਟੀਸ਼ਨ 'ਤੇ ਪੰਜਾਬ ਦੇ ਐਡਵੋਕੇਟ ਜਨਰਲ ਨੂੰ 5 ਫਰਵਰੀ ਤਕ 'ਮਹੇਸ਼ ਕੁਮਾਰ ਝਾਅ ਉਰਫ ਆਸ਼ੂਤੋਸ਼'' ਦੀ ਸਥਿਤੀ ਬਾਰੇ ਦੱਸਣ ਲਈ ਨੋਟਿਸ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਹੋਰਨਾਂ ਧਿਰਾਂ ਨੂੰ 11 ਫਰਵਰੀ ਲਈ ਨੋਟਿਸ ਜਾਰੀ ਕੀਤੇ ਗਏ ਹਨ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026