Posted on February 3rd, 2014

ਨਵੀਂ ਦਿੱਲੀ- ਸਮਝੌਤਾ ਐਕਸਪ੍ਰੈਸ ਧਮਾਕਿਆਂ ਦੇ ਮਾਮਲੇ ਦੇ ਮੁਖ ਦੋਸ਼ੀ ਸਵਾਮੀ ਅਸੀਮਾਨੰਦ ਦੇ ਇੱਕ ਇੰਟਰਵਿਊ ਨਾਲ ਆਰ ਐਸ ਐਸ ਅਤੇ ਇਸ ਦੇ ਮੁਖੀ ਮਹਿਨ ਭਾਗਵਤ ਦੀਆਂ ਮੁਸ਼ਕਿਲਾਂ 'ਚ ਵਾਧਾ ਹੋ ਸਕਦਾ ਹੈ। ਇਸ ਇੰਟਰਵਿਊ 'ਚ ਅਸੀਮਾਨੰਦ ਨੇ ਸਾਫ ਕਿਹਾ ਹੈ ਕਿ ਭਾਗਵਤ ਨੂੰ ਬਲਾਸਟ ਦੀ ਜਾਣਕਾਰੀ ਸੀ ਅਤੇ ਮੁਸਲਿਮ ਠਿਕਾਣਿਆਂ 'ਤੇ ਧਮਾਕਿਆਂ ਦੀ ਯੋਜਨਾ ਨੂੰ ਭਾਗਵਤ ਨੇ ਹੀ ਮਨਜ਼ੂਰੀ ਦਿੱਤੀ ਸੀ।
ਇਹ ਇੰਟਰੁਵਿਊ ਕਾਰਵਾਂ ਪੱਤਰਿਕਾ 'ਚ ਛਪਿਆ ਹੈ। ਇੰਟਰਵਿਊ ਕਰਨ ਵਾਲੀ ਲੀਨਾ ਗੁਪਤਾ ਰਘੂਨਾਥ ਨੇ ਲਿਖਿਆ ਹੈ ਕਿ ਅਸੀਮਾਨੰਦ ਨੇ ਇੱਕ ਮੀਟਿੰਗ ਬਾਰੇ ਪੁੱਛੇ ਮੈਂਨੂੰ ਦੱਸਿਆ, ਜੋ ਕਥਿਤ ਤੌਰ 'ਤੇ ਜੁਲਾਈ 2005 'ਚ ਹੋਈ ਸੀ। ਸੂਰਤ 'ਚ ਆਰ ਐਸ ਐਸ ਦੇ ਸੰਮੇਲਨ ਤੋਂ ਬਾਅਦ ਸੰਘ ਦੇ ਵੱਡੇ ਆਗੂ ਭਾਗਵਤ (ਮੋਹਨ) ਅਤੇ ਇੰਦਰੇਸ਼ ਕੁਮਾਰ ਡੈਂਗ (ਗੁਜਰਾਤ) ਦੇ ਇੱਕ ਮੰਦਿਰ 'ਚ ਗਏ ਸਨ। ਅਸੀਮਾ ਨੰਦ ਉਥੇ ਹੀ ਰਿਹਾ ਕਰਦੇ ਸਨ। ਮੰਦਿਰ ਤੋਂ ਕਈ ਕਿਲੋਮੀਟਰ ਦੂਰ ਇੱਕ ਤੰਬੂ 'ਚ ਭਾਗਵਤ ਅਤੇ ਕੁਮਾਰ ਨੇ ਅਸੀਮਾਨੰਦ ਅਤੇ ਉਹਨਾਂ ਦੇ ਸਹਿਯੋਗੀ ਸੁਨੀਲ ਜੋਸ਼ੀ ਨਾਲ ਮੁਲਾਕਾਤ ਕੀਤੀ। ਜੋਸ਼ੀ ਨੇ ਭਾਗਵਤ ਨੂੰ ਦੇਸ਼ ਭਰ 'ਚ ਮੁਸਲਿਮ ਠਿਕਾਣਿਆਂ 'ਤੇ ਬੰਬ ਧਮਾਕਿਆਂ ਦੀ ਯੋਜਨਾ ਬਾਰੇ ਦੱਸਿਆ।
ਅਸੀਮਾਨੰਦ ਅਨੁਸਾਰ ਆਰ ਐਸ ਐਸ ਦੇ ਦੋਨੋਂ ਆਗੂਆਂ ਨੇ ਯੋਜਨਾ 'ਤੇ ਸਹਿਮਤੀ ਪ੍ਰਗਟ ਕੀਤੀ ਅਤੇ ਭਾਗਵਤ ਨੇ ਉਹਨਾਂ ਨੂੰ ਕਿਹਾ ਕਿ ਉਹ ਸੁਨੀਲ਼ ਨਾਲ ਮਿਲ ਕੇ ਇਸ 'ਤੇ ਕੰਮ ਕਰ ਸਕਦੇ ਹਨ। ਪਰ ਤੁਸੀਂ ਕਰ ਰਹੇ ਹੋਵੋਗੇ ਤਾਂ ਇਹ ਸਮਝਣਾ ਕਿ ਅਸੀਂ ਤੁਹਾਡੇ ਨਾਲ ਹਾਂ। ਕੁਝ ਵੀ ਗਲਤ ਨਹੀਂ ਹੋਵੇਗਾ। ਜੇਕਰ ਤੁਸੀਂ ਇਸ ਨੂੰ ਕਰੋਗੇ ਤਾਂ ਲੋਕ ਇਹ ਨਹੀਂ ਕਹਿਣਗੇ ਕਿ ਅਸੀਂ ਅਪਰਾਧ ਕਰਨ ਦੇ ਮਕਸਦ ਨਾਲ ਕੀਤਾ ਹੈ। ਇਹ ਸਾਡੇ ਸਿਧਾਂਤਾ ਨਾਲ ਜੁੜੇਗਾ। ਇਹ ਹਿੰਦੂਆਂ ਲਈ ਬੇਹੱਦ ਅਹਿਮ ਕੰਮ ਹੈ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026