Posted on February 3rd, 2014

ਸੰਗਰੂਰ- ਮਲਵਈ ਪੱਟੀ ਦੇ ਮਸ਼ਹੂਰ ਲੋਕ ਨਾਇਕ ਜਿਉਣਾ ਮੋੜ ਅਤੇ ਉਸ ਦੇ ਸਾਥੀ ਚਤਰੇ ਨੂੰ ਪਿੰਡਾਂ ਵਿੱਚ ਅੱਜ ਵੀ ਕਈ ਦਹਾਕੇ ਪਹਿਲਾਂ ਦੀ ਤਰ੍ਹਾਂ ਹੀ ਯਾਦ ਕੀਤਾ ਜਾਦਾ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਵੱਖ-ਵੱਖ ਵੰਨਗੀਆਂ ਵਿੱਚ ਗਾਈਆਂ ਜਾ ਰਹੀਆਂ ਕਵੀਸ਼ਰੀਆਂ, ਕਲੀਆਂ, ਗੀਤਾਂ, ਢਾਡੀ ਵਾਰਾਂ ਆਦਿ ਦਾ ਰੰਗ ਫਿੱਕਾ ਨਹੀ ਪਿਆ ਸਗੋਂ ਲੋਕ ਇਨ੍ਹਾਂ ਨੂੰ ਜਿਉਂਦਾ ਰੱਖ ਰਹੇ ਹਨ। ਪਿੰਡ ਮੌੜਾਂ ਵਿੱਚ ਜਿਉਣੇ ਦੀ ਯਾਦ ਨੂੰ ਦਰਸਾਉਂਦਾ ਇੱਕ ਬੁੱਤ ਵੀ ਲਾਇਆ ਗਿਆ ਹੈ, ਜਿਸ ਨੂੰ ਪਿੰਡ ਦੇ ਹੀ ਇੱਕ ਐਨ.ਆਰ .ਆਈ.ਨੇ ਲਾਉਣ ਲਈ ਵਿਦੇਸ਼ ਵਿੱਚੋਂ ਮੱਦਦ ਵੀ ਦਿੱਤੀ ਹੈ।
ਸੰਗਰੂਰ ਤੋਂ 8 ਕੁ ਕਿਲੋਮੀਟਰ ਦੂਰ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਪਿੰਡ ਮੌੜਾਂ ਦੇ ਮਸ਼ਹੂਰ ਕਵੀਸ਼ਰ ਮਾਸਟਰ ਭੀਮ ਮੌੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਉਣੇ ਮੌੜ ਦੇ ਦੋ ਹੋਰ ਵੱਡੇ ਭਾਈ ਸਨ, ਜਿਨ੍ਹਾਂ ਨੂੰ ਆਮ ਤੌਰ ਤੇ ਪਿੰਡ ਵਿੱਚ ਕਿਸ਼ਨਾ ਤੇ ਬਿਸ਼ਨਾ ਆਖਿਆ ਜਾਂਦਾ ਸੀ। ਜਿਉਣਾ ਇਨ੍ਹਾਂ ਦੋਹਾਂ ਤੋਂ ਛੋਟਾ ਸੀ। ਕਿਸ਼ਨੇ ਦਾ ਵਿਆਹ ਨਹੀ ਸੀ ਹੋਇਆ ਅਤੇ ਬਿਸ਼ਨੇ ਦੇ ਘਰ ਵਾਲੀ ਕੋਲ ਕੋਈ ਬੱਚਾ ਨਹੀ ਸੀ।
ਲਹਿਰਾਗਾਗਾ ਨੇੜੇ ਪੈਦੇ ਪਿੰਡ ਹਰਿਆਊ ਦੇ ਰਹਿਣ ਵਾਲੇ ਡੋਗਰ ਨੇ ਕਿਸ਼ਨੇ ਨੂੰ ਕਾਲੇ ਪਾਣੀ ਭੇਜਣ ਤੋਂ ਬਾਅਦ ਜਿਉਣਾ ਮੌੜ ਘਰੋਂ ਬਾਗੀ ਹੋ ਗਿਆ, ਜਿਸ ਕਰਕੇ ਇਸ ਪਰਿਵਾਰ ਦਾ ਅੱਗੇ ਕੋਈ ਨਹੀ ਹੈ। ਮਾਸਟਰ ਭੀਮ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਿੰਡ ਦੇ ਬਜਰੁਗਾਂ ਅਤੇ ਹੋਰ ਲੋਕਾਂ ਕੋਲੋ ਜਾਣਕਾਰੀ ਪ੍ਰਾਪਤ ਕਰਕੇ ਤਿੰਨ ਸਾਲ ਤੱਕ ਜਿਉਣੇ ਅਤੇ ਚਤਰੇ ਦੀ ਜਿੰਦਗੀ 'ਤੇ ਖੋਜ਼ ਕੀਤੀ, ਜਿਸ ਵਿੱਚ ਸਾਹਮਣੇ ਆਇਆ ਕਿ ਫਿਲਮ ਜਿਉਣਾ ਮੋੜ ਵਿੱਚ ਵਿਖਾਇਆ ਗਿਆ ਸਭ ਕੁਝ ਕਲਪਨਿਕ ਹੈ। ਕਿਉਂਕਿ ਕਿਸ਼ਨੇ ਦੇ ਘਰ ਵਾਲੀ ਨਹੀ ਸੀ ਪਰ ਇਨ੍ਹਾਂ ਨੇ ਜਿਉਣੇ ਦੀ ਭਰਜਾਈ ਕਿਸ਼ਨੇ ਦੇ ਘਰ ਵਾਲੀ ਨੂੰ ਵਿਖਾਇਆ ਗਿਆ ਹੈ ਅਤੇ ਨੈਣਾਂ ਦੇਵੀ ਛਤਰ ਚੜਾਉਣ ਗਏ ਜਿਉਣੇ ਨੂੰ ਮਰਿਆ ਹੋਇਆ ਵਿਖਾਇਆ ਹੈ, ਜਦੋਂ ਕਿ ਜਿਉਣੇ ਮੌੜ ਨੂੰ ਹਿਸਾਰ ਨੇੜੇ ਇੱਕ ਪਿੰਡ ਵਿੱਚ ਫਾਂਸੀ ਅਤੇ ਉਸ ਦੇ ਸਾਥੀ ਚਤਰੇ ਨੂੰ ਕਾਲੀ ਪਾਣੀ ਦੀ ਸਜ਼ਾ ਸੁਣਾਈ ਗਈ ਸੀ।
ਚਤਰਾ ਮੌੜ ਪਿੰਡ ਦਾ ਹੱਟਾ ਕੱਟਾ ਮਾਲਵੇ ਦਾ ਜੱਟ ਸੀ ਨਾ ਕਿ ਰਮਦਾਸੀਆ। ਅ ੱਜ ਵੀ ਪਿੰਡ ਮੌੜ ਵਿੱਚ ਚਤਰੇ ਵਾਲੀ ਜ਼ਮੀਨ 'ਤੇ ਪਿੰਡ ਦਾ ਗੂਰੂ ਘਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨੇੜੇ ਪੈਂਦੇ ਪਿੰਡ ਸੂਲਰ ਦੇ ਡੇਰਾ ਮੋਹਨ ਪੁਰੀ ਵਿਚੋਂ ਨੈਣਾ ਦੇਵੀ ਛਤਰ ਚੜਾਉਣ ਲਈ ਜਿਉਣੇ ਮੌੜ ਨੂੰ ਸਾਧਾਂ ਵਾਲੇ ਬਾਣੇ ਵਿੱਚ ਭੇਜਿਆ ਗਿਆ ਸੀ। ਕਲਾਕਾਰਾਂ, ਕਵੀਸ਼ਰਾਂ ਅਤੇ ਢਾਡੀਆਂ ਨੇ ਮਾਲਵੇ ਦੇ ਲੋਕ ਨਾਇਕ ਜਿਉਣੇ ਮੌੜ ਦੀ ਅਸਲ ਕਹਾਣੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਲਮਾਂ ਵਾਲਿਆਂ ਨੇ ਕਹਾਣੀ ਨੂੰ ਬਿਨ੍ਹਾਂ ਸੋਚੇ ਸਮਝੇ ਤੋੜ ਮਰੋੜ ਕੇ ਪੇਸ਼ ਕੀਤਾ ਹੈ।
ਪਿੰਡ ਦੇ ਇੱਕ ਹੋਰ ਵਿਅਕਤੀ ਸੇਵਕ ਸਿੰਘ ਨੇ ਦੱਸਿਆ ਕਿ ਇਸ ਲੋਕ ਨਾਇਕ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ ਬੁੱਤ ਲਾਇਆ ਗਿਆ ਹੈ, ਜਿਸ ਨੂੰ ਸਥਾਪਿਤ ਕਰਨ ਲਈ ਐਨ. ਆਰ. ਆਈ. ਪਰਮਜੀਤ ਸਿੰਘ ਮੌੜ ਨੇ ਲੰਡਨ ਤੋਂ ਤਕਰੀਬਨ ਇੱਕ ਲੱਖ ਰੁਪਏ ਤੋਂ ਵੱਧ ਦੀ ਰਕਮ ਭੇਜੀ ਅਤੇ 4-5-2013 ਨੂੰ ਜਿਉਣੇ ਮੌੜ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ।
ਪਿੰਡ ਦੇ ਚੌਕੀਦਾਰ ਭਗਵੰਤ ਸਿੰਘ ਨੇ ਕਿਹਾ ਕਿ ਸਾਡੇ ਪਿੰਡ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੂਰੇ ਮਾਲਵੇ ਦਾ ਨਾਇਕ ਜਿਉਣ ਸਿਉਂ ਇੱਥੇ ਦਾ ਰਹਿਣ ਵਾਲਾ ਸੀ ਅਤੇ ਜ਼ੁਲਮ ਖਿਲਾਫ ਲੜਦਾ ਰਿਹਾ। ਪਿੰਡ ਵਿੱਚ ਜਿਉਣੇ ਦਾ ਜੱਦੀ ਘਰ ਤਾਂ ਵੇਚ ਦਿੱਤਾ ਗਿਆ ਸੀ ਪਰ ਚਤਰੇ ਵਾਲੀ ਜਮੀਨ 'ਤੇ ਗੁਰੂ ਘਰ ਬਣਿਆ ਹੋਇਆ ਹੈ। ਅੱਜ ਵੀ ਜਿਉਣਾ ਤੇ ਚਤਰਾ ਲੋਕਾਂ ਦੇ ਦਿਲਾਂ ਅੰਦਰ ਰਾਜ ਕਰ ਰਹੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026