Posted on February 3rd, 2014

ਨਿਊਯਾਰਕ- ਅਮਰੀਕੀ ਕੰਪਨੀ ਨੇ ਇਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ, ਜਿਹੜਾ ਆਦਮੀ ਦੇ ਚਿਹਰੇ ਦੇ ਹਾਵ-ਭਾਵ ਦੇਖ ਕੇ ਦੱਸ ਸਕੇਗਾ ਕਿ ਕੋਈ ਬੰਦਾ ਕੀ ਮਹਿਸੂਸ ਕਰ ਰਿਹਾ ਹੈ। ਇੰਨਾ ਹੀ ਨਹੀਂ ਇਹ ਸਾਫਟਵੇਅਰ ਇਹ ਵੀ ਦੱਸ ਦੇਵੇਗਾ ਕਿ ਬੰਦਾ ਸੱਚੀਮੁੱਚੀ ਹੱਸ ਰਿਹਾ ਹੈ ਜਾਂ ਉਸ ਦਾ ਹਾਸਾ ਵੀ ਝੂਠਾ ਹੈ। ਫੇਸੇਟ ਨਾਂ ਦੇ ਇਸ ਸਾਫਟਵੇਅਰ 'ਚ ਹਾਸਾ, ਦੁੱਖ, ਗੁੱਸਾ ਤੇ ਡਰ ਵਰਗੇ ਸੱਤ ਤਰ੍ਹਾਂ ਦੇ ਹਾਵਾਂ-ਭਾਵਾਂ ਦਾ ਪਤਾ ਲਗਾਉਣ ਲਈ ਇਕ ਡਿਜ਼ੀਟਲ ਕੈਮਰੇ ਦਾ ਇਸਤੇਮਾਲ ਕੀਤਾ ਗਿਆ ਹੈ।
ਕੈਲੇਫੋਰਨੀਆ ਸਥਿਤ ਕੰਪਨੀ ਇਮੋਸ਼ੇਂਟ ਦੇ ਸਹਿ ਸੰਸਥਾਪਕ ਤੇ ਮੁੱਖ ਖੋਜੀ ਮਰਿਆਨ ਬਾਰਟਲੇਟ ਨੇ ਦੱਸਿਆ ਕਿ ਆਮ ਤੌਰ 'ਤੇ ਲੋਕਾਂ ਦੇ ਕਹਿਣ, ਸੁਣਨ ਤੇ ਸੋਚਣ 'ਚ ਕਾਫੀ ਫਰਕ ਹੁੰਦਾ ਹੈ। ਉਹ ਕਹਿੰਦੇ ਕੁਝ ਹੋਰ, ਸੋਚਦੇ ਕੁਝ ਹੋਰ ਤੇ ਕਰਦੇ ਕੁਝ ਹੋਰ ਹਨ। ਇਹ ਸਾਫਟਵੇਅਰ ਮਹਿਜ਼ ਇਕ ਤਸਵੀਰ ਜ਼ਰੀਏ ਵਿਅਕਤੀ ਦੇ ਚਿਹਰੇ 'ਤੇ ਮੌਜੂਦ ਹਾਵ-ਭਾਵ ਪੜ੍ਹ ਕੇ ਇਸ ਦੇ ਫਰਕ ਨੂੰ ਕਾਫੀ ਹੱਦ ਤਕ ਘੱਟ ਕਰ ਸਕਦਾ ਹੈ। ਫੇਸੇਟ ਦੀ ਵਰਤੋਂ ਕਿਸੇ ਵੀਡੀਓ ਦੌਰਾਨ ਜ਼ਿਆਦਾ ਸਟੀਕ ਨਤੀਜੇ ਦੇ ਸਕਦਾ ਹੈ। ਵੀਡੀਓ ਦੌਰਾਨ ਸਾਫਟਵੇਅਰ ਲਈ ਸੂਖਮ ਹਾਵ-ਭਾਵ ਨੂੰ ਫੜਨਾ ਵੀ ਸੌਖਾ ਹੋ ਜਾਂਦਾ ਹੈ। ਇਥੋਂ ਤਕ ਕਿ ਚਿਹਰੇ 'ਤੇ ਕੋਈ ਭਾਵ ਨਾ ਹੋਣ ਦੀ ਸਥਿਤੀ 'ਚ ਵੀ ਸੂਖਮ ਹਾਵ-ਭਾਵ ਉਭਰਦੇ ਰਹਿੰਦੇ ਹਨ ਜਿਨ੍ਹਾਂ ਨੂੰ ਪਛਾਨਣਾ ਸੰਭਵ ਨਹੀਂ ਹੈ ਪਰ ਸਾਫਟਵੇਅਰ ਦੀ ਮਦਦ ਨਾਲ ਇਨ੍ਹਾਂ ਦਾ ਅਧਿਐਨ ਕੀਤਾ ਜਾ ਸਕਦਾ ਹੈ। ਬਾਰਟਲੇਟ ਨੇ ਕਿਹਾ ਕਿ ਫੇਸੇਟ ਝੂਠਾ ਹਾਸਾ ਵੀ ਫੜ ਲਵੇਗਾ। ਲੋਕ ਜਦੋਂ ਅਸਲ 'ਚ ਹੱਸਦੇ ਹਨ ਤਾਂ ਓਰਬੀਕਿਊਲਰੀਜ਼ ਓਕੁਲੀ ਨਾਂ ਦੀ ਇਕ ਮਾਸਪੇਸ਼ੀ ਸੁੰਗੜਦੀ ਹੈ ਜਿਸ ਨਾਲ ਚਿਹਰੇ 'ਤੇ ਝੁਰੜੀਆਂ ਪੈਦਾ ਹੁੰਦੀਆਂ ਹਨ। ਇਹ ਸਾਫਟਵੇਅਰ ਚਿਹਰੇ 'ਤੇ ਪਈਆਂ ਝੁਰੜੀਆਂ ਦੇ ਆਧਾਰ 'ਤੇ ਦੱਸ ਸਕਦਾ ਹੈ ਕਿ ਹਾਸਾ ਝੂਠਾ ਹੈ ਜਾਂ ਸੱਚਾ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026