Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਰਾਜ ਪੱਧਰ 'ਤੇ ਭ੍ਰਿਸ਼ਟ, ਅਪਰਾਧਿਕ ਅਤੇ ਵੰਸ਼ਵਾਦੀ ਪਿਛੋਕੜ ਵਾਲੇ ਨੇਤਾਵਾਂ ਦੀ ਸੂਚੀ ਜਾਰੀ ਕਰੇਗੀ 'ਆਪ'

Posted on February 2nd, 2014

ਨਵੀਂ ਦਿੱਲੀ- ਆਪਣੀ ਭ੍ਰਿਸ਼ਟ ਨੇਤਾਵਾਂ ਦੀ ਸੂਚੀ ਦੁਆਰਾ ਰਾਸ਼ਟਰੀ ਰਾਜ ਨੇਤਾਵਾਂ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਹ ਰਾਜ ਪੱਧਰ 'ਤੇ ਭ੍ਰਿਸ਼ਟ, ਅਪਰਾਧਿਕ ਅਤੇ ਵੰਸ਼ਵਾਦੀ ਪਿਛੋਕੜ ਵਾਲੇ ਨੇਤਾਵਾਂ ਦੀ ਸੂਚੀ ਜਾਰੀ ਕਰੇਗੀ ਅਤੇ ਉਨ੍ਹਾਂ ਵਿਰੁੱਧ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਮਹਾਰਾਸ਼ਟਰ ਦੇ ਉੱਘੇ 'ਆਪ' ਨੇਤਾ ਸੁਭਾਸ਼ ਵਾਰੇ ਨੇ ਕਿਹਾ ਕਿ ਅਸੀਂ ਰਾਜ ਪੱਧਰ 'ਤੇ ਨੇਤਾਵਾਂ ਦੀ ਸੂਚੀ ਜਾਰੀ ਕਰਾਂਗੇ। 

ਵੱਖ-ਵੱਖ ਰਾਜਾਂ 'ਚ ਇਸ ਤਰ੍ਹਾਂ ਦੇ ਕਈ ਨੇਤਾ ਹਨ ਜਿਨ੍ਹਾਂ ਦੇ ਨਾਂ ਪਾਰਟੀ ਨੇ ਐਲਾਨ ਨਹੀਂ ਕੀਤੇ ਪਰ ਉਹ ਭ੍ਰਿਸ਼ਟਾਚਾਰ ਰਾਜਨੀਤੀ ਦੇ ਅਪਰਾਧੀਕਰਨ ਅਤੇ ਵੰਸ਼ਵਾਦੀ ਰਾਜਨੀਤੀ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਿਧਾਇਕ ਹਨ ਜੋ ਮਹਾਰਾਸ਼ਟਰ 'ਚ ਲੋਕ ਸਭਾ ਚੋਣ ਲੜਨਗੇ। ਅਸੀਂ ਆਜਿਹੇ ਨੇਤਾਵਾਂ ਦੀ ਵੀ ਸੂਚੀ ਜਾਰੀ ਕਰਾਂਗੇ। ਪਾਰਟੀ ਸੂਤਰਾਂ ਅਨੁਸਾਰ ਮਹਾਰਾਸ਼ਟਰ ਅਤੇ ਹਰਿਆਣਾ 'ਚ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਇਨ੍ਹਾਂ ਦੋਵਾਂ ਰਾਜਾਂ 'ਤੇ ਪੂਰਾ ਧਿਆਨ ਦਿੱਤਾ ਜਾਵੇਗਾ।



Archive

RECENT STORIES