Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨੌਜਵਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਹੁੱਡਾ ਦੇ ਥੱਪੜ ਜੜਿਆ

Posted on February 2nd, 2014

ਚੰਡੀਗੜ੍ਹ- ਪਾਣੀਪਤ 'ਚ ਖੁਲ੍ਹੀ ਜੀਪ 'ਤੇ ਸਵਾਰ ਹੋ ਕੇ ਆਮ ਲੋਕਾਂ ਵਿਚੋਂ ਵਿਚਰ ਰਹੇ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇਕ ਨੌਜਵਾਨ ਨੇ ਥੱਪੜ ਮਾਰਿਆ ਜਿਸ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ। ਮੁੱਖ ਮੰਤਰੀ ਹੁੱਡਾ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਲਈ ਪਾਣੀਪਤ ਗਏ ਹੋਏ ਸੀ। ਸ੍ਰੀ ਹੁੱਡਾ ਦੀ ਮਾਰੂਤੀ ਜਿਪਸੀ ਜਦੋਂ ਭੀੜ ਵਾਲੀਆਂ ਥਾਵਾਂ ਚੋਂ ਲੰਘ ਰਹੀ ਸੀ ਤਾਂ ਕਮਲ ਮੁਖੀਜਾ ਨਾਂ ਦੇ ਨੌਜਵਾਨ ਨੇ ਸੁਰੱਖਿਆ ਘੇਰਾ ਤੋੜਦੇ ਹੋਏ ਮੁੱਖ ਮੰਤਰੀ ਦੇ ਥੱਪੜ ਮਾਰ ਦਿੱਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਥੱਪੜ ਮਾਰਨ ਵਾਲੇ ਨੌਜਵਾਨ ਜਿਹੜਾ ਮਾਨਸਿਕ ਰੋਗੀ ਹੈ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਹੈ। ਉਸ ਦੇ ਖਿਲਾਫ ਭਾਰਤੀ ਦੰਡਾਵਲੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।



Archive

RECENT STORIES