Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਜਰੀਵਾਲ ਵਲੋਂ ਜਾਰੀ ਭ੍ਰਿਸ਼ਟ ਨੇਤਾਵਾਂ ਦੀ ਸੂਚੀ ‘ਤੇ ਬਾਦਲ ਨੂੰ ਇਤਰਾਜ਼

Posted on February 1st, 2014


ਸੰਗਰੂਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਭ੍ਰਿਸ਼ਟ ਨੇਤਾਵਾਂ ਦੀ ਸੂਚੀ ‘ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਰਾਜ਼ ਜਾਹਰ ਕੀਤਾ ਹੈ। ਲੁਧਿਆਣਾ ਵਿਖੇ ਪੰਜਾਬ ਵਕਫ ਬੋਰਡ ਦੀ ਜ਼ਮੀਨ ‘ਤੇ ਬਣਨ ਵਾਲੇ ਸਕੂਲ ਦਾ ਉਦਘਾਟਨ ਕਰਨ ਆਏ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕਿਸੇ ਨੂੰ ਭ੍ਰਿਸ਼ਟ ਕਰਾਰ ਦੇਣਾ ਅਦਾਲਤਾਂ ਦਾ ਕੰਮ ਹੈ। ਇਕ ਮੁੱਖ ਮੰਤਰੀ ਨੂੰ ਜਨਤਕ ਤੌਰ ‘ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਸ਼ੋਭਾ ਨਹੀਂ ਦਿੰਦੀ।

ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ‘ਆਮ ਆਦਮੀ ਪਾਰਟੀ’ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕਾਂਗਰਸ ਅਤੇ ਭਾਜਪਾ ਸਮੇਤ ਕਈ ਹੋਰ ਪਾਰਟੀਆਂ ਦੇ ਆਗੂਆਂ ਦੀ ਸੂਚੀ ਜਾਰੀ ਕਰਦੇ ਹੋਏ ਇਨ੍ਹਾਂ ਸਾਰੇ ਆਗੂਆਂ ਨੂੰ ਭ੍ਰਿਸ਼ਟ ਕਰਾਰ ਦਿੱਤਾ ਸੀ। ਕੇਜਰੀਵਾਲ ਦੀ ਇਸ ਸੂਚੀ ਤੋਂ ਬਾਅਦ ਨਿਤਿਨ ਗਡਕਰੀ, ਕਪਿਲ ਸਿੱਬਲ ਅਤੇ ਫਾਰੂਕ ਅਬਦੁੱਲਾ ਕੇਜਰੀਵਾਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹਿ ਚੁੱਕੇ ਹਨ। ਹਾਲਾਂਕਿ ਮੁੱਖ ਮੰਤਰੀ ਬਾਦਲ ਦਾ ਨਾਂ ਇਸ ਸੂਚੀ ‘ਚ ਸ਼ਾਮਲ ਨਹੀਂ ਸੀ, ਪਰ ਇਸ ਦੇ ਬਾਵਜੂਦ ਬਾਦਲ ਨੇ ਕੇਜਰੀਵਾਲ ‘ਤੇ ਇਸ ਮਾਮਲੇ ‘ਚ ਹਮਲਾ ਬੋਲ ਦਿੱਤਾ ਹੈ।



Archive

RECENT STORIES