Posted on January 31st, 2014

ਜਗਦਲਪੁਰ- ਬਸਤਰ ਜ਼ਿਲੇ ‘ਚ ਰਹਿਣ ਵਾਲੇ ਚਾਹ ਵਾਲੇ ਨੇ ਇਕ ਛੋਟੀ ਜਿਹੀ ਦੁਕਾਨ ‘ਚ ਚਾਹ, ਸਮੋਸੇ ਵੇਚ ਕੇ ਲੱਖਾਂ ਰੁਪਏ ਜਮ੍ਹਾ ਕਰਨ ਤੋਂ ਬਾਅਦ ਉਸ ਨੂੰ ਇਕ ਗਰੀਬ ਬੱਚਿਆਂ ਦੀ ਪੜ੍ਹਾਈ ਦੇ ਲਈ ਦਾਨ ਕਰ ਦਿੱਤਾ। ਸੂਤਰਾਂ ਮੁਤਾਬਕ ਜਗਦਲਪੁਰ ਤੋਂ ਪੰਜ ਕਿਲੋਮੀਟਰ ਦੂਰ ਆਡਾਵਾਲ ਪਿੰਡ ‘ਚ ਸੜਕ ਦੇ ਕੰਢੇ ਟੀਨ ਸ਼ੈੱਡ ਦੇ ਹੇਠਾਂ ਛੋਟੀ ਜਿਹੀ ਚਾਹ ਅਤੇ ਸਮੋਸਿਆਂ ਦੀ ਦੁਕਾਨ ਚਲਾਉਣ ਵਾਲੇ ਅਰਵਿੰਦ ਸਾਹਾ ਨੇ ਡੇਢ ਲੱਖ ਰੁਪਏ ਇੱਕਠੇ ਕੀਤੇ ਅਤੇ ਗਰੀਬ ਬੱਚਿਆਂ ਦੇ ਲਈ ਸਰਕਾਰੀ ਸਕੂਲ ਨੂੰ ਦਾਨ ‘ਚ ਦੇ ਦਿੱਤੇ। ਉਸ ਨੇ ਦੱਸਿਆ ਕਿ ਗਰੀਬੀ ਦੇ ਕਾਰਨ ਉਹ ਖੁਦ 8ਵੀਂ ਤੋਂ ਬਾਅਦ ਨਹੀਂ ਪੜ੍ਹ ਸੱਕਿਆ ਸੀ।
ਸਾਲਾਂ ਦੀ ਬੱਚਤ ਨੂੰ ਜਦੋਂ ਅਰਵਿੰਦ ਨੇ ਪ੍ਰਿੰਸੀਪਲ ਦੇ ਹੱਥਾਂ ‘ਚ ਸੌਂਪਿਆ ਤਾਂ ਉਸ ਨੂੰ ਯਕੀਨ ਨਹੀਂ ਹੋਇਆ ਕਿ ਆਪਣੀ ਪੂਰੀ ਜਮ੍ਹਾਪੂੰਜੀ ਇਕ ਵਿਅਕਤੀ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਦੇ ਰਿਹਾ ਹੈ। ਅਰਵਿੰਦ ਸਾਲਾਂ ਤੋਂ ਚਾਹ ਨਾਸ਼ਤੇ ਦੀ ਦੁਕਾਨ ਚਲਾ ਰਿਹਾ ਹੈ। ਉਸ ਦੇ ਸਾਹਮਣੇ ਤੋਂ ਕਈ ਅਜਿਹੇ ਬੱਚੇ ਨਿਕਲਦੇ ਹਨ ਜਿਨ੍ਹਾਂ ਕੋਲ ਪੜ੍ਹਨ ਲਈ ਨਾ ਪੂਰੀਆਂ ਕੀਤਾਬਾਂ ਹੁੰਦੀਆਂ ਹਨ ਅਤੇ ਨਾ ਹੀ ਚੰਗੀ ਡ੍ਰੈੱਸ। ਇਹ ਦੇਖ ਕੇ ਉਸ ਨੂੰ ਬੂਰਾ ਲਗਦਾ ਸੀ। ਮਦਦ ਵੀ ਕਰਨਾ ਚਾਹੁੰਦਾ ਸੀ ਪਰ ਝਿਜਕ ਆਉਂਦੀ ਸੀ। ਪਰ ਉਸ ਦੀ ਸੋਚ ਨੇ ਉਸ ਨੂੰ ਹਿੱਮਤ ਦਿੱਤੀ ਅਤੇ ਸਵਰਗੀ ਮਾਤਾ-ਪਿਤਾ ਅਤੇ ਪਤਨੀ ਦੇ ਨਾਂ ‘ਤੇ ਗਰੀਬ ਬੱਚਿਆਂ ਦੇ ਭਵਿੱਖ ਲਈ ਡੇਢ ਲੱਖ ਰੁਪਏ ਦਾਨ ਕਰ ਦਿੱਤੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026