Posted on January 30th, 2014

ਨਵੀਂ ਦਿੱਲੀ- ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਸਿੱਖ ਕਤਲੇਆਮ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਇਹ ਮਾਮਲਾ ਕਾਫੀ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਤਤਕਾਲੀ ਪ੍ਰੈੱਸ ਸਕੱਤਰ ਨੇ ਦਾਅਵਾ ਕੀਤਾ ਕਿ 1984 ਕਤਲੇਆਮ ਦੇ ਸਮੇਂ ਜ਼ੈਲ ਸਿੰਘ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਹਾਲਾਤਾਂ 'ਤੇ ਗੱਲ ਕਰਨਾ ਚਾਹੁੰਦੇ ਸਨ ਪਰ ਰਾਜੀਵ ਨੇ ਉਨ੍ਹਾਂ ਦਾ ਫੋਨ ਹੀ ਨਹੀਂ ਚੁੱਕਿਆ ਸੀ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਇਕ ਚੈਨਲ ਨਾਲ ਮੁਲਾਕਾਤ ਦੌਰਾਨ ਕਿਹਾ ਸੀ ਕਿ ਦਿੱਲੀ 'ਚ ਸਿੱਖਾਂ ਦੇ ਖਿਲਾਫ ਕਤਲੇਆਮ ਨੂੰ ਰੋਕਣ 'ਚ ਕਾਂਗਰਸ ਸਰਕਾਰ ਨੇ ਜੋ ਵੀ ਸੰਭਵ ਸੀ ਉਹ ਕੀਤਾ ਸੀ। ਜ਼ੈਲ ਸਿੰਘ ਦੇ ਪ੍ਰੈੱਸ ਸਕੱਤਰ ਰਹੇ ਤਿਰਲੋਚਨ ਸਿੰਘ ਨੇ ਸਿੱਖ ਕਤਲੇਆਮ ਅਤੇ ਸਾਲ 2002 ਦੇ ਗੁਜਰਾਤ ਦੰਗਿਆਂ ਦੀ ਤੁਲਨਾ ਕਰਦੇ ਹੋਏ ਕਿਹ ਕਿ ਗੁਜਰਾਤ ਦੰਗੇ ਤੁਰੰਤ ਭੜਕ ਗਏ ਸਨ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਗੁਜਰਾਤ ਦੰਗਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਿਸ ਵਿਚ ਪੁਲਿਸ ਦੀ ਗੋਲੀਬਾਰੀ 'ਚ 137 ਲੋਕਾਂ ਮੌਤ ਹੋ ਗਈ ਸੀ ਜਦਕਿ ਦਿੱਲੀ 'ਚ ਇਸ ਕਾਰਵਾਈ 'ਚ ਸਿਰਫ ਇਕ ਵਿਅਕਤੀ ਦੀ ਜਾਨ ਗਈ ਸੀ।
ਗਿਆਨੀ ਜ਼ੈਲ ਸਿੰਘ ਨੇ ਖੁੱਦ ਇਹ ਜਾਣਕਾਰੀ ਇਕੱਠੀ ਕੀਤੀ ਸੀ ਕਿ ਰਾਜੀਵ ਦੇ ਕੋਲਕਾਤਾ ਤੋਂ ਵਾਪਸ ਆਉਣ ਤੋਂ ਪਹਿਲਾ ਹੀ ਕਾਂਗਰਸੀ ਆਗੂਆਂ ਦੀ ਇਕ ਬੈਠਕ ਹੋਈ ਜਿਸ ਵਿਚ ਖੂਨ ਦਾ ਬਦਲਾ ਖੂਨ ਦਾ ਨਾਅਰਾ ਦੇਣ ਦੀ ਗੱਲ ਤੈਅ ਹੋਈ। ਤਿਰਲੋਚਨ ਸਿੰਘ ਨੇ ਕਿਹਾ ਕਿ ਜੇ ਇਹ ਹਿੰਸਾ ਤੁਰੰਤ ਭੜਕੀ ਹੁੰਦੀ ਤਾਂ ਸਵੇਰੇ ਹੀ ਭੜਕ ਜਾਣੀ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਤਲੇਆਮ ਨੂੰ ਰੋਕਣ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਜਿਸ ਨਾਲ ਹਿੰਸਾ ਜਾਰੀ ਰਹੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026