Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਹਾਰਾਣੀ ਐਲਿਜ਼ਾਬੇਥ ਨੂੰ ਖਰਚ ‘ਚ ਕਟੌਤੀ ਕਰਨ ਦੀ ਹਦਾਇਤ

Posted on January 30th, 2014


ਲੰਡਨ– ਬ੍ਰਿਟਿਸ਼ ਰਾਜਸ਼ਾਹੀ ਨੂੰ ਸੰਕੇਤਕ ਰੂਪ ਨਾਲ ਜੀਵਤ ਰੱਖਣ ਦੇ ਉਦੇਸ਼ ਨਾਲ ਮਹਾਰਾਣੀ ਐਲਿਜ਼ਾਬੇਥ ‘ਤੇ ਕੀਤੇ ਜਾਣ ਵਾਲੇ ਖਰਚ ਵਿਚ ਭਾਰੀ ਵਾਧੇ ਨੂੰ ਦੇਖਦੇ ਹੋਏ ਉੱਥੋਂ ਦੀ ਸੰਸਦ ਨੇ ਸ਼ਾਹੀ ਖਾਨਦਾਨ ਨੂੰ ਆਪਣੇ ਖਰਚਿਆਂ ਵਿਚ ਕਟੌਤੀ ਕਰਨ ਦੀ ਹਦਾਇਤ ਦਿੱਤੀ ਹੈ।

ਡੇਲੀ ਟੈਲੀਗ੍ਰਾਫ ਮੁਤਾਬਕ ਵਿੱਤੀ ਸਾਲ 2012-13 ਦੌਰਾਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵੱਲੋਂ ਖਰਚ ਕੀਤੇ ਗਏ ਪੂਰੇ ਧਨ ਦੇ ਅੰਕੜਿਆਂ ਦੀ 35 ਪੇਜਾਂ ਦੀ ਰਿਪੋਰਟ ਹਾਊਸ ਆਫ ਕਾਮਨਜ਼ ਦੀ ਲੋਕ ਲੇਖਾ ਕਮੇਟੀ ਦੇ ਸਾਹਮਣੇ ਪੇਸ਼ ਕੀਤੀ ਗਈ। ਰਿਪੋਰਟ ਮੁਤਾਬਕ ਸਾਲ 2012-13 ਦੇ ਖਰਚੇ ਲਈ ਸ਼ਾਹੀ ਖਾਨਦਾਨ ਨੂੰ ਪੰਜ ਕਰੋੜ 13 ਲੱਖ 80 ਹਜ਼ਾਰ ਡਾਲਰ ਦਿੱਤੇ ਗਏ ਸਨ ਪਰ ਸ਼ਾਹੀ ਪਰਿਵਾਰ ਨੇ ਇਸ ਖਰਚੇ ਤੋਂ 38 ਲੱਖ ਡਾਲਰ ਵੱਧ ਖਰਚੇ। ਇਸ ਕਾਰਨ ਸ਼ਾਹੀ ਖਾਨਦਾਨ ਦੀ ਜਮਾ ਪੂੰਜੀ ਘੱਟ ਕੇ ਸਿਰਫ 16 ਲੱਖ ਡਾਲਰ ਰਹਿ ਗਈ।

ਸੰਸਦ ਨੇ ਇਸ ਖਰਚ ਨੂੰ ਦੇਖ ਕੇ ਸ਼ਾਹੀ ਖਾਨਦਾਨ ਨੂੰ ਫੰਡ ਦੇ ਰੁਪਏ ਬਚਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਮਹਿਲਾਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਸਕੇ। ਸਾਲ 2012 ਤੋਂ ਪਹਿਲਾਂ ਤੱਕ ਇਕ ਬ੍ਰਿਟਿਸ਼ ਸੰਸਦ ਨੂੰ ਮਹਾਰਾਣੀ ਐਲਿਜ਼ਾਬੇਥ ਦੇ ਖਾਤੇ ਦੇਖਣ ਦੀ ਆਗਿਆ ਨਹੀਂ ਸੀ। ਪਰ ਹੁਣ ਸੰਸਦ ਵਿਚ ਇਕ ਕਾਨੂੰਨ ਪਾਸ ਕਰਕੇ ਲੋਕ ਲੇਖਾ ਕਮੇਟੀ ਨੂੰ ਮਹਿਲ ਦੇ ਖਰਚਿਆਂ ‘ਤੇ ਲਗਾਮ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸ਼ਾਹੀ ਖਾਨਦਾਨ ਨੂੰ ਹਰ ਸਾਲ ਸਾਵਰਿਨ ਗ੍ਰਾਂਟ ਤੋਂ ਫੰਡ ਦਿੱਤਾ ਜਾਂਦਾ ਹੈ, ਜੋ ਸ਼ਾਹੀ ਖਾਨਦਾਨ ਦੀ ਮਾਲਿਕਾਨਾ ਹੱਕ ਵਾਲੀਆਂ ਜਾਇਦਾਦਾਂ ਦੇ ਅਨੁਪਾਤ ਵਿਚ ਹੁੰਦਾ ਹੈ। ਇਸ ਧਨ ਨੂੰ ਸ਼ਾਹੀ ਘਰਾਨੇ ਦੇ ਕਰਮਚਾਰੀਆਂ ਦੀਆਂ ਤਨਖਾਹਾਂ, ਮਹਿਲਾਂ ਦੀ ਦੇਖ-ਰੇਖ, ਮੁਰੰਮਤ, ਆਵਾਜਾਈ ਅਤੇ ਹੋਰ ਮੱਦਾਂ ਵਿਚ ਖਰਚ ਕਰਨਾ ਹੁੰਦਾ ਹੈ।



Archive

RECENT STORIES