Posted on January 30th, 2014

ਨਵੀਂ ਦਿੱਲੀ- ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੇ ਪੀ ਐਮ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਬਾਰੇ ਇਕ ਵਿਵਾਦਤ ਟਵੀਟ ਨੂੰ ਸਾਂਝਾ ਕਰਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਭਾਜਪਾ ਨੇ ਬੇਹੱਦ ਨਕਾਰਾਤਮਕ ਭਾਸ਼ਾ ਵਰਤਣ ਲਈ ਉਨ੍ਹਾਂ ਦੀ ਨਿਖੇਧੀ ਕੀਤੀ ਹੈ। ਕੇਜਰੀਵਾਲ ਨੇ ਇਸ ‘ਤੇ ਕੋਈ ਸਫਾਈ ਦੇਣ ਤੋਂ ਇਨਕਾਰ ਕਰ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੰਗੀਤਕਾਰ ਵਿਸ਼ਾਲ ਡਡਲਾਨੀ ਦੇ ਟਵੀਟ ਨੂੰ ਰੀਟਵੀਟ ਕੀਤਾ ਹੈ। ਇਸ ਵਿੱਚ ਡਡਲਾਨੀ ਨੇ ਕਿਹਾ ਹੈ ਕਿ ਦੇਸ਼ ਇਕ ਮੂਰਖ ਤੇ ਇਕ ਹੱਤਿਆਰੇ ਵਿਚਕਾਰ ਫਸ ਗਿਆ ਹੈ। ਕੀ ਕਰੀਏ? ਇਸ ਟਵੀਟ ਨੂੰ ਸਿੱਧੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਨਾਲ ਜੋੜ ਕੇ ਵੇਖਿਆ ਗਿਆ ਹੈ। ਵਿਸ਼ਾਲ ਡਡਲਾਨੀ ਨੇ ਰਾਹੁਲ ਦਾ ਬਹੁਚਰਚਿਤ ਇੰਟਰਵਿਊ ਖਤਮ ਹੋਣ ਤੋਂ ਤੁਰੰਤ ਬਾਅਦ ਇਹ ਟਵਿਟਰ ‘ਤੇ ਟਵੀਟ ਕੀਤਾ ਸੀ। ਡਡਲਾਨੀ ਦੇ ਇਸ ਟਵੀਟ ਨੂੰ ਅਰਵਿੰਦ ਕੇਜਰੀਵਾਲ ਨੇ ਰੀਟਵੀਟ ਕਰ ਦਿੱਤਾ। ਕੇਜਰੀਵਾਲ ਦੇ ਇਸ ਕਦਮ ਨੂੰ ਇਸ ਵਿਚਾਰ ਦੀ ਹਮਾਇਤ ਦੇ ਰੂਪ ‘ਚ ਵੇਖਿਆ ਜਾ ਰਿਹਾ ਹੈ।
ਭਾਜਪਾ ਦੀ ਬੁਲਾਰਾ ਨਿਰਮਲਾ ਸੀਤਾਰਮਨ ਨੇ ਇਸ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਠੀਕ ਮਹਿਸੂਸ ਨਹੀਂ ਹੁੰਦਾ, ਭਾਵੇਂ ਉਹ ਉਸ ਦੀ ਹਮਾਇਤ ਕਰਦੇ ਹੋਣ ਜਾਂ ਨਹੀਂ, ਪਰ ਉਨ੍ਹਾਂ ਨੇ ਜਿਸ ਭਾਸ਼ਾ ਨੂੰ ਬੜ੍ਹਾਵਾ ਦਿੱਤਾ ਹੈ, ਉਹ ਕਿਸੇ ਮੁੱਖ ਮੰਤਰੀ ਤਾਂ ਦੂਰ, ਸੰਸਦ ਮੈਂਬਰ ਤੱਕ ਨੂੰ ਸ਼ੋਭਾ ਨਹੀਂ ਦਿੰਦੀ। ਹੁਣ ਮੁੱਖ ਮੰਤਰੀ ਰਹਿੰਦੇ ਹੋਏ ਉਨ੍ਹਾਂ ਨੂੰ ਦੁਗਣਾ ਸਾਵਧਾਨ ਰਹਿਣਾ ਚਾਹੀਦਾ ਹੈ।
ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਨੇ ਇਸ ਮਾਮਲੇ ‘ਚ ਕੇਜਰੀਵਾਲ ਨੂੰ ਪੂਰੀ ਤਰ੍ਹਾਂ ਠੀਕ ਠਹਿਰਾਉਂਦਿਆਂ ਕਿਹਾ ਕਿ ਇਸ ਬਾਰੇ ਉਹ ਸਫਾਈ ਨਹੀਂ ਦੇਣਾ ਚਾਹੁੰਦੇ। ਸੰਗੀਤ ਡਾਇਰੈਕਟਰ ਵਿਸ਼ਾਲ ਡਡਲਾਨੀ ਆਮ ਆਦਮੀ ਪਾਰਟੀ ਦੇ ਹਮਾਇਤੀ ਹਨ। ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਬਾਰੇ ਵੀ ਇਤਰਾਜ਼ ਯੋਗ ਟਿੱਪਣੀ ਕਰ ਚੁੱਕੇ ਹਨ, ਜਿਸ ਬਾਰੇ ਉਸ ਵੇਲੇ ਪਾਰਟੀ ‘ਚ ਖਾਸੀ ਨਾਰਾਜ਼ਗੀ ਹੋਈ ਸੀ। ਵਿਵਾਦ ਵਧਣ ਤੋਂ ਬਾਅਦ ਉਨ੍ਹਾਂ ਨੇ ਮਾਫੀ ਮੰਗ ਲਈ ਸੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026