Posted on January 28th, 2014

ਨਵੀਂ ਦਿੱਲੀ 28 ਜਨਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇੱਕ ਅਦਾਲਤ ਵਿੱਚ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ. ੨੨੯/੦੫ ਅਲੀਪੁਰ ਥਾਣਾ ਧਾਰਾ ੧੨੦ਬੀ,੧੨੧ ਅਤੇ ੩੦੭ ਅਧੀਨ ਸਮੇਂ ਤੋਂ ਤਕਰੀਬਨ ੧ ਘੰਟੇ ਦੀ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ ਜੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ । ਸੁਰਿੰਦਰ ਸਿੰਘ ਕੰਡਾ ਜੋ ਕਿ ਜਮਾਨਤ ਤੇ ਹਨ, ਉਹ ਵੀ ਅੱਜ ਪੇਸ਼ ਹੋਏ ਸਨ । ਦਿੱਲੀ ਦੇ ਕੇਸ ਵਿਚ ਇਸ ਵਕਤ ਗਵਾਹੀਆਂ ਚੱਲ ਰਹੀਆਂ ਹਨ ਤੇ ਸਰਕਾਰੀ ਗਵਾਹ ਨੇ ਅਦਾਲਤ ਵਿਚ ਹਾਜਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ ।
ਅੱਜ ਭਾਈ ਹਵਾਰਾ ਦੇ
ਸੀਨੀਅਰ ਵਕੀਲ ਉਚ ਅਦਾਲਤ ਵਿਚ ਮਸਰੂਫ ਹੋਣ ਕਰਕੇ ਜੱਜ ਸਾਹਿਬ ਵਲੋਂ ਪੇਸ਼ੀ ਦਾ ਸਮਾਂ ਬਦਲਕੇ ਦੁਪਿਹਰ
ਦਾ ਕਰ ਦਿੱਤਾ ਗਿਆ । ਕੋਰਟ ਵਿਚ ਭਾਈ ਹਵਾਰਾ ਨੂੰ ਮਿਲਣ ਵਾਸਤੇ ਭਾਈ ਗੁਰਮੀਤ ਸਿੰਘ, ਭਾਈ
ਮਨਪ੍ਰੀਤ ਸਿੰਘ ਖਾਲਸਾ, ਦਿੱਲੀ ਗੁਰਦੁਆਰਾ ਕਮੇਟੀ ਧਰਮ ਪ੍ਰਚਾਰ ਦੇ ਪ੍ਰਧਾਨ ਪਰਮਜੀਤ ਸਿੰਘ ਰਾਣਾ
ਦੇ ਪੀ.ਏ ਜਸਬੀਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜਰ ਸਨ ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026