Posted on January 26th, 2014

ਜਲੰਧਰ- ਫਿਲਮ ਅਭਿਨੇਤਾ ਤੇ ਭਾਜਪਾ ਨੇਤਾ ਵਿਨੋਦ ਖੰਨਾ ਗੁਰਦਾਸਪੁਰ ਅਤੇ ਮੁੱਖ ਸੰਸਦੀ ਸਕੱਤਰ ਸੋਮ ਪ੍ਰਕਾਸ਼ ਹੁਸ਼ਿਆਰਪੁਰ ਸੰਸਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ। ਇਸ ਸੰਬੰਧ ਵਿਚ ਭਾਜਪਾ ਨੇਤਾਵਾਂ ਵਿਚ ਆਪਸੀ ਸਹਿਮਤੀ ਬਣ ਚੁੱਕੀ ਹੈ।
ਭਾਜਪਾ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਆਪਣੇ ਮਜ਼ਬੂਤ ਨੇਤਾਵਾਂ ਨੂੰ ਹੀ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਲਿਆ ਹੈ ਕਿਉਂਕਿ ਇਸ ਵਾਰ ਸਵਾਲ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਸ ਲਈ ਪਾਰਟੀ ਚਾਹੁੰਦੀ ਹੈ ਕਿ ਉਹ ਆਪਣੇ ਮਜ਼ਬੂਤ ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਜ਼ਿਆਦਾ ਤੋਂ ਜ਼ਿਆਦਾ ਸੀਟਾਂ ਜਿੱਤ ਸਕੇ। ਵਰਨਣਯੋਗ ਹੈ ਕਿ ਪਾਰਟੀ ਨੇਤਾਵਾਂ ਵਲੋਂ ਉਮੀਦਵਾਰਾਂ ਦੇ ਨਾਵਾਂ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਪਰ ਅੰਦਰਖਾਤੇ ਪਾਰਟੀ ਦੋ ਸੀਟਾਂ ‘ਤੇ ਫੈਸਲਾ ਲੈ ਚੁੱਕੀ ਹੈ ਜਿਸ ‘ਤੇ ਅੰਤਿਮ ਬਾਰ ਹਾਈਕਮਾਨ ਦੀ ਮੋਹਰ ਲੱਗੇਗੀ। ਅੰਮ੍ਰਿਤਸਰ ਸੰਸਦੀ ਸੀਟ ‘ਤੇ ਚੋਣ ਲੜਨ ਲਈ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਨੂੰ ਅਪੀਲ ਕੀਤੀ ਗਈ ਹੈ।
ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉੇਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪ੍ਰਦੇਸ਼ ਭਾਜਪਾ ਇਕਾਈ ਨੇ ਇਸ ਸੰਬੰਧ ਵਿਚ ਜੇਤਲੀ ਨਾਲ ਗੱਲਬਾਤ ਕਰ ਲਈ ਹੈ। ਅਰੁਣ ਜੇਤਲੀ ਨੇ ਅਜੇ ਤਕ ਨਾ ਤਾਂ ਹਾਂ ਕੀਤੀ ਹੈ ਅਤੇ ਨਾ ਹੀ ਨਾਂਹ ਕੀਤੀ ਹੈ ਪਰ ਜੇਤਲੀ ਦੇ ਨੇੜਲੇ ਨੇਤਾਵਾਂ ਨੇ ਕਿਹਾ ਹੈ ਕਿ ਜੇਤਲੀ ਇਸ ਵਾਰ ਲੋਕ ਸਭਾ ਚੋਣ ਲੜਨ ਦੇ ਇੱਛੁਕ ਹਨ। ਫਿਲਹਾਲ ਉਹ ਰਾਜ ਸਭਾ ਦਾ ਅਗਵਾਈ ਕਰਦੇ ਹਨ। ਭਾਜਪਾ ਨੇਤਾਵਾਂ ਨੇ ਦੱਸਿਆ ਕਿ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਚਾਹੁੰਦੇ ਹਨ ਕਿ ਅੰਮ੍ਰਿਤਸਰ ਤੋਂ ਜੇਤਲੀ ਚੋਣ ਲੜਨ ਕਿਉਂਕਿ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਰੁਚੀ ਇਸ ਵਾਰ ਚੋਣ ਲੜਨ ਵਿਚ ਨਹੀਂ ਹੈ। ਅਜਿਹੀ ਸਥਿਤੀ ਵਿਚ ਸਿੱਧੂ ਦੇ ਬਾਅਦ ਪਾਰਟੀ ਜੇਤਲੀ ਨੂੰ ਸਰਵੋਤਮ ਉਮੀਦਵਾਰ ਮਨ ਕੇ ਚੱਲ ਰਹੀ ਹੈ।
ਸੂਬਾ ਇਕਾਈ ਦਾ ਮੰਨਣਾ ਹੈ ਕਿ ਚੋਣ ਦੇ ਬਾਅਦ ਜੇ ਭਾਜਪਾ ਸਰਕਾਰ ਕੇਂਦਰ ਵਿਚ ਬਣੀ ਤਾਂ ਜੇਤਲੀ ਸੀਨੀਅਰ ਮੰਤਰੀ ਬਣਨਗੇ, ਜਿਸ ਦਾ ਲਾਭ ਪੂਰੇ ਪੰਜਾਬ ਨੂੰ ਮਿਲ ਸਕਦਾ ਹੈ। ਇਸੇ ਆਸ ਵਿਚ ਅਕਾਲੀ ਲੀਡਰਸ਼ਿਪ ਵੀ ਜੇਤਲੀ ਦੇ ਪੱਖ ਵਿਚ ਦੱਸੀ ਜਾ ਰਹੀ ਹੈ। ਭਾਜਪਾ ਨੇਤਾਵਾਂ ਨੇ ਕਿਹਾ ਕਿ ਚਾਹੇ 3 ਸੀਟਾਂ ‘ਤੇ ਹੋਰ ਉਮੀਦਵਾਰ ਵੀ ਟਿਕਟ ਚਾਹੁੰਦੇ ਹਨ ਪਰੰਤੂ ਪਾਰਟੀ ਨੇ ਮੈਰਿਟ ‘ਤੇ ਹੀ ਉਪਰੋਕਤ ਫੈਸਲੇ ਕੀਤੇ ਹਨ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026