Posted on January 25th, 2014

ਹਾਂਗਕਾਂਗ- ਆਪਣੀ ਸਮਲਿੰਗੀ (ਲੈਸਬਿਅਨ) ਧੀ ਦੇ ਵਿਆਹ ਲਈ ਪਰੇਸ਼ਾਨ ਹਾਂਗਕਾਂਗ ਦੇ ਇਕ ਅਰਬਪਤੀ ਨੇ ਹੁਣ ਉਸ ਵਿਅਕਤੀ ਨੂੰ ਦੁੱਗਣੀ ਰਕਮ ਦੇਣ ਦਾ ਐਲਾਨ ਕੀਤਾ ਹੈ ਜੋ ਉਸ ਦੀ ਧੀ ਨੂੰ ਵਿਆਹ ਲਈ ਮਨਾ ਲਵੇਗਾ। ਕਈ ਜਹਾਜ਼ਾਂ ਦੇ ਮਾਲਕ ਤੇ ਪ੍ਰਾਪਰਟੀ ਡਿਵੈਲਪਰ ਸੇਸਿਲ ਚਾਓ ਜੇ ਸੁੰਗ ਨੇ ਕਿਹਾ ਹੈ ਕਿ ਉਹ ਉਸ ਦੀ ਧੀ ਨਾਲ ਵਿਆਹ ਕਰਵਾਉਣ ਵਾਲੇ ਨੂੰ ਅੱਠ ਕਰੋੜ ਪਾਊਂਡ ਦੇਵੇਗਾ। ਸੇਸਿਲ ਨੇ ਸਤੰਬਰ 2012 'ਚ ਐਲਾਨ ਕੀਤਾ ਸੀ ਕਿ ਉਸ ਦੀ ਸਮਲਿੰਗੀ ਧੀ ਗੀਗੀ ਨੂੰ ਵਿਆਹ ਲਈ ਰਾਜ਼ੀ ਕਰਨ ਵਾਲੇ ਨੂੰ ਉਹ ਚਾਰ ਕਰੋੜ ਰੁਪਏ ਦੇਵੇਗਾ। ਸੇਸਿਲ ਦੀ ਧੀ ਪਿਛਲੇ ਨੌਂ ਸਾਲਾਂ ਤੋਂ ਇਕ ਔਰਤ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੀ ਹੈ। ਸੇਸਿਲ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਉਹ ਉਸ ਦੀ ਧੀ ਨਾਲ ਵਿਆਹ ਕਰਵਾਉਣ ਵਾਲੇ ਨੂੰ ਸ਼ਾਨਦਾਰ ਜ਼ਿੰਦਗੀ ਦਾ ਹਸੀਨ ਤੋਹਫਾ ਦੇਵੇਗਾ।
ਖਬਰਾਂ ਹਨ ਕਿ ਸੇਸਿਲ ਆਪਣੇ ਕਾਰੋਬਾਰ ਦਾ ਕੰਟਰੋਲ ਆਪਣੀ ਧੀ ਨੂੰ ਸੌਂਪਣਾ ਚਾਹੁੰਦਾ ਹੈ ਪਰ ਜੇ ਉਹ ਇਸ ਲਈ ਰਾਜ਼ੀ ਨਾ ਹੋਈ ਤਾਂ ਉਹ ਆਪਣੇ ਦੋਵਾਂ ਪੁੱਤਰਾਂ 'ਚੋਂ ਕਿਸੇ ਇਕ ਨੂੰ ਇਹ ਸੌਂਪ ਸਕਦਾ ਹੈ। ਸਤੰਬਰ 2012 ਦੇ ਐਲਾਨ ਤੋਂ ਬਾਅਦ 20 ਹਜ਼ਾਰ ਲੋਕ ਸੇਸਿਲ ਨਾਲ ਸੰਪਰਕ ਕਰ ਚੁੱਕੇ ਹਨ ਪਰ ਇਨ੍ਹਾਂ 'ਚੋਂ ਕੋਈ ਵੀ ਗੀਗੀ ਨੂੰ ਵਿਆਹ ਲਈ ਰਾਜ਼ੀ ਨਹੀਂ ਕਰ ਸਕਿਆ। ਸੇਸਿਲ ਨੇ ਉਮੀਦ ਨਹੀਂ ਛੱਡੀ ਹੈ ਤੇ ਉਸ ਦਾ ਕਹਿਣਾ ਹੈ ਕਿ ਗੀਗੀ ਵਿਆਹ ਜ਼ਰੂਰ ਕਰਵਾਏਗੀ ਜਦਕਿ ਗੀਗੀ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਭਾਵੇਂ ਕਿੰਨੀ ਵੀ ਰਕਮ ਦਾ ਐਲਾਨ ਕਰ ਦੇਵੇ ਪਰ ਦੁਨੀਆਂ 'ਚ ਕੋਈ ਵੀ ਬੰਦਾ ਅਜਿਹਾ ਨਹੀਂ ਹੈ ਜੋ ਉਸ ਨੂੰ ਮੋਹ ਸਕੇ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026