Posted on January 25th, 2014

ਬਠਿੰਡਾ : ਪਿੰਡ ਭੋਖੜਾ ਵਿਖੇ ਈਜੀਐਸ ਤੇ ਏਆਈਈ ਅਧਿਆਪਕਾਂ 'ਤੇ ਪੁਲਸ ਨੇ ਠੰਢੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਇਸ ਦੌਰਾਨ ਪੁਲਸ ਨੇ ਅਧਿਆਪਕਾਂ ਨੂੰ ਖੇਤਾਂ 'ਚ ਭਜਾ-ਭਜਾ ਕੇ ਕਾਬੂ ਕੀਤਾ। ਇਸ ਮੌਕੇ ਕਾਫੀ ਅਧਿਆਪਕਾਂ ਤੇ ਪੁਲਸ ਕਰਮੀਆਂ ਵਿਚਕਾਰ ਧੱਕਾ-ਮੁੱਕੀ ਵੀ ਹੋਈ। ਪੁਲਸ ਨੇ ਦਰਜਨਾਂ ਅਧਿਆਪਕਾਂ ਨੂੰ ਗਿ੍ਰਫ਼ਤਾਰ ਕਰ ਲਿਆ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਤਿੰਨ ਵਜੇ ਈਜੀਐਸ ਤੇ ਏਆਈਈ ਅਧਿਆਪਕ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਪਿੰਡ ਭੋਖੜਾ ਦੀ ਜਲ ਘਰ ਦੀ ਟੈਂਕੀ ਕੋਲ ਇਕੱਤਰ ਹੋ ਗਏ। ਇਸ ਲਾਮਬੰਦੀ ਦੀ ਪੁਲਸ ਨੂੰ ਭਿਣਕ ਨਾ ਪਈ। ਜਦੋਂ ਵੱਡੀ ਗਿਣਤੀ 'ਚ ਅਧਿਆਪਕ ਇਕੱਤਰ ਹੋ ਗਏ ਤਾਂ ਅੱਠ ਅਧਿਆਪਕ ਪਿੰਡ ਭੋਖੜਾ ਦੀ ਟੈਂਕੀ 'ਤੇ ਚੜ੍ਹ ਗਏ, ਜਿਸ 'ਚ ਔਰਤਾਂ ਵੀ ਸ਼ਾਮਲ ਸਨ। ਉਧਰ ਸਵੇਰ ਹੁੰਦੇ ਹੀ ਪੁਲਸ ਅਧਿਕਾਰੀ ਤੇ ਪਿੰਡ ਭੋਖੜਾ ਦੇ ਕੁਝ ਲੋਕ ਮੌਕੇ 'ਤੇ ਪਹੁੰਚ ਗਏ। ਜਦੋਂ ਪੁਲਸ ਨੇ ਪ੍ਰਦਰਸ਼ਨਕਾਰੀਆਂ ਨਾਲ ਥੋੜ੍ਹੀ ਸਖ਼ਤੀ ਦਿਖਾਈ ਤਾਂ ਇਕੱਤਰ ਅਧਿਆਪਕਾਂ ਨੇ ਬਠਿੰਡਾ-ਫਰੀਦਕੋਟ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ। ਉਸ ਸਮੇਂ ਤਕ ਸੰਘਰਸ਼ਕਾਰੀਆਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਵਧ ਗਈ। ਐਸਡੀਐਮ ਦਮਨਜੀਤ ਸਿੰਘ ਮਾਨ ਤੇ ਜ਼ਿਲ੍ਹਾ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਸ ਪਾਰਟੀ ਨੂੰ ਮੌਕੇ 'ਤੇ ਬੁਲਾਇਆ ਗਿਆ ਤੇ ਪਾਣੀ ਦੀਆਂ ਬੁਛਾੜਾਂ ਵਾਲੀਆਂ ਤੋਪਾਂ ਵੀ ਲਿਆਂਦੀਆਂ ਗਈਆਂ। ਪੁਲਸ ਨੇ ਅਧਿਆਪਕਾਂ 'ਤੇ ਪਾਣੀ ਦੀਆਂ ਠੰਢੀਆਂ ਬੁਛਾੜਾਂ ਮਾਰੀਆਂ। ਸੰਘਰਸ਼ਕਾਰੀਆਂ 'ਚ ਜ਼ਿਆਦਾ ਲੜਕੀਆਂ ਹੋਣ ਕਾਰਨ ਇਸ ਤੋਂ ਬਚਣ ਲਈ ਕਾਫੀ ਮਹਿਲਾ ਅਧਿਆਪਕਾਂ ਖੇਤਾਂ ਵੱਲ ਦੌੜਨ ਲੱਗੀਆਂ ਤਾਂ ਮਹਿਲਾ ਪੁਲਸ ਕਰਮੀਆਂ ਨੇ ਉਨ੍ਹਾਂ ਦਾ ਖੇਤਾਂ ਤਕ ਪਿੱਛਾ ਕੀਤਾ। ਫਿਰ ਉਨ੍ਹਾਂ ਨੂੰ ਘੜੀਸ-ਘੜੀਸ ਕੇ ਪੁਲਸ ਦੇ ਵਾਹਨਾਂ 'ਚ ਬੰਦ ਕੀਤਾ।
ਇਸ ਗਿ੍ਰਫ਼ਤਾਰੀ ਦੌਰਾਨ ਸੰਘਰਸ਼ ਕਮੇਟੀ ਦੇ ਪੰਜਾਬ ਆਗੂ ਅਵਤਾਰ ਸਿੰਘ, ਸੂਬਾ ਕਮੇਟੀ ਮੈਂਬਰ ਗਗਨਜੀਤ ਕੌਰ ਅਬੋਹਰ, ਕੁਲਵਿੰਦਰ ਸਿੰਘ ਤੇ ਵੀਰਪਾਲ ਕੌਰ ਸਿਧਾਣਾ ਵੀ ਸ਼ਾਮਲ ਹਨ। ਕਾਬੂ ਕੀਤੇ ਅਧਿਆਪਕਾਂ 'ਚੋਂ 52 ਅਧਿਆਪਕਾਂ ਨੂੰ ਬਠਿੰਡਾ ਦੇ ਥਰਮਲ ਥਾਣੇ ਵਿਖੇ ਲਿਆਂਦਾ ਗਿਆ ਜਦੋਂ ਕਿ 33 ਅਧਿਆਪਕਾਂ ਨੂੰ ਨਥਾਣਾ ਪੁਲਸ ਸਟੇਸ਼ਨ ਵਿਖੇ ਰੱਖਿਆ ਗਿਆ। ਜਦੋਂ ਪੁਲਸ ਨੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਤਾਂ ਇਕ ਮਹਿਲਾ ਅਧਿਆਪਕ ਬੇਹੋਸ਼ ਹੋ ਕੇ ਡਿੱਗ ਪਈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026