Posted on January 24th, 2014

ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਸੋਚੀ ਸਮਝੀ ਸਿਆਸੀ ਬਦਲਾਖੋਰੀ ਦੇ ਤਹਿਤ ਮੇਰੇ ਖਿਲਾਫ ਝੂਠੇ ਅਪਰਾਧਿਕ ਮਾਮਲੇ ਦਰਜ ਕਰਕੇ ਅਤੇ ਕੋਰਟਾਂ ਵਿਚ ਮਨਘੜਤ ਚਲਾਨ ਪੇਸ਼ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸੁਖਬੀਰ ਅਤੇ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀ ਤਿਕੜੀ ਮੇਰਾ ਰਾਜਨੀਤਕ ਕੈਰੀਅਰ ਤਬਾਹ ਕਰਨ ਉਤੇ ਤੁਲੀ ਹੋਈ ਹੈ।
ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਮੇਰੇ ਵਲੋਂ ਅਕਾਲੀ-ਭਾਜਪਾ ਸਰਕਾਰ ਉੱਪਰ ਉਸ ਦੀਆਂ ਗਲਤ ਅਤੇ ਲੋਕ ਵਿਰੋਧੀ ਨੀਤੀਆਂ ਕਾਰਨ ਕੀਤੇ ਜਾ ਰਹੇ ਤਿਖੇ ਹਮਲਿਆਂ ਦੀ ਮਾਰ ਨੂੰ ਝੱਲਣ ਵਿਚ ਅਸਫਲ ਰਹਿੰਦੇ ਹੋਏ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੇ ਮੇਰੇ ਖਿਲਾਫ ਪੂਰੀ ਤਰ੍ਹਾਂ ਨਾਲ ਝੂਠੇ ਮਾਮਲੇ ਦਰਜ ਅਤੇ ਮਨਘੜਤ ਚਲਾਨ ਕੋਰਟਾਂ ਵਿਚ ਪੇਸ਼ ਕਰਕੇ ਸਿਆਸੀ ਬਦਲਾਖੋਰੀ ਦੀ ਮੁਹਿੰਮ ਵਿੱਢ ਦਿੱਤੀ ਹੈ। ਮੇਰੇ ਦੁਆਰਾ ਪ੍ਰਾਪਤ ਕੀਤੀ ਆਰ. ਟੀ. ਆਈ. ਜਾਣਕਾਰੀ ਅਨੁਸਾਰ ਮੇਰੇ ਖਿਲਾਫ ਪੰਜਾਬ ਪੁਲਸ ਨੇ 6 ਪੂਰੀ ਤਰ੍ਹਾਂ ਝੂਠੀਆਂ ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ, ਇਥੋਂ ਤੱਕ ਕਿ ਮੇਰੇ ਲਾਅ ਗ੍ਰੈਜੂਏਟ ਪੁੱਤਰ ਮਹਿਤਾਬ ਸਿੰਘ ਖਹਿਰਾ ਨੂੰ ਵੀ ਇਸ ਵਿਚ ਸ਼ਾਮਿਲ ਕੀਤਾ ਗਿਆ ਹੈ।
ਮੈਨੂੰ ਨਿਸ਼ਾਨਾ ਬਣਾਉਣ ਦਾ ਮੁੱਖ ਉਦੇਸ਼ ਮੇਰੇ ਸਿਆਸੀ ਕੈਰੀਅਰ ਨੂੰ ਤਬਾਹ ਕਰਨਾ ਹੈ ਕਿਉਂਕਿ ਮੈਂ ਬਾਦਲ-ਮਜੀਠੀਆ ਪਰਿਵਾਰਾਂ ਅਤੇ ਡੀ. ਜੀ. ਪੀ. ਦੇ ਹਰ ਗਲਤ ਕੰਮ ਲਈ ਉਨ੍ਹਾਂ ਦਾ ਵਿਰੋਧ ਕਰਦਾ ਰਿਹਾ ਹਾਂ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਾਦਲ ਪਰਿਵਾਰਾਂ ਦੇ ਵਿੱਤੋਂ ਬਾਹਰੀ ਜਾਇਦਾਦ ਅਤੇ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੀ ਸੁਣਵਾਈ ਪੰਜਾਬ ਤੋਂ ਬਾਹਰ ਕਰਵਾਉਣ ਵਾਸਤੇ ਸੁਪਰੀਮ ਕੋਰਟ ਵਿਚ ਪਾਈ ਗਈ 2008 ਦੀ ਟਰਾਂਸਫਰ ਪਟੀਸ਼ਨ ਨੰ. 179 ਦੇ 4 ਹਸਤਾਖਰ ਕਰਨ ਵਾਲੇ ਵਿਧਾਇਕਾਂ ਵਿਚੋਂ ਮੈਂ ਇਕ ਸੀ। ਮੈਂ ਖੁੱਲ੍ਹ ਕੇ ਸੁਮੇਧ ਸਿੰਘ ਸੈਣੀ ਦੀ ਪੰਜਾਬ ਦੇ ਡੀ. ਜੀ. ਪੀ. ਵਜੋਂ ਨਿਯੁਕਤੀ ਦਾ ਵਿਰੋਧ ਕੀਤਾ ਸੀ ਕਿਉਂਕਿ ਉਸ ਨੂੰ ਦਿੱਲੀ ਦੇ ਸਪੈਸ਼ਲ ਸੀ. ਬੀ. ਆਈ. ਕੋਰਟ ਨੇ ਗੰਭੀਰ ਅਪਰਾਧਾਂ ਵਿਚ ਚਾਰਜਸ਼ੀਟ ਕੀਤਾ ਹੈ।
ਮੇਰੇ ਐੱਮ. ਐੱਲ਼. ਏ. ਬਣਨ ਤੋਂ ਤੁਰੰਤ ਬਾਅਦ ਮੇਰੇ ਖਿਲਾਫ 2007 ਦੀ ਐੱਫ. ਆਈ. ਆਰ. ਨੰ 54 ਦਰਜ ਕੀਤੀ ਗਈ ਜਦੋਂ ਮੈਂ ਬਾਦਲ ਪਰਿਵਾਰ ਦੀਆਂ ਭ੍ਰਿਸ਼ਟ ਨੀਤੀਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਸੀ। ਟਰੱਕ ਦੀ ਤਿਰਪਾਲ ਚੋਰੀ ਕਰਨ ਦੀ ਉਕਤ ਐੱਫ. ਆਈ. ਆਰ. ਹਾਈ ਕੋਰਟ ਨੇ ਮਿਤੀ 18.10.2008 ਨੂੰ ਕੁਐਸ਼ ਕਰ ਦਿੱਤੀ। ਇਸ ਤੋਂ ਬਾਅਦ ਤਾਂ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਅਤੇ ਡੀ. ਜੀ. ਪੀ. ਇਕ ਛਿੱਕ ਵੱਜਣ ਉਤੇ ਵੀ ਐੱਫ. ਆਈ. ਆਰ. ਦਰਜ ਕਰਨ ਲੱਗ ਪਏ। ਮੈਨੂੰ ਫਸਾਉਣ ਦੀਆਂ ਆਪਣੀਆਂ ਚਾਲਾਂ ਵਿਚ ਅਸਫਲ ਰਹੀ ਸਰਕਾਰ ਨੇ ਸਬਕ ਨਾ ਸਿੱਖਦੇ ਹੋਏ ਹੁਣ ਮੇਰੇ ਖਿਲਾਫ ਦੋ ਝੂਠੇ ਅਤੇ ਮਨਘੜਤ ਚਲਾਨ ਕੋਰਟ ਵਿਚ ਪੇਸ਼ ਕਰ ਦਿੱਤੇ ਹਨ, ਜਿਨ੍ਹਾਂ ਵਿਚ ਕਿ ਮੈਨੂੰ ਆਪਣਾ ਪੱਖ ਕਹਿਣ ਦਾ ਵੀ ਮੌਕਾ ਨਹੀਂ ਦਿੱਤਾ ਗਿਆ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਮੇਰੀ ਸਾਰੀ ਸੁਰੱਖਿਆ ਵਾਪਿਸ ਲੈ ਕੇ ਮੇਰੀ ਜਾਨ ਨੂੰ ਪੂਰੀ ਤਰਾਂ ਨਾਲ ਖਤਰੇ ਵਿਚ ਪਾ ਦਿੱਤਾ ਹੈ, ਕਿਉਂਕਿ ਮੈਂ ਉੱਪਰ ਦੱਸੇ ਅਲੱਗ ਅਲੱਗ ਤਰ੍ਹਾਂ ਦੇ ਮਾਫੀਆ ਖਿਲਾਫ ਲਗਾਤਾਰ ਆਵਾਜ਼ ਉਠਾ ਰਿਹਾ ਹਾਂ, ਜਿਨ੍ਹਾਂ ਦੇ ਹੱਥ ਉਕਤ ਤਾਕਤਵਰ ਚੌਕੜੀ ਨਾਲ ਰਲੇ ਹੋਏ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026