Posted on January 23rd, 2014

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੇਸ਼ ਵਿੱਚ ਔਰਤਾਂ ਨਾਲ ਜਿਸਮਾਨੀ ਛੇੜਖਾਨੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਟਾਸਕ ਫੋਰਸ ਕਾਇਮ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਹੈ ਕਿ ਜਿਸਮਾਨੀ ਛੇੜਖਾਨੀ ਅਪਰਾਧ ਤੋਂ ਵੀ ਉਪਰ ਹੈ ਤੇ ਇਹ ਦੇਸ਼ ਲਈ ਚੁਣੌਤੀ ਹੈ।
ਸਰਕਾਰ ਵੱਲੋਂ ਅਜਿਹੀਆਂ ਘਟਨਾਵਾਂ, ਜੋ ਬਹੁਤੀਆਂ ਵਿਦਿਅਕ ਸੰਸਥਾਵਾਂ ਵਿੱਚ ਹੁੰਦੀਆਂ ਹਨ, ਨੂੰ ਰੋਕਣ ਲਈ ਵ੍ਹਾਈਟ ਹਾਊਸ ਟਾਸਕ ਫੋਰਸ ਬਣਾਈ ਹੈ। ਓਬਾਮਾ ਨੇ ਬੀਤੇ ਦਿਨ ਕੈਬਨਿਟ ’ਚ ਕਿਹਾ, ‘‘ਅਸੀਂ ਇਹ ਟਾਸਕ ਫੋਰਸ ਦੇਸ਼ ਭਰ ਦੇ ਕਾਲਜਾਂ, ਯੂਨੀਵਰਸਿਟੀਆਂ ਤੇ ਹਰ ਤਰ੍ਹਾਂ ਦੀਆਂ ਸਿੱਖਿਆ ਸੰਸਥਾਵਾਂ ਲਈ ਖੜ੍ਹੀ ਕੀਤੀ ਹੈ। ਇਸ ਦਾ ਮਕਸਦ ਕੈਂਪਸ ’ਚ ਵਿਦਿਆਰਥੀਆਂ ਖਿਲਾਫ ਜਿਸਮਾਨੀ ਛੇੜਖਾਨੀ ਨੂੰ ਰੋਕਣਾ ਤੇ ਅਜਿਹੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਬਕ ਸਿਖਾਉਣਾ ਹੈ।’’
ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ’ਚ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ ਜਿੱਥੇ ਬੱਚੇ ਸੁਰੱਖਿਅਤ ਮਹਿਸੂਸ ਕਰ ਸਕਣ ਤੇ ਆਤਮ-ਵਿਸ਼ਵਾਸ ਨਾਲ ਆਪਣੀ ਪ੍ਰਤਿਭਾ ਨਿਖਾਰ ਸਕਣ। ਜਿਸਮਾਨੀ ਛੇੜਖਾਨੀ ਅਪਰਾਧ ਤੋਂ ਵੱਧ ਹੈ।
ਇਹ ਪਰਿਵਾਰਾਂ, ਭਾਈਚਾਰਿਆਂ ਤੇ ਕੁੱਲ ਮਿਲਾ ਕੇ ਦੇਸ਼ ਲਈ ਖਤਰਾ ਹੈ। ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਇਕ ਰਿਪੋਰਟ ਵਿੱਚ ਕਿਹਾ ਸੀ ਕਿ ਅਮਰੀਕਾ ਵਿੱਚ ਪੰਜ ਵਿੱਚੋਂ ਇਕ ਔਰਤ ਜਬਰ-ਜਨਾਹ ਦਾ ਸ਼ਿਕਾਰ ਹੁੰਦੀ ਹੈ ਤੇ ਇਨ੍ਹਾਂ ਵਿਚੋਂ ਅੱਧੀਆਂ ਨਾਲ ਜਬਰ-ਜਨਾਹ 18 ਸਾਲ ਤੋਂ ਘੱਟ ਉਮਰ ਵਿੱਚ ਹੀ ਹੋ ਜਾਂਦਾ ਹੈ।
ਰਾਸ਼ਟਰਪਤੀ ਨੇ ਕਿਹਾ, ‘‘ਕੁੜੀਆਂ ਕਾਲਜ ਜਾਣ ਲਈ ਸਖਤ ਮਿਹਨਤ ਕਰਦੀ ਹਨ, ਆਮ ਕਰਕੇ ਉਨ੍ਹਾਂ ਦੇ ਮਾਪੇ ਵੀ ਆਪਣੀ ਧੀ ਨੂੰ ਪੜ੍ਹਾਉਣ ਲਈ ਢਿੱਡ ਨੂੰ ਗੰਢ ਮਾਰਦੇ ਹਨ ਪਰ ਜਦੋਂ ਲੜਕੀ ਨਾਲ ਕਾਲਜ ਵਿੱਚ ਗਲਤ ਵਾਪਰਦਾ ਹੈ ਤਾਂ ਲੜਕੀ ਤੇ ਉਸ ਦੇ ਪਰਿਵਾਰ ਦੀ ਸਾਰੀ ਮਿਹਨਤ ਮਿੱਟੀ ’ਚ ਰੁਲ ਜਾਂਦੀ ਹੈ ਤੇ ਸੁਫ਼ਨੇ ਚੂਰ ਹੋ ਜਾਂਦੇ ਹਨ।’’
ਉਪ ਰਾਸ਼ਟਰਪਤੀ ਜੋਅ ਬਿਡੇਨ, ਜੋ ਮੀਟਿੰਗ ਵਿਚ ਹਾਜ਼ਰ ਸਨ, ਨੇ ਕਿਹਾ ਕਿ ਜਿਸਮਾਨੀ ਛੇੜਖਾਨੀ ਤੋਂ ਆਜ਼ਾਦੀ ਹੀ ਮੁਢਲਾ ਮਨੁੱਖੀ ਅਧਿਕਾਰ ਹੈ। ਕਿਸੇ ਵੀ ਮਰਦ ਨੂੰ ਕਿਸੇ ਵੀ ਕਾਰਨ ਕਰਕੇ ਔਰਤ ਦੀ ਇੱਜ਼ਤ ਨੂੰ ਹੱਥ ਪਾਉਣ ਦਾ ਅਧਿਕਾਰ ਨਹੀਂ ਹੈ। ਚਾਹੇ ਕੋਈ ਔਰਤ ਕੁਝ ਵੀ ਪਹਿਨੇ, ਕਿਸੇ ਵੀ ਬਾਰ ਵਿੱਚ ਬੈਠੇ ਤੇ ਕਿਤੇ ਵੀ ਰਹੇ। ਕਿਸੇ ਵੀ ਮਰਦ ਨੂੰ ਉਸ ਨੂੰ ਹੱਥ ਪਾਉਣ ਦਾ ਹੱਕ ਨਹੀਂ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026