Posted on January 23rd, 2014

ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਦਵਾਰਕਾ ਪੀਠ ਦੇ ਸ਼ੰਕਰਾਚਾਰੀਆ ਸਵਰੂਪਾਨੰਦ ਸਰਸਵਤੀ ਇਕ ਪੱਤਰਕਾਰ ਨੂੰ ਥੱਪੜ ਮਾਰਨ ਦੇ ਦੋਸ਼ ਵਿਚ ਵਿਵਾਦਾਂ 'ਚ ਘਿਰ ਗਏ ਹਨ। ਸ਼ੰਕਰਾਚਾਰੀਆ ਸਵਰੂਪਾਨੰਦ ਨੇ ਇਕ ਟੀ. ਵੀ. ਪੱਤਰਕਾਰ ਦੇ ਉਦੋਂ ਥੱਪੜ ਮਾਰ ਦਿੱਤਾ ਜਦੋਂ ਉਸ ਨੇ ਸ਼ੰਕਰਾਚਾਰੀਆ ਨੂੰ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਸਵਾਲ ਕੀਤਾ। ਸ਼ੰਕਰਾਚਾਰੀਆ ਨੇ ਪੱਤਰਕਾਰ ਨੂੰ ਕਿਹਾ ' ਦੌੜ ਜਾ ਰਾਜਨੀਤੀ 'ਤੇ ਮੇਰੇ ਨਾਲ ਗੱਲ ਨਹੀਂ ਕਰਨੀ'।
ਪੱਤਰਕਾਰ ਨੇ ਸਵਰੂਪਾਨੰਦ ਨੂੰ ਸਵਾਲ ਕੀਤਾ ਸੀ ਕਿ 'ਜੇਕਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ'? ਇਸ ਸਵਾਲ 'ਤੇ ਸ਼ੰਕਰਾਚਾਰੀਆ ਭੜਕ ਉੱਠੇ ਅਤੇ ਉਨ੍ਹਾਂ ਨੇ ਪੱਤਰਕਾਰ ਦੇ ਥੱਪੜ ਮਾਰ ਦਿੱਤਾ। ਇਸ ਘਟਨਾ ਦੇ ਬਾਅਦ ਧਰਮ ਗੁਰੂ ਪ੍ਰਮੋਦ ਕ੍ਰਿਸ਼ਣਨ ਨੇ ਕਿਹਾ ਕਿ ਸੰਤਾਂ ਦੇ ਗੁੱਸੇ ਨੂੰ ਵੀ ਅਸ਼ੀਰਵਾਦ ਮੰਨਣਾ ਚਾਹੀਦਾ ਹੈ। ਸ਼ੰਕਰਾਚਾਰੀਆ ਦੇ ਚੇਲੇ ਨੇ ਕਿਹਾ ਕਿ ਮੀਡੀਆ ਕਰਮੀ ਸ਼ੰਕਰਾਚਾਰੀਆ ਸਵਰੂਪਾਨੰਦ ਦੇ ਮੂੰਹ ਦੇ ਨੇੜੇ ਆ ਗਏ ਸਨ ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਦੂਰ ਕਰਨ ਲਈ ਅਜਿਹਾ ਕੀਤਾ ਸੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026