Posted on January 22nd, 2014

- ਸਤਿੰਦਰ ਸਿੰਘ
ਮੈਂ ਇਸ ਦੁਨੀਆਂ ਤੇ ਜਦੋਂ ਅੱਖਾਂ ਖੋਲੀਆਂ ਤਾਂ ਆਪਣਿਆਂ ਦਾ ਖੂਨ ਡੁੱਲ੍ਹਦਾ ਵੇਖਿਆ, ਮੇਰੇ ਨੱਕ ਨੂੰ ਪਹਿਲੀ ਗੰਧ ਹਵਾ ‘ਚ ਫੈਲੇ ਬਾਰੂਦ ਦੀ ਆਈ। ਕੰਨਾਂ ਨੇ ਭਾਰਤੀ ਫੌਜਾਂ ਦੇ ਬੂਟਾਂ ਦੀ ਟਾਪ ਆਪਣਿਆਂ ਵਿਹੜਿਆਂ ‘ਚ ਸੁਣੀ, ਰਿੜਨ ਲੱਗੇ ਤਾਂ ਚਾਚਿਆਂ ਤਾਇਆਂ ਤੇ ਖੁਨ ਨਾਲ ਲਿਬੜੀ ਸਰਦਲ ਟੱਪੀ। ਖੜੇ ਹੋਣ ਦੇ ਦਿਨੀ ਮਾਵਾਂ ਭੈਣਾਂ ਦੀ ਬੇਪੱਤੀ ਦੀਆਂ ਗੱਲਾਂ ਕਿਤੇ ਖਲੋਣ ਜੋਗੇ ਨਾ ਛੱਡਦੀਆਂ।
ਗੁਰਦਵਾਰੇ ‘ਚ ਭਾਈ ਕਥਾ ਕਰਦਿਆਂ ‘ਨਾ ਕੋਈ ਬੈਰੀ ਨਾਹੀ ਬੇਗਾਨਾ' ਦੀ ਗੱਲ ਕਰਦੇ ....ਮੇਰਾ ਬਜ਼ੁਰਗ ਪੜ੍ਹਦਾਦਾ ‘ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ ’ ਪੜ੍ਹਦਾ, ਡੰਗਰਾਂ ਨੂੰ ਗਤਾਵਾ ਕਰਦਾ। ਇਹ ਉਲਝਣ ਉਸ ਉਮਰ ‘ਚ ਏਨੀ ਵੱਡੀ ਸੀ ਕਿ ਸੋਚ ਕੇ ਸੁਲਝਾਈ ਨਹੀਂ ਜਾ ਸਕਦੀ ਸੀ। ਜਦੋਂ ਸੋਚ ਨੇ ਸੋਚਿਆ ਤਾਂ ਸਾਡੇ ਸਾਹਮਣੇ, ਦੁਸਮਣ, ਮਿੱਤਰ, ਭਲੇ, ਬੁਰੇ ਦੀਆਂ ਸੈਕੜੇ ਕਹਾਣੀਆਂ ਸਨ ਪਰ ਅਸਾਂ ਚੁਣ ਕੇ ਇਕ ਨੂੰ ਆਪਣਾ ਦੁਸਮਣ ਮਿੱਥਿਆ। ਬਾਕੀ ਸਾਰੇ ਮਿੱਤਰ ਮੰਨ ਲਏ। ਇਹ ਦੁਸ਼ਮਣ ਜਾਣਿਆ ਪਛਾਣਿਆ ਸੀ। ਉਹੀਉ 5 ਸਦੀਆਂ ਪੁਰਾਣਾ, ਸਾਡੇ ਬਜ਼ੁਰਗ ਨਾਲ ਵੈਰ ਸੀ, ਜਿਨ੍ਹੇ ਸ਼ਰੇਆਮ ਭਰੀ ਸਭਾ ‘ਚ ਗਲ ਪਾਇਆ ਧਾਗਾ ਤੋੜ ਕੇ ਐਲਾਨ ਕਰ ਦਿਤਾ ਸੀ, “ ਜਾਹ ਤੇਰੀ ਗੁਲਾਮੀ ਨਹੀਂ ਮੰਨਣੀ” ।
ਦੁਸ਼ਮਣ ਨੇ ਉਸ ਨਿਰਵੈਰ ਮੂਰਤ ਨਾਲ ਦੁਸ਼ਮਣੀ ਪਾਈ, ਉਹੀਉ ਮੁਗਲਾਂ ਦੇ ਕੰਨ ਭਰਦਾ, ਉਨ੍ਹਾਂ ਦੇ ਨਾਲ ਚੜ ਕੇ ਆਉਂਦਾ, ਬਾਈਧਾਰ ਦੇ ਰਾਜਿਆ ਦੇ ਅੰਦਰ ਵੀ ਉਹੀ ਬੋਲਦਾ, ਉਹ ਦਿੱਲੀ ਬੈਠਾ ਤੇ ਭਾਵੇਂ ਲਾਹੌਰ, ਉਸ ਨੇ ਆਪਣੀ ਵਾਹ ਲਾਉਣ ‘ਚ ਕੋਈ ਕਸਰ ਨਾ ਛੱਡੀ । ਉਹ ਸਾਡੇ ਸਿਰਾਂ ਦੇ ਮੁੱਲ ਪਾਉਂਦਾ , ਬੰਦ ਬੰਦ ਕੱਟਦਾ, ਭਾਜੀਆਂ ਪਾਉਂਦਾ .....ਅਸੀਂ ਭਾਜੀਆਂ ਮੋੜਦੇ ...... ਕਦੇ ਸਰਹੰਦ ਤੇ ਕਦੇ ਦਿੱਲੀ........।
ਅਸੀਂ ਬਾਂਹਾਂ ਦੇ ਜ਼ੋਰ ਨਾਲ ਉਸ ਦੀ ਗੁਲਾਮੀ ਨਹੀਂ ਮੰਨੀ .....ਪਰ ਦਿਮਾਗ ਤੋਂ ਅਤਿ ਚਲਾਕ ਦੁਸ਼ਮਣ ਸਾਡੇ ਨਾਲ ਚਲਾਕੀ ਖੇਡ ਗਿਆ। ਅਸੀਂ ਸਿੱਧਰੇ ਉਸ ਦੀਆਂ ਚਾਲਬਾਜ਼ੀਆਂ ਨਾ ਸਮਝ ਸਕੇ। ਸਾਡੀ ਮੱਤ 'ਤੇ ਪਰਦਾ ਪਿਆ ਉਦੋਂ ਚੁੱਕਿਆ ਗਿਆ ਜਦੋਂ ਸਾਡੇ ਹੱਥੀ ਦਿਵਾਏ ਰਾਜ ਤੇ ਬਹਿ ਕੇ ਉਸ ਨੇ ਸਾਨੂੰ ਹੀ ਕੁੱਟਿਆ ਤੇ ਫਿਰ ਰੋਣ ਵੀ ਨਾ ਦਿੱਤਾ ।
ਅੱਜ ਸਾਡੇ ਲਈ ਉਹ ਹਰ ਸਖਸ਼ ਮਿਤਰ ਏ, ਜੋ ਗੁਲਾਮੀ ਦੀਆਂ ਜੰਜੀਰਾਂ ਤੋੜਨਾ ਚਾਹੁੰਦਾ ਹੈ, ਜੋ ਹਵਾ ਤੋਂ ਉਲਟੀ ਦਿਸ਼ਾ ਨੂੰ ਉਡਦਾ ਹੈ। ਸਾਨੂੰ ਲੰਕਾ ‘ਚ ਲੜਦੇ ਲਿਟੇ ਬੇਗਾਨੇ ਨਹੀਂ ਲੱਗਦੇ ਤੇ ਨਾ ਹੀ ਬਸਤਰ ਦੇ ਜੰਗਲਾ ‘ਚ ਢਿੱਡਾਂ ਖਾਤਰ ਲੜਦੇ ‘ਲਿਤਾੜੇ ਯੋਧੇ’। ਸਾਨੂੰ ਕਸ਼ਮੀਰੀ ਦੀ ‘ਆਜ਼ਾਦੀ’ ਦੀ ਮੰਗ 1947 ਤੋਂ ਪਹਿਲਾਂ ਹਿੰਦੂਸਤਾਨੀਆਂ ਦੀ ਮੰਗ ਤੋਂ ਵੱਖਰੀ ਨਹੀਂ ਲਗਦੀ । ਸਾਨੂੰ ਪਾਕਿਸਤਾਨ ਨੂੰ ਅੱਖਾਂ ਕੱਢਦੇ ਬਲੋਚ ਉਲਟੀ ਹਵਾ ‘ਚ ਬਾਜਾਂ ਦੀਆਂ ਉਡਾਰੀਆਂ ਲੱਗਦੀਆਂ ਨੇ।
ਅਸੀਂ ਲੜ੍ਹ ਰਹੇ ਹਾ ਕਿਉਂ ਕਿ ਸਾਡੇ ਅੰਦਰ ਜੀਉਣ ਦੀ ਬਹੁਤ ਤਿੱਖੀ ਤੇਹ ਹੈ। ਜੀਉਣ ਦੀ ਇਸ ਤੇਹ ਨੂੰ ਲਈ ਅਸੀਂ ਮਰ ਸਕਦੇ ਹਾਂ। ਸਾਨੂੰ ਜਦੋਂ ਕੋਈ ਹਵਾ ਦੇ ਖਿਲਾਫ ੳਠਣ ਦੀ ਗੱਲ ਕਰਦਾ ਤਾ ਬੜਾਂ ਈ ਚੰਗਾ ਲੱਗਦਾ, ਕੋਈ ਚੌਧਰੀਆਂ ਦੇ ਸ਼ਮਲੇ 'ਤੇ ਵਿੱਠ ਕਰਨ ਦੀ ਕਵਿਤਾ ਲਿਖਦਾ ਤਾਂ ਸਾਡੇ ਜ਼ਖਮਾਂ 'ਤੇ ਮੱਲ੍ਹਮ ਵਰਗਾ ਲੱਗਦਾ ਪਰ ਜਦੋਂ ਸਾਡੇ ਭੁਲੇਖੇ ਦੂਰ ਹੁੰਦੇ ਨੇ ਤਾਂ ਅੰਦਰੋਂ ਕੁਝ ਟੁੱਟਦਾ, ਜਿਨ੍ਹਾਂ ਨੂੰ ਅਸੀਂ ਬਾਜ ਸਮਝਦੇ ਸੀ, ਉਹ ‘ਕਾਂ’ ਜਾਹਰ ਹੋ ਜਾਂਦੇ ਨੇ ਤਾਂ ਡੱਲੇ ਦੀ ਪਰਖ ਵਾਲੀ ਸਾਖੀ ਯਾਦ ਆ ਜਾਂਦੀ। ਜਦੋਂ ਕੋਈ ਆਪਣੇ ਅੰਦਰ ਪਏ ਜ਼ਹਿਰ ਨੂੰ ਉਗਲ ਕੇ ਉਸ ਗੰਗੂ ਦੀ ਰੂਹ ਦੀ ਪੁਸ਼ਤਪੁਨਾਹੀ ਕਰਦਾ ਤਾਂ ਸਾਡੀ ਅੱਖਾਂ ‘ਚ ਰੜਕਦਾ ।

Posted on September 8th, 2026

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026