Posted on January 21st, 2014

ਨਵੀਂ ਦਿੱਲੀ- ਰੇਲ ਭਵਨ 'ਤੇ ਧਰਨੇ 'ਤੇ ਬੈਠੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਦੇ ਗਣਤੰਤਰ ਦਿਵਸ 'ਤੇ ਦਿੱਤੇ ਬਿਆਨ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਮੱਦੇਨਜਰ ਧਰਨੇ ਦੀ ਥਾਂ ਬਦਲੇ ਜਾਣ ਦੀ ਸਲਾਹ 'ਤੇ ਕੇਜਰੀਵਾਲ ਨੇ ਕਿਹਾ ਕਿ ਕਿਸ ਦੇ ਲਈ ਗਣਤੰਤਰ ਦਿਵਸ ਮਨਾਓਗੇ, ਵੀਆਈਪੀਜ ਲਈ। ਅਸਲੀ ਗਣਤੰਤਰ ਤਾਂ ਇਹ ਹੈ। 26 ਜਨਵਰੀ ਨੂੰ ਤਾਂ ਝਾਕੀਆਂ ਦਾ ਜਲੂਸ ਨਿਕਲੇਗਾ । ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ 26 ਜਨਵਰੀ ਦੇ ਸੰਬੰਧ 'ਚ ਜੋ ਬਿਆਨ ਕੇਜਰੀਵਾਲ ਨੇ ਦਿੱਤਾ ਹੈ, ਉਸ ਦੀ ਨਿੰਦਾ ਕਰਦੇ ਹਨ। 26 ਜਨਵਰੀ ਗਣਤੰਤਰ ਦਾ ਦਿਨ ਹੈ। ਕੇਜਰੀਵਾਲ ਨੇ ਗਣਤੰਤਰ ਦਿਵਸ ਦਾ ਅਪਮਾਨ ਕੀਤਾ ਹੈ, ਉਨ੍ਹਾਂ ਨੇ ਇਸ ਨੂੰ ਝਾਕੀਆਂ ਦਾ ਜਲੂਸ ਕਹਿ ਕੇ ਇਸ ਦਾ ਅਪਮਾਨ ਕੀਤਾ ਹੈ। 26 ਜਨਵਰੀ ਦਾ ਦਿਨ ਦੇਸ਼ ਲਈ ਪ੍ਰਮੁੱਖ ਦਿਨ ਹੈ। ਕੇਜਰੀਵਾਲ ਨੂੰ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026

Posted on June 8th, 2026

Posted on June 5th, 2026