Posted on January 20th, 2014

ਕਿਸ਼ਨਗੜ੍ਹ- ਨੇੜਲੇ ਪਿੰਡ ਸਿਕੰਦਰਪੁਰ ਵਿੱਚ ਕੱਲ੍ਹ ਦੁਪਹਿਰ ਦੋ ਨਕਾਬਪੋਸ਼ਾਂ ਨੇ ਇਕ ਘਰ ‘ਚ ਜਬਰੀ ਦਾਖਲ ਹੋ ਕੇ ਇਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰਾਂ ਨੇ ਘਰ ਨੂੰ ਬਾਹਰੋਂ ਕੁੰਡਾ ਲਾਇਆ ਤੇ ਫਰਾਰ ਹੋ ਗਏ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕਮਲ ਕੁਮਾਰ ਕਮਲੇਸ਼ ਉਰਫ ਨਿੱਕਾ ਬਾਬਾ ਨੇ ਆਪਣੇ ਘਰ ‘ਚ ਬਾਬਾ ਬਾਲਕ ਨਾਥ ਦਾ ਮੰਦਰ ਬਣਾਇਆ ਹੋਇਆ ਹੈ। ਉਹ ਦੁਪਹਿਰੇ ਮੰਦਰ ਲਾਗੇ ਮੰਜੇ ‘ਤੇ ਲੰਮਾ ਪਿਆ ਸੀ। ਨੇੜੇ ਉਸ ਦੀ ਮਾਤਾ ਪ੍ਰਕਾਸ਼ ਕੌਰ ਬੈਠੀ ਸੀ। ਇਸੇ ਦੌਰਾਨ ਬਾਹਰੋਂ ਇਕ ਨੌਜਵਾਨ ਘਰ ‘ਚ ਦਾਖਲ ਹੋਇਆ ਤੇ ਕੁਝ ਦੇਰ ਬਾਬੇ ਨਾਲ ਆਪਣੇ ਘਰ ਦੀ ਸਮੱਸਿਆ ਦੇ ਉਪਾਅ ਬਾਰੇ ਗੱਲ ਕਰਨ ਲੱਗ ਪਿਆ। ਜਦੋਂ ਬਾਬਾ ਮੰਜੇ ਤੋਂ ਉਠ ਕੇ ਖੜਾ ਹੋਇਆ ਤਾਂ ਉਕਤ ਅਣਪਛਾਤੇ ਵਿਅਕਤੀ ਨੇ ਬਾਬੇ ਦੇ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਮਾਂ ਪ੍ਰਕਾਸ਼ ਕੌਰ ਤੇ ਹੋਰਨਾਂ ਨੇ ਕੋਠੇ ਚੜ੍ਹ ਕੇ ਰੌਲਾ ਪਾਇਆ ਤਾਂ ਗੁਆਂਢੀ ਇਕੱਠੇ ਹੋ ਗਏ। ਘਰ ਦਾ ਦਰਵਾਜ਼ਾ ਬਾਹਰੋਂ ਖੋਲ੍ਹਿਆ ਤੇ ਗੰਭੀਰ ਜ਼ਖਮੀ ਬਾਬੇ ਨੂੰ ਸਿਵਲ ਹਸਪਤਾਲ ਆਦਮਪੁਰ ‘ਚ ਦਾਖਲ ਕਰਵਾਇਆ, ਜਿਥੇ ਉਸ ਦੀ ਹਾਲਤ ਨੂੰ ਵੇਖਦੇ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।
ਆਦਮਪੁਰ ਦੇ ਹਸਪਤਾਲ ‘ਚ ਗੰਭੀਰ ਜ਼ਖਮੀ ਨਿੱਕੇ ਬਾਬੇ ਨੇ ਦੱਸਿਆ ਕਿ ਉਹ ਬਾਬਾ ਬਾਲਕ ਨਾਥ ਦੇ ਭਗਤ ਹਨ। ਦੁਪਹਿਰ ਅਣਪਛਾਤਾ ਨੌਜਵਾਨ ਉਸ ਦੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਹ ਮੁਸਤਾਪੁਰ ਚਕਰਾਲਾ ਤੋਂ ਆਇਆ ਹੈ ਤੇ ਉਹ ਉਸ ਦੇ ਨਾਲ ਚੱਲਣ। ਉਸ ਦਾ ਭਰਾ ਬੀਮਾਰ ਹੈ। ਇਸ ਤੋਂ ਬਾਬੇ ਨੇ ਉਸ ਨੂੰ ਮਜਬੂਰੀ ਦੱਸੀ ਕਿ ਮੈਂ ਦਿਲ ਦਾ ਮਰੀਜ਼ ਹਾਂ ਤੇ ਬਾਹਰ ਨਹੀਂ ਜਾਂਦਾ, ਇਥੇ ਉਪਾਅ ਕਰ ਦਿੰਦਾ ਹਾਂ। ਉਪਾਅ ਪੁੱਛ ਕੇ ਜਦੋਂ ਉਹ ਵਿਅਕਤੀ ਜਾਣ ਲੱਗਾ ਤਾਂ ਉਸ ਨੇ ਬਾਬੇ ਤੋਂ ਸੇਵਾ ਪੁੱਛੀ, ਇਸੇ ਦੌਰਾਨ ਬਾਬੇ ਨੇ ਕਿਹਾ ਕਿ ਜੋ ਮਰਜ਼ੀ ਦੇ ਦੇਵੇ। ਉਕਤ ਵਿਅਕਤੀ ਨੇ ਉਸ ਦੇ ਸਿਰ ‘ਚ ਗੋਲੀ ਮਾਰੀ ਤੇ ਫਰਾਰ ਹੋ ਗਿਆ। ਇਸ ਦੀ ਸੂਚਨਾ ਅਲਾਵਲਪੁਰ ਚੌਕੀ ਨੂੰ ਦਿੱਤੀ ਗਈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026