Posted on January 17th, 2014

ਜਦੋਂ 6 ਦੇ 6 ਸਿੰਘ ਪੱਕੇ ਤੌਰ ਤੇ ਬਾਹਰ ਆਉਣ ਤਦ ਸ਼ੁਕਰਾਨਾ ਹੋਣਾ ਚਾਹੀਦਾ- ਭਾਈ ਭਿਉਰਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ )-
ਇਥੋਂ ਦੀ ਇੱਕ ਅਦਾਲਤ ਵਿੱਚ ਬੀਤੇ ਦਿਨ ਪੁਲਿਸ ਦੀ ਸਖਤ ਸੁਰੱਖਿਆ ਹੇਠ ਭਾਈ ਪਰਮਜੀਤ ਸਿੰਘ ਭਿਉਰਾ
ਨੂੰ ਸਪੈਸ਼ਲ ਸੈਲ ਦੇ ਐਫ. ਆਈ. ਆਰ ਨੰ 24/06 ਧਾਰਾ 121 ਏ ,307 ਅਤੇ 186 ਅਧੀਨ
ਮਾਨਨੀਯ ਜੱਜ ਸ਼੍ਰੀ ਦਯਾ ਪ੍ਰਕਾਸ਼ ਦੀ ਕੋਰਟ ਵਿਚ ਸਮੇਂ ਨਾਲੋ ਤਿੰਨ ਘੰਟੇ ਦੀ ਦੇਰੀ ਨਾਲ ਪੇਸ਼ ਕੀਤਾ
ਗਿਆ। ਇਸ ਮਾਮਲੇ ਵਿਚ ਗਵਾਹੀਆਂ ਚੱਲ ਰਹੀਆਂ ਹਨ। ਕੋਰਟ ਵਿਚ ਤਕਰੀਬਨ ਅੱਧੇ ਘੰਟੇ ਤਕ ਚੱਲੀ ਬਹਿਸ ਵਿੱਚ ਇੱਕ ਗਵਾਹ ਨੇ ਹਾਜ਼ਰ ਹੋ ਕੇ ਅਪਣੀ ਗਵਾਹੀ ਦਰਜ ਕਰਵਾਈ।
ਪੇਸ਼ੀ ਉਪਰੰਤ ਭਾਈ ਭਿਉਰਾ ਨੇ ਅਪਣੇ ਭਰਾਤਾ ਭਾਈ ਜਰਨੈਲ ਸਿੰਘ ਰਾਹੀਂ ਕਿਹਾ ਕਿ ਪਿਛਲੇ ਦਿਨੀਂ ਭਾਈ ਗੁਰਬਖਸ਼ ਸਿੰਘ ਵਲੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਰਾੱਖੀ ਗਈ ਸੀ ਤੇ ਜੋ ਪੰਥਕ ਨਿਸ਼ਾਨੇ ਮਿੱਥੇ ਗਏ ਸਨ, ਉਹ ਹਾਲੇ ਤਾੱਕ ਪੂਰੇ ਨਹੀਂਹੋਏ ਹਨ । ਬੁੜੈਲ ਜੇਲ੍ਹ ਤੋਂ 3 ਸਿੰਘਾਂ ਦੀ ਰਿਹਾਈ ਨਾਲ ਗੁਰਸਿੱਖ ਸੰਗਤਾਂ ਨੂੰ ਕੁਝ ਸਮੇਂ ਲਈ ਰਾਹਤ ਜ਼ਰੂਰ ਮਿਲੀ ਹੈ । ਭਾਈ ਲਾਲ ਸਿੰਘ ਜੀ ਤਾਂ ਪਹਿਲਾਂ ਵੀ ਕਈ ਵਾਰ ਪੈਰੋਲ ਤੇ ਰਿਹਾਅ ਹੋ ਕੇ ਆਉਦੇਂ ਰਹੇ ਹਨ। ਅਸੀ ਸ਼ੁਕਰਾਨਾ ਕਰਦੇ ਹੋਏ ਤਦ ਚੰਗੇ ਲੱਗਾਂਗੇ ਜਦ ਕੀਤੀ ਹੋਈ ਅਰਦਾਸ ਕਿ 6 ਦੇ 6 ਸਿੰਘ ਪੱਕੇ ਤੌਰ ਤੇ ਰਿਹਾਅਹੋਣਗੇ। ਕੌਮ ਨਾਲ ਕੀਤੇ ਵਾਅਦੇ ਦੀ ਮੁਕੰਮਲ ਗੱਲ ਵੀ ਤਦ ਹੀ ਬਣੇਗੀ । ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਬਣੀ ਕਮੇਟੀ ਨੂੰ ਇਸ ਕਾਰਜ ਨੂੰ ਸਿਰੇ ਚਾੜ੍ਹਨ ਲਈ ਹੋਰ ਤਕੜਿਆਂ ਹੁੰਦਿਆਂ ਹੋਇਆਂ ਜ਼ੋਰਦਾਰ ਹੱਲਾ ਮਾਰਨਾ ਪਵੇਗਾ। ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਨੂੰ ਅਪੀਲ ਹੈ ਕਿ ਤੁਸੀਂ ਜੋ ਵਾਅਦਾ ਕੌਮ ਨਾਲ ਕੀਤਾ ਸੀ, ਉਸ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਏ।
ਭਾਈ ਭਿਉਰੇ ਨੇ ਕਿਹਾ ਕਿ ਪਿਛਲੇ ਦਿਨੀਂ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਤੇ ਤਖਤ ਪਟਨਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ ਨਾਲ ਸਮੂਹ ਜਗਤ ਹੈਰਾਨ ਤੇ ਪਰੇਸ਼ਾਨ ਹੋਇਆ ਹੈ। ਗਿਆਨੀ ਪ੍ਰਤਾਪ ਸਿੰਘ ਜੀ ਉੱਚੇ-ਸੁੱਚੇ ਜੀਵਨ ਵਾਲੇ ਸਿੰਘ ਹਨ। ਸਾਡੀ ਪਟਨਾ ਸਾਹਿਬ ਜੀ ਦੀ ਕਮੇਟੀ ਨੂੰ ਅਪੀਲ ਹੈ ਕਿ ਗਿਆਨੀ ਇਕਬਾਲ ਸਿੰਘ, ਜਿਨ੍ਹਾਂ ਨੇ ਕਈ ਵਾਰੀ ਆਪਹੁਦਰੀਆਂ ਕਾਰਵਾਈਆਂ ਕਰਕੇ ਕੌਮ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਨੂੰ ਜੱਥੇਦਾਰੀ ਤੋਂ ਲਾਂਭੇ ਕਰਕੇ ਗਿਆਨੀ ਪ੍ਰਤਾਪ ਸਿੰਘ ਜੀ ਨੂੰ ਜਲਦ ਤੋਂ ਜਲਦ ਜੱਥੇਦਾਰੀ ਸੌਂਪਣ ਦੀ ਕਾਰਵਾਈ ਕੀਤੀ ਜਾਏ।
ਕੋਰਟ ਵਿਚ ਭਾਈ ਭਿਉਰਾ ਨੂੰ ਮਿਲਣ ਵਾਸਤੇ ਉਨ੍ਹਾਂ ਦੇ ਭਰਾਤਾ ਭਾਈ ਜਰਨੈਲ ਸਿੰਘ, ਭਾਈ ਗੁਰਵਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਰ ਸਨ। ਭਾਈ ਭਿਉਰਾ ਵਲੋਂ ਕੋਰਟ ਵਿਚ ਵਕੀਲ ਵਿਕਾਸ ਪਢੋਰਾ ਹਾਜ਼ਰ ਹੋਏ ਸਨ। ਭਾਈ ਭਿਉਰਾ ਦੇ ਮਾਮਲੇ ਦੀ ਅਗਲੀ ਸੁਣਵਾਈ 21 ਫਰਵਰੀ ਨੂੰ ਹੋਵੇਗੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026