Posted on January 17th, 2014

ਨਵੀਂ ਦਿੱਲੀ- ਦੇਸ਼ ਦੇ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਨੰਦਾ ਪੁਸ਼ਕਰ ਦੀ ਲਾਸ਼ ਦਿੱਲੀ ਦੇ ਲੀਲਾ ਹੋਟਲ 'ਚ ਕਮਰਾ ਨੰਬਰ 345 'ਚ ਸ਼ੱਕੀ ਹਾਲਤ 'ਚ ਮਿਲੀ ਹੈ। ਇਸ ਤੋਂ ਇਲਾਵਾ ਪ੍ਰਾਪਤ ਜਾਣਕਾਰੀ ਅਨੁਸਾਰ ਉਹ ਵੀਰਵਾਰ ਨੂੰ ਹੀ ਹੋਟਲ 'ਚ ਰਹਿਣ ਆਏ ਸਨ।
ਜ਼ਿਕਰਯੋਗ ਹੈ ਕਿ ਸੁਨੰਦਾ ਪੁਸ਼ਕਰ ਦਾ ਵਿਆਹ 2010 'ਚ ਸ਼ਸ਼ੀ ਥਰੂਰ ਨਾਲ ਹੋਇਆ ਸੀ ਅਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਸ਼ੀ ਥਰੂਰ ਨੇ ਹੀ ਆਪਣੀ ਪਤਨੀ ਸੁਨੰਦਾ ਦੀ ਮੌਤ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਸੀ। ਦੋਵਾਂ ਵਿਚਾਲੇ ਬੀਤੇ ਕੁਝ ਦਿਨਾਂ ਤੋਂ ਇੱਕ ਪਾਕਿਸਤਾਨੀ ਔਰਤ ਨੂੰ ਲੈ ਕੇ ਿਵਿਵਾਦ ਚੱਲ ਰਿਹਾ ਸੀ।
ਨਵੀਂ ਦਿੱਲੀ- ਕੇਂਦਰੀ ਮੰਤਰੀ ਸ਼ਸ਼ੀ ਥਰੂਰ ਇੱਕ ਵਾਰ ਫਿਰ ਵਿਵਾਦ ਦੇ ਕੇਂਦਰ ਵਿੱਚ ਹਨ। ਇਸ ਵਾਰ ਮਾਮਲਾ ‘ਪਤੀ, ਪਤਨੀ ਔਰ ਵੋਹ’ ਦਾ ਹੈ। ਦਰਅਸਲ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨੂੰ ਪ੍ਰੇਮ ਸੰਦੇਸ਼ ਭੇਜੇ ਗਏ ਸਨ। ਇਸ ‘ਤੇ ਵਿਵਾਦ ਹੋਇਆ ਤਾਂ ਥਰੂਰ ਨੇ ਕਿਹਾ ਕਿ ਉਨ੍ਹਾਂ ਦਾ ਅਕਾਊਂਟ ਹੈਕ ਹੋ ਗਿਆ। ਕਿਸੇ ਨੇ ਫਰਜ਼ੀ ਟਵੀਟ ਕੀਤੇ ਹਨ। ਉਦੋਂ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਸਾਹਮਣੇ ਆਈ ਤੇ ਕਹਿਣ ਲੱਗੀ, ‘ਮੈਂ ਸ਼ਸ਼ੀ ਦੇ ਅਕਾਊਂਟ ਤੋਂ ਟਵੀਟ ਕੀਤੇ ਸਨ।’ ਗੱਲ ਹੋਰ ਉਲਝ ਗਈ ਤਾਂ ਦੋਵਾਂ ਨੂੰ ਸਫਾਈ ਦੇਣੀ ਪਈ। ਬਿਆਨ ਜਾਰੀ ਕਰ ਕੇ ਦੋਵਾਂ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ ਸਹੀ-ਸਲਾਮਤ ਹੈ।
ਸ਼ਸ਼ੀ ਤੇ ਸੁਨੰਦਾ ਨੇ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ, ‘‘ਸਾਡਾ ਵਿਆਹੁਤਾ ਜੀਵਨ ਬਹੁਤ ਖੁਸ਼ਹਾਲ ਹੈ, ਪ੍ਰੰਤੂ ਕੁਝ ਘਟੀਆ ਟਵੀਟਸ ਕਾਰਨ ਅਸੀਂ ਪ੍ਰੇਸ਼ਾਨ ਹਾਂ। ਸੁਨੰਦਾ ਬਿਮਾਰ ਹੈ। ਉਸ ਨੂੰ ਇਸ ਹਫਤੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਉਸ ਨੂੰ ਆਰਾਮ ਦੀ ਲੋੜ ਹੈ। ਜੇ ਮੀਡੀਆ ਸਾਡੀ ਨਿਜਤਾ ਦਾ ਸਨਮਾਨ ਕਰੇ ਤਾਂ ਅਸੀਂ ਧੰਨਵਾਦੀ ਹੋਵਾਂਗੇ।’ ਥਰੂਰ (57) ਕੇਂਦਰੀ ਮਨੁੱਖੀ ਸਾਧਨ ਵਿਕਾਸ ਰਾਜ ਮੰਤਰੀ ਹਨ। ਉਨ੍ਹਾਂ ਨੇ ਸੁਨੰਦਾ ਪੁਸ਼ਕਰ ਨਾਲ 2010 ਵਿੱਚ ਵਿਆਹ ਕੀਤਾ ਸੀ।
ਟਵੀਟਸ ਦੇ ਮਾਮਲੇ ਨੇ ਬੀਤੀ ਬੁੱਧਵਾਰ ਸ਼ਾਮ ਨੂੰ ਕਾਫੀ ਜ਼ੋਰ ਫੜਿਆ। ਉਦੋਂ ਥਰੂਰ ਅਤੇ ਸੁਨੰਦਾ ਦਾ ਸੁਲਹ-ਸਫਾਈ ਦਾ ਸਾਂਝਾ ਬਿਆਨ ਆ ਗਿਆ। ਇਸ ਦੇ ਬਾਅਦ ਮੇਹਰ ਨੇ ਵੀ ਵਿਵਾਦ ‘ਤੇ ਠੰਡਾ ਪਾਣੀ ਪਾ ਦਿੱਤਾ ਅਤੇ ਕਿਹਾ ਕਿ ਉਹ ਹੁਣ ਸੁਨੰਦਾ ਦੇ ਖਿਲਾਫ ਮੁਕੱਦਮਾ ਨਹੀਂ ਕਰੇਗੀ। ਇਸ ਦੌਰਾਨ ਇਹ ਵੀ ਚਰਚੇ ਹਨ ਕਿ ਸ਼ਸ਼ੀ ਥਰੂਰ ਅਤੇ ਸੁਨੰਦਾ ਦਰਮਿਆਨ ਦੂਰੀਆਂ ਦਾ ਕਾਰਨ ਬਣ ਰਹੀ ਮੇਹਰ ਦਾ ਸੰਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਹੈ, ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026