Posted on January 16th, 2014

ਨਵੀਂ ਦਿੱਲੀ- ਜਨਤਾ ਦੀਆਂ ਕਮਜ਼ੋਰ ਰਗਾਂ ਨੂੰ ਛੂਹ ਕੇ ਆਪਣਾ ਤਲਿਸਮ ਚਲਾਉਂਦਿਆਂ ਸਿਆਸਤ ਦੇ ਆਸਮਾਨ 'ਤੇ ਆਪਣੀ ਮਜ਼ਬੂਤ ਆਮਦ ਦਰਸਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਆਪਣੇ ਹੀ ਪੇਚਾਂ 'ਚ ਉਲਝਦੀ ਨਜ਼ਰ ਆ ਰਹੀ ਹੈ | ਵਾਅਦੇ ਪੂਰਾ ਕਰਨ 'ਚ ਲੱਗਣ ਵਾਲੇ ਸਮੇਂ ਤੋਂ ਲੈ ਕੇ ਆਪਣੇ ਵਿਧਾਇਕਾਂ ਦੇ ਬਿਆਨਾਂ ਕਾਰਨ ਵਿਵਾਦਾਂ 'ਚ ਉਲਝਣ ਤੋਂ ਬਾਅਦ ਹੁਣ ਪਾਰਟੀ ਨੂੰ ਆਪਣੇ ਹੀ ਮੈਂਬਰਾਂ ਦੇ ਬਗਾਵਤੀ ਤੇਵਰਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਆਮ ਆਦਮੀ ਪਾਰਟੀ ਦੇ ਵਿਧਾਇਕ ਵਿਨੋਦ ਕੁਮਾਰ ਬਿੰਨੀ ਅਤੇ ਪਾਰਟੀ ਮੈਂਬਰ ਟੀਨਾ ਸ਼ਰਮਾ ਹੁਣ ਖੁੱਲ੍ਹੇ ਆਮ ਬਗਾਵਤ 'ਤੇ ਉਤਰ ਆਏ ਹਨ | ਇਨ੍ਹਾਂ ਸਾਰੇ ਹਾਲਾਤਾਂ 'ਚ ਦੀ ਆਮ ਆਦਮੀ ਪਾਰਟੀ ਆਪਣੀ ਪ੍ਰਸਿੱਧੀ, ਆਪਣੀ ਸਾਖ ਨੂੰ ਕਾਇਮ ਰੱਖ ਪਾਵੇਗੀ, ਇਸ ਸਵਾਲ ਦਾ ਜਵਾਬ ਫਿਲਹਾਲ ਮਿਲਣਾ ਔਖਾ ਲੱਗ ਰਿਹਾ ਹੈ | ਪਾਰਟੀ ਦੇ ਕੰਮ ਕਰਨ ਦੇ ਗ਼ੈਰ-ਪਰੰਪਰਾਗਤ ਤਰੀਕਿਆਂ, ਜਨਤਾ ਦੀਆਂ ਸਮੱਸਿਆਵਾਂ ਨੂੰ ਕੇਂਦਰ 'ਚ ਰੱਖਣ ਅਤੇ ਭਿ੍ਸ਼ਟਾਚਾਰ ਦੇ ਮੁੱਦੇ ਨੂੰ ਚੁੱਕਣ ਕਾਰਨ ਸੁਰਖੀਆਂ 'ਚ ਆਈ ਆਮ ਆਦਮੀ ਪਾਰਟੀ ਨੂੰ ਸੱਤਾ 'ਚ ਆਉਣ ਤੋਂ ਬਾਅਦ ਆਪਣੇ ਵਾਅਦਿਆਂ ਨੂੰ ਅਮਲੀ-ਜਾਮਾ ਪਹਿਨਾਉਣ 'ਚ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਫਿਰ ਭਾਵੇਂ ਉਹ ਜਨਤਾ ਦਰਬਾਰ ਲਗਾ ਕੇ ਜਨਤਾ ਦੀਆਂ ਸਮੱਸਿਆਵਾਂ ਸੁਣਨ ਦਾ ਫ਼ੈਸਲਾ ਹੋਵੇ, ਜਿਸ ਵਿਚ ਬੇਕਾਬੂ ਭੀੜ ਕਾਰਨ ਜਨਤਾ ਦਰਬਾਰ ਨਾ ਲਾਉਣ ਦਾ ਫ਼ੈਸਲਾ ਲੈਣਾ ਪਿਆ ਜਾਂ ਫਿਰ 15 ਦਿਨ ਦੇ ਅੰਦਰ ਅੰਨਾ ਹਜ਼ਾਰੇ ਦਾ ਜਨ ਲੋਕਪਾਲ ਬਿੱਲ ਲਿਆਉਣ ਦਾ |
ਇਨ੍ਹਾਂ ਸਾਰੀਆਂ ਇਕ ਤੋਂ ਬਾਅਦ ਇਕ ਉੱਭਰਦੀਆਂ ਸਮੱਸਿਆਵਾਂ 'ਚ ਵਿਨੋਦ ਕੁਮਾਰ ਬਿੰਨੀ ਅਤੇ ਪਾਰਟੀ ਮੈਂਬਰ ਟੀਨਾ ਸ਼ਰਮਾ ਦੇ ਲਗਾਏ ਇਲਜ਼ਾਮ ਵੀ ਪਾਰਟੀ ਦੀ ਸਾਖ ਨੂੰ ਢਾਹੁਣ ਦਾ ਕੰਮ ਰਹੀ ਹੈ | ਜਿੱਥੇ ਬਿੰਨੀ ਪਾਰਟੀ 'ਤੇ ਜਨਤਾ ਨਾਲ ਧੋਖੇ ਦਾ ਇਲਜ਼ਾਮ ਲਗਾ ਰਹੇ ਹਨ ਉਥੇ ਟੀਨਾ ਸ਼ਰਮਾ ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੇ ਨਾਂਅ ਪਹਿਲਾਂ ਤੋਂ ਹੀ ਤੈਅ ਕਰਨ ਦਾ ਇਲਜ਼ਾਮ ਲਾ ਰਹੇ ਹਨ | ਅਜਿਹੇ ਹਲਾਤਾਂ 'ਚ ਪਹਿਲਾਂ ਤੋਂ ਪਾਰਟੀ ਦੇ ਵਾਅਦਿਆਂ ਅਤੇ ਨੀਤੀਆਂ ਨੂੰ 'ਅਵਿਹਾਰਕ' ਕਹਿਣ ਵਾਲੀ ਕਾਂਗਰਸ ਅਤੇ ਭਾਜਪਾ 'ਆਪ' ਦੀ ਇਸ ਡਾਵਾਂਡੋਲ ਸਥਿਤੀ ਨੂੰ ਆਪਣੀ ਸਫਲਤਾ ਹੀ ਮੰਨ ਰਹੀ ਹੈ | ਹੁਣ ਸੱਤਾ ਦੀ ਇਸ ਜੰਗ 'ਚ 'ਆਪ' ਕਿੰਨੀ ਦੇਰ ਆਪਣੇ-ਆਪ ਨੂੰ ਲਾਮਬੰਦ ਕਰਕੇ ਰੱਖ ਸਕਦੀ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026