Posted on January 15th, 2014

ਵਾਸ਼ਿੰਗਟਨ- ਅਮਰੀਕੀ ਗੁਪਤ ਨਿਗਰਾਨੀ ਪ੍ਰੋਗਰਾਮ ਨੂੰ ਜਨਤਕ ਕਰਕੇ ਸਨਸਨੀ ਫੈਲਾਉਣ ਵਾਲੇ ਸਾਬਕਾ ਸੀਆਈਏ ਕਰਮਚਾਰੀ ਐਡਵਰਡ ਸਨੋਡੇਨ ਉੱਘੀ ਫਰੀਡਮ ਫਾਈਟਰ ਆਫ ਦਿ ਪ੍ਰੈਸ ਫਾਊਂਡੇਸ਼ਨ (ਐਫਪੀਐਫ) ਦੇ ਬੋਰਡ ਆਫ ਡਾਇਰੈਕਟਰਸ 'ਚ ਸ਼ਾਮਲ ਹੋਣਗੇ। ਫਾਊਂਡੇਸ਼ਨ ਵੱਲੋਂ ਜਾਰੀ ਬਿਆਨ 'ਚ ਸਨੋਡੇਨ ਨੇ ਕਿਹਾ ਕਿ ਅਮਰੀਕਾ 'ਚ ਗੈਰਕਾਨੂੰਨੀ ਤਰੀਕੇ ਨਾਲ ਹਰ ਕਿਸੇ ਦੀ ਗੱਲਬਾਤ ਨੂੰ ਰਿਕਾਰਡ ਕਰਨ ਨਾਲ ਸਾਡੇ ਮੁੱਢਲੇ ਅਧਿਕਾਰਾਂ ਲਈ ਖਤਰਾ ਪੈਦਾ ਹੋ ਗਿਆ ਹੈ। ਲੋਕਾਂ ਨੂੰ ਇਸ ਨੂੰ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਆਵਾਜ਼ ਉਠਾਉਣੀ ਪਵੇਗੀ। ਇਸ ਫਾਊਂਡੇਸ਼ਨ ਦੀ ਸਥਾਪਨਾ 2012 'ਚ ਕੀਤੀ ਗਈ ਸੀ। ਇਸ ਦੇ ਸਹਿ ਸੰਸਥਾਪਕ ਡੇਨੀਅਲ ਐਲਸਬਰਗ ਹਨ।
ਸਨੋਡੇਨ ਨੇ ਕਿਹਾ ਕਿ ਪ੍ਰੈਸ ਲਈ ਕੰਮ ਕਰਨ ਦਾ ਮੌਕਾ ਮਿਲਣਾ ਕਾਫੀ ਸੁਖਦ ਹੈ। ਐਫਪੀਐਫ ਦੇ ਬੋਰਡ 'ਚ ਸ਼ਾਮਲ ਡੇਨੀਅਲ ਵਰਗੇ ਖਾਸ ਅਮਰੀਕੀ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਇਸ਼ ਦੇ ਨਾਲ ਹੀ ਡੇਨੀਅਲ ਨੇ ਕਿਹਾ ਕਿ ਸਨੋਡੇਨ ਬਹੁਤ ਵਧੀਆ ਅਮਰੀਕੀ ਵਿ੍ਹਸਲ ਬਲੋਅਰ ਹਨ ਤੇ ਮੇਰੇ ਆਦਰਸ਼ ਹਨ। ਪਹਿਲੀ ਵਾਰ ਅਮਰੀਕੀ ਜਨਤਾ ਨੇ ਲੋਕਤੰਤਰੀ ਤਰੀਕੇ ਨਾਲ ਕੌਮੀ ਸੁਰੱਖਿਆ ਏਜੰਸੀ ਦੇ ਗੁਪਤ ਨਿਗਰਾਨੀ ਪ੍ਰੋਗਰਾਮ 'ਤੇ ਬਹਿਸ ਦਾ ਮੌਕਾ ਦਿੱਤਾ ਹੈ। ਸਨੋਡੇਨ ਦਾ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਵਾਬਦੇਹੀ ਪੱਤਰਕਾਰਿਤਾ ਬਿਨਾਂ ਹਿੰਮਤ ਤੋਂ ਨਹੀਂ ਕੀਤੀ ਜਾ ਸਕਦੀ। ਸਾਨੂੰ ਉਨ੍ਹਾਂ ਵਰਗੇ ਹੋਰ ਬਹਾਦਰ ਲੋਕਾਂ ਦੀ ਲੋੜ ਹੈ। ਬੋਰਡ ਦੇ ਹੋਰ ਮੈਂਬਰਾਂ 'ਚ ਮਸ਼ਹੂਰ ਪੱਤਰਕਾਰ ਗਲੇਨ ਗਰੀਨਵਾਲਡ, ਅਮਰੀਕੀ ਦਸਤਾਵੇਜ਼ੀ ਫਿਲਮ ਨਿਰਦੇਸ਼ਕ ਤੇ ਨਿਰਮਾਤਾ ਲਾਰਾ ਪੋਟ੫ਸ ਵੀ ਸ਼ਾਮਲ ਹਨ।
-

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026