Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕੀ ਗੁਰਦੁਆਰੇ ਦੇ ਬਾਹਰ ਬਜ਼ੁਰਗ ਸਿੱਖ ਸ. ਪਿਆਰਾ ਸਿੰਘ ਤਾਹਰਪੁਰ ‘ਤੇ ਹਮਲਾ

Posted on May 8th, 2013

<p>ਸ. ਪਿਆਰਾ ਸਿੰਘ ਤਾਹਰਪੁਰ, ਜੋ ਕਿ ਅਮਰੀਕਾ ਦੇ ਉੱਘੇ ਵਪਾਰੀ ਪਾਲ ਸਹੋਤਾ (ਰੌਇਲ ਐਕਸਪ੍ਰੈਸ) ਦੇ ਸਕੇ ਮਾਮਾ ਜੀ ਹਨ।<br></p>

ਵਾਸ਼ਿੰਗਟਨ, 8 ਮਈ ਅਮਰੀਕਾ ਦੇ ਇਕ ਗੁਰਦੁਆਰੇ ਦੇ ਬਾਹਰ ਇਕ ਬਜ਼ੁਰਗ ਸਿੱਖ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿਚ ਜ਼ਖ਼ਮੀ ਹੋਏ ਬਜ਼ੁਰਗ ਦੀ ਹਾਲਤ ਗੰਭੀਰ ਹੈ ਤੇ ਪੁਲੀਸ ਨੇ ਹਮਲਾ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ ਕੈਲੇਫੋਰਨੀਆ ਦੇ ਮੱਧ ਵਿਚ ਸਥਿਤ ਫਰੈਸਨੋ ਦੇ ਗੁਰਦੁਆਰੇ ਦੇ ਬਾਹਰ ਵਾਪਰੀ। ਮੁਲਜ਼ਮ ਦੀ ਪਛਾਣ ਗਿਲਬਰਟ ਗਾਰਸੀਆ ਵਜੋਂ ਹੋਈ ਹੈ। ਫਰੈਸਨੋ ਦੇ ਪੁਲੀਸ ਮੁਖੀ ਜੈਰੀ ਡਾਇਰ ਨੇ ਦੱਸਿਆ ਕਿ ਐਤਵਾਰ ਨੂੰ ਗੁਰਦੁਆਰੇ ਵਿਚ ਸਿੱਖ ਭਾਈਚਾਰੇ ਦਾ ਇਕੱਠ ਹੋਇਆ ਸੀ ਜਿੱਥੇ ਪਿਆਰਾ ਸਿੰਘ (82) ਰੋਜ਼ਾਨਾ ਸੇਵਾ ਨਿਭਾਉਂਦਾ ਆ ਰਿਹਾ ਸੀ। ਜਦੋਂ ਉਹ ਗੁਰਦੁਆਰੇ ਤੋਂ ਬਾਹਰ ਆਇਆ ਤਾਂ ਮੁਲਜ਼ਮ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ। ਉਸ ਨੇ ਬੁਰੀ ਤਰ੍ਹਾਂ ਬਜ਼ੁਰਗ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀਆਂ ਹੱਡੀਆਂ ਤੇ ਕੁਝ ਪਸਲੀਆਂ ਟੁੱਟ ਗਈਆਂ। ਬਜ਼ੁਰਗ ਹਾਲੇ ਤਕ ਬੇਹੋਸ਼ ਹੈ ਪਰ ਉਸ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਹੈ। ਐਤਵਾਰ ਦੇਰ ਸ਼ਾਮ ਨੂੰ ਐਫਬੀਆਈ, ਨਿਆਂ ਵਿਭਾਗ, ਪੁਲੀਸ ਅਤੇ ਕੁਝ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਅਜਿਹੀ ਕੋਈ ਘਟਨਾ ਵਾਪਰਨ ਤੋਂ ਰੋਕਣ ਲਈ ਲੋੜੀਂਦੇ ਸਾਰੇ ਕਦਮ ਚੁੱਕੇ ਜਾਣਗੇ। ਇਸ ਦੌਰਾਨ ਫਰੈਸਨੋ ਦੇ ਗੁਰਦੁਆਰੇ ਦੇ ਪ੍ਰਧਾਨ ਗੁਰਦੇਵ ਸਿੰਘ ਮੁਹਾਰ ਨੇ ਦੱਸਿਆ ਕਿ ਇਹ ਹਮਲਾ ਫਿਰਕੂ ਨਫ਼ਰਤ ਦਾ ਨਤੀਜਾ ਹੈ। ਜ਼ਿਕਰਯੋਗ ਹੈ ਕਿ ਇਹ ਇਲਾਕਾ ਕੈਲੇਫੋਰਨੀਆ ਦੀ ਵਾਦੀ ਦੇ ਮੱਧ ਵਿਚ ਸਥਿਤ ਹੈ ਅਤੇ ਇੱਥੇ ਪੰਜਾਬੀਆਂ ਦੀ ਕਾਫੀ ਵਸੋਂ ਹੈ।



Archive

RECENT STORIES