Posted on January 14th, 2014

- ਸਤਿੰਦਰ ਸਿੰਘ
ਪਿਛਲੇ 2 ਦਿਨ ਤੋਂ ਜੋ ਇੰਗਲੈਂਡ ਵਲੋਂ 1984 ਵਿੱਚ ਅਕਾਲ ਤਖਤ ਸਾਹਿਬ ਤੇ ਹਮਲੇ ਵਿੱਚ ਹੱਥ ਹੋਣ ਬਾਰੇ ਸਰਕਾਰੀ ਦਸਤਾਵੇਜ ਜਨਤਕ ਕੀਤੇ ਗਏ ਹਨ ਓਹਨਾਂ ਨੂੰ ਪੜ੍ਹ ਕੇ ਸਿੱਖ ਕੌਮ ਵਿੱਚ ਬਹੁਤ ਵੱਡੀ ਰੋਸ ਦੀ ਲਹਿਰ ਜਾਗੀ ਹੈ।
ਇਸ ਵਰਤਾਰੇ ਨੂੰ ਨਿੰਦਣ ਦੀ ਬਜਾਏ ਸਮਝਣ ਦੀ ਲੋੜ ਹੈ । ਕਦੇ ਵੀ ਦੋ ਦੇਸ਼ ਹਮੇਸ਼ਾਂ ਲਈ ਜਾਤੀ ਦੋਸਤ ਜਾਂ ਦੁਸ਼ਮਣ ਨਹੀਂ ਹੁੰਦੇ, ਦੋ ਦੇਸ਼ਾਂ ਦੀ ਦੋਸਤੀ ਜਾਂ ਦੁਸ਼ਮਣੀ ਨਿੱਜੀ ਹਿੱਤਾਂ ਤੇ ਅਧਾਰਤ ਹੁੰਦੀ ਹੈ । ਜੋ ਇੰਗਲੈਂਡ ਅਤੇ ਭਾਰਤ ਨੇ 1984 ਵਿੱਚ ਸਿੱਖਾਂ ਨਾਲ ਕੀਤਾ, ਓਹ ਓਹਨਾਂ ਨੇ ਆਪਣੇ ਮੁਫਾਦਾਂ ਨੂੰ ਬਚਾਉਣ ਲਈ ਕੀਤਾ । ਦੇਖਣ ਵਾਲੀ ਗੱਲ ਇਹ ਹੈ ਕੇ 1849 ਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਸਿੱਖਾਂ ਨੇ ਆਪਣੇ ਹੱਕਾ ਦੀ ਰੱਖਿਆ ਅਤੇ ਪ੍ਰਫੁੱਲਤਾ ਲਈ ਕੀ ਠੋਸ ਕਦਮ ਚੁੱਕੇ ਹਨ ?
ਰਾਣੀ ਜਿੰਦਾਂ ਅਤੇ ਭਾਈ ਮਹਿਰਾਜ ਸਿੰਘ ਦੀ ਅੰਗਰੇਜਾਂ ਦੇ ਖਿਲਾਫ਼ ਬਗਾਵਤ ਤੋਂ ਬਿਨਾਂ ਸਿੱਖ ਕੌਮ ਨੇ ਕਿੰਨੇ ਕੁ ਜ਼ੋਰ ਨਾਲ ਆਪਣਾ ਰਾਜ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ? ਇਸਤੋਂ ਬਾਅਦ ਸਿੱਖਾਂ ਦੁਆਰਾ ਗਦਰ ਲਹਿਰ ਸ਼ੁਰੂ ਕੀਤੀ ਗਈ ਜੋ ਕੇ ਆਖਿਰ ਵਿੱਚ ਭਾਰਤ ਦੀ ਆਜ਼ਾਦੀ ਦੀ ਝੋਲੀ ਪੈ ਗਈ । ਜਦੋਂ 1947 ਵਿੱਚ ਸਿੱਖਾਂ ਵਲੋਂ ਆਪਣੀ ਆਜ਼ਾਦੀ ਲਈ ਗੋਰਿਆਂ ਅਤੇ ਹੋਰ ਕੌਮਾਂ ਨਾਲ ਗੱਲ ਕਰਨ ਦਾ ਮੌਕਾ ਆਇਆ, ਓਦੋਂ ਇੱਕ ਪਾਸੇ ਗਾਂਧੀ, ਨਹਿਰੂ, ਜਿਨਾਹ ਤਿੰਨੇ ਹੀ ਦੁਨੀਆਂ ਦੀਆਂ ਚੋਟੀ ਦੀਆਂ ਯੂਨੀਵਰਸਟੀਆਂ ਦੇ ਚੰਡੇ ਹੋਏ ਵਕੀਲ ਅਤੇ ਦੂਜੇ ਪਾਸੇ ਸਿੱਖਾਂ ਦੀ ਨੁਮਾਇੰਦਗੀ 10ਵੀ ਪਾਸ ਮਾਸਟਰ ਵਲੋਂ ਕੀਤੀ ਗਈ, ਜਿਸਦਾ ਆਜ਼ਾਦੀ ਤੋਂ ਬਾਅਦ ਨਤੀਜਾ ਇਹ ਨਿਕਲਿਆ ਕੇ ਨਹਿਰੂ ਨੇ ਮਾਸਟਰ ਨੂੰ ਕਿਹਾ ਕਿ ” ਤਬ ਬਾਤ ਔਰ ਥੀ , ਅਬ ਬਾਤ ਔਰ ਹੈ “।
1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੀ ਹਾਲਤ ਕਿਸੇ ਕੋਲੋਂ ਗੁਝੀ ਨਹੀਂ ਹੈ | ਹੁਣ ਫਿਰ ਓਹੀ ਸਵਾਲ ਮੁੜ ਪੈਦਾ ਹੁੰਦਾ ਹੈ ਕਿ ਸਿੱਖਾਂ ਦੁਆਰਾ ਇੰਨਾ ਨੁਕਸਾਨ ਕਰਵਾਉਣ ਦੇ ਬਾਵਜੂਦ ਅਸੀਂ ਆਪਣੇ ਹਿੱਤ ਕਿੰਨੇ ਕੁ ਮਹਿਫੂਜ ਕੀਤੇ ਹਨ ? ਕੀ ਸਿੱਖਾਂ ਨੇ ਚੋਟੀ ਦੇ ਅਰਥ ਸ਼ਾਸ਼ਤਰੀ( ਇਕੋਨੋਮਿਸਟ ) , ਵਕੀਲ , ਮਨੋ ਵਿਗਿਆਨੀ (ਸਿਕੋਲੋਜਿਸਟ ) , ਸਾਹਿਤਕਾਰ , ਵਿਗਿਆਨੀ ਜਾਂ ਵਪਾਰਕ ਮਾਹਿਰ ਪੈਦਾ ਕੀਤੇ ਹਨ, ਜੋ ਸਿੱਖ ਕੌਮ ਦੇ ਦਰਪੇਸ਼ ਮਸਲਿਆਂ ਨੂ ਸਮਝ ਕੇ ਰਣਨੀਤੀ ਬਣਾਉਣ ਤੇ ਕੌਮ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ?
ਜੇਕਰ ਸਿੱਖ ਕੌਮ ਆਪਣੇ ਆਪ ਨੂੰ ਦੁਨੀਆਂ ਵਿੱਚ ਸਿਰ ਉੱਚਾ ਚੁੱਕ ਕੇ ਜੀਣਾ ਚਾਹੁੰਦੀ ਹੈ ਤਾਂ ਆਪਣੇ ਆਪ ਨੂੰ ਦਿਮਾਗੀ , ਆਰਥਿਕ ਤੇ ਅਧਿਆਤਮਿਕ ਤੌਰ ਤੇ ਤਕੜਾ ਕਰੇ। ਅੱਜ ਸਿੱਖ ਕੌਮ ਨੂੰ ਬੁਰੀ ਤਰਾਂ ਜਰੂਰਤ ਹੈ ਕੇ ਅਰਥ ਸ਼ਾਸ਼ਤਰੀ (ਇਕੋਨੋਮਿਸਟ ) , ਵਕੀਲ, ਮਨੋ ਵਿਗਿਆਨੀ (ਸਿਕੋਲੋਜਿਸਟ ), ਸਾਹਿਤਕਾਰ, ਵਿਗਿਆਨੀ ਜਾਂ ਵਪਾਰਕ ਮਾਹਿਰ ਪੈਦਾ ਕਰੇ।
ਸਿੱਖ ਕੌਮ ਦੇ ਹਿੱਤ ਕਿਸੇ ਦੂਜੇ ਨੇ ਆ ਕੇ ਸੁਰੱਖਿਅਤ ਨਹੀਂ ਕਰਨੇ, ਗੁਰੂ ਮਹਾਰਾਜ ਦਾ ਫੁਰਮਾਨ ਹੈ ” ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ”

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026