Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡੀਅਨ ਕਾਮਿਆਂ ਲਈ ਵਿਦੇਸ਼ੀ ਆਰਜ਼ੀ ਕਾਮੇ ਬਣੇ ਬੇਰੁਜ਼ਗਾਰੀ ਦਾ ਕਾਰਨ

Posted on May 8th, 2013

<p>ਕੈਨੇਡਾ 'ਚ ਕੰਮ ਕਰ ਰਹੇ ਕੁਝ ਆਰਜ਼ੀ ਵਿਦੇਸ਼ੀ ਕਾਮੇ<br></p>

-ਪੰਜਾਬ ਵਿੱਚੋਂ ਵਰਕ ਪਰਮਿਟ 'ਤੇ ਕੈਨੇਡਾ ਆਉਣਾ ਚਾਹੁੰਦੇ ਲੋਕਾਂ 'ਤੇ ਪੈ ਸਕਦੈ ਪ੍ਰਭਾਵ-

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ 'ਤੇ ਇੱਥੇ ਮੰਗਵਾ ਕੇ ਆਰਜ਼ੀ ਕੰਮ ਦੇਣ ਦਾ ਪ੍ਰੋਗਰਾਮ ਕੈਨੇਡਾ ਸਰਕਾਰ ਨੂੰ ਪੁੱਠਾ ਪੈ ਰਿਹਾ ਹੈ। ਇਸ ਸਬੰਧੀ ਕੀਤੀਆਂ ਜਾ ਰਹੀਆਂ ਖੋਜਾਂ ਵਿੱਚ ਇਹ ਗੱਲ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇਹ ਕਾਨੂੰਨ ਕੈਨੇਡੀਅਨ ਕਾਮਿਆਂ ਦੇ ਹੱਕਾਂ 'ਤੇ ਡਾਕਾ ਮਾਰ ਰਿਹਾ ਹੈ। ਸਿੱਟੇ ਵਜੋਂ ਕੈਨੇਡੀਅਨ ਕਾਮੇ ਬੇਰੁਜ਼ਗਾਰੀ ਭੱਤਾ ਲੈਣ ਲਈ ਮਜ਼ਬੂਰ ਹੋ ਰਹੇ ਹਨ ਜਦਕਿ ਕੰਮਾਂ ਦੇ ਮਾਲਕ ਸਸਤੀ ਤਨਖਾਹ 'ਤੇ ਉਪਲਬਧ ਵਿਦੇਸ਼ੀ ਆਰਜ਼ੀ ਕਾਮਿਆਂ ਨੂੰ ਕੰਮ ਦੇ ਰਹੇ ਹਨ। 
ਯੂਨੀਵਰਸਿਟੀ ਆਫ ਕੈਲਗਿਰੀ ਵਲੋਂ ਮੰਗਲਵਾਰ ਜਾਰੀ ਕੀਤੀ ਗਈ ਇੱਕ ਤਾਜ਼ਾ ਖੋਜ 'ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ 2,13,516 ਵਿਅਕਤੀ ਆਰਜ਼ੀ ਕਾਮਿਆਂ ਵਜੋਂ ਕੈਨੇਡਾ 'ਚ ਦਾਖਲ ਹੋਏ ਸਨ। ਬੇਸ਼ੱਕ ਸਰਕਾਰ ਨੇ ਇਹ ਕਾਨੂੰਨ ਇਸ ਲਈ ਹੀ ਬਣਾਇਆ ਸੀ ਕਿ ਕੈਨੇਡਾ 'ਚ ਕਾਮਿਆਂ ਦੀ ਘਾਟ ਸੀ ਪਰ ਹੁਣ ਇਨ੍ਹਾਂ ਦੀ ਬਹੁਤਾਤ ਕੈਨੇਡਾ ਦੇ ਪੱਕੇ ਕਾਮਿਆਂ ਨੂੰ ਬੇਰੁਜ਼ਗਾਰੀ ਦੇ ਰਾਹ ਪਾ ਰਹੀ ਹੈ। ਰਿਪੋਰਟ ਵਿੱਚ ਇਹ ਸੁਝਾਅ ਪੇਸ਼ ਕੀਤਾ ਗਿਆ ਹੈ ਕਿ ਕੈਨੇਡਾ ਦੇ ਜਿਨ੍ਹਾਂ ਸੂਬਿਆਂ 'ਚ ਕਾਮਿਆਂ ਦੀ ਵੱਧ ਲੋੜ ਹੈ, ਉੱਥੋਂ ਦੀਆਂ ਸਰਕਾਰਾਂ ਆਮਦਨ ਕਰ ਘਟਾ ਦੇਣ ਤਾਂ ਕਿ ਹੋਰਨਾਂ ਸੂਬਿਆਂ 'ਚ ਬੈਠੇ ਬੇਰੁਜ਼ਗਾਰ ਕਾਮੇ ਆਕਰਸ਼ਿਤ ਹੋ ਕੇ ਉੱਥੇ ਚਲੇ ਜਾਣ। ਇਸ ਨਾਲ ਪੂਰੇ ਕੈਨੇਡਾ 'ਚ ਰੁਜ਼ਗਾਰ ਸਬੰਧੀ ਸੰਤੁਲਨ ਬਣਿਆ ਰਹੇਗਾ। ਜੇਕਰ ਹਾਲ ਇਹੀ ਰਿਹਾ ਤਾਂ ਬਹੁਤ ਜਲਦ ਕੈਨੇਡਾ ਸਰਕਾਰ ਵਿਦੇਸ਼ਾਂ ਚੋਂ ਮੰਗਵਾਏ ਜਾ ਰਹੇ ਆਰਜ਼ੀ ਕਾਮਿਆਂ 'ਤੇ ਰੋਕ ਲਗਾ ਸਕਦੀ ਹੈ, ਜਿਸ ਦਾ ਪ੍ਰਭਾਵ ਪੰਜਾਬ ਵਿੱਚੋਂ ਵਰਕ ਪਰਮਿਟ 'ਤੇ ਕੈਨੇਡਾ ਆਉਣਾ ਚਾਹੁੰਦੇ ਲੋਕਾਂ 'ਤੇ ਵੀ ਪੈ ਸਕਦਾ ਹੈ। ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਕੈਨੇਡਾ ਭਰ 'ਚ ਗਰਮਾਉਣ ਦੇ ਆਸਾਰ ਬਣਦੇ ਜਾ ਰਹੇ ਹਨ, ਜਿਸਨੂੰ ਰਾਜਸੀ ਪਾਰਟੀਆਂ ਵਲੋਂ ਵੀ ਤੂਲ ਦਿੱਤੀ ਜਾ ਸਕਦੀ ਹੈ।




Archive

RECENT STORIES