Posted on January 14th, 2014

ਬੰਗਾ, 14 ਜਨਵਰੀ
(ਹਰਨੇਕ ਸਿੰਘ ਵਿਰਦੀ)- ਗਾਇਕੀ ਖੇਤਰ ਵਿਚ ਖੂਬ ਨਾਮਣਾ ਖੱਟ ਚੁੱਕੇ ਅਤੇ ਅੰਮ੍ਰਿਤ ਦੀ ਦਾਤ ਪ੍ਰਾਪਤ
ਕਰਕੇ ਸਿੱਖ ਹਲਕਿਆਂ ਵਿਚ ਸਤਿਕਾਰ ਦਾ ਪਾਤਰ ਬਣੇ ਕੇ ਐਸ ਮੱਖਣ (ਕੁਲਦੀਪ ਸਿੰਘ ਖਾਲਸਾ) ਦੇ
ਅੱਜਕੱਲ੍ਹ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੇ ਚਰਚੇ ਪੂਰੇ ਜ਼ੋਰਾਂ 'ਤੇ ਹਨ।
ਕੇ ਐਸ ਮੱਖਣ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਵੱਖ ਵੱਖ ਪ੍ਰੋਗਰਾਮਾ
ਵਿਚ ਲਗਾਤਾਰ ਸ਼ਿਰਕਤ ਕੀਤੀ ਜਾ ਰਹੀ ਹੈ। ਉਸ ਦੀਆਂ ਇਲਾਕੇ ਵਿਚ ਵਧ ਰਹੀਆਂ ਸਰਗਰਮੀਆਂ ਨੇ ਹਰ ਕਿਸੇ
ਨੂੰ ਸੋਚੀ ਪਾਇਆ ਹੋਇਆ ਹੈ ਅਤੇ ਜਦੋਂ ਉਸ ਨਾਲ ਇਸ ਸਬੰਧੀ ਜਦੋਂ ਉਨ੍ਹਾਂ ਦੇ ਮੋਬਾਇਲ ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਅੰਮ੍ਰਿਤ ਛਕਣ ਉਪਰੰਤ ਗਾਇਕੀ ਦੇ ਖੇਤਰ ਵਿਚ
ਪ੍ਰੌਫੈਸ਼ਨਲ ਤੌਰ 'ਤੇ ਨਹੀਂ ਵਿਚਰ ਰਿਹਾ ਅਤੇ ਪ੍ਰਸ਼ੰਸਕਾਂ ਵਲੋਂ ਸਮਾਜਿਕ ਪ੍ਰੋਗਰਾਮਾ ਵਿਚ ਪਹੁੰਚਣ
ਦੇ ਸੱਦੇ ਖਿੜੇ ਮੱਥੇ ਪ੍ਰਵਾਨ ਕਰਕੇ ਹਾਜ਼ਰੀ ਲਵਾ ਰਿਹਾ ਹੈ ਪਰ ਜਦੋਂ ਵੀ ਉਹ ਕਿਸੇ ਪ੍ਰੋਗਰਾਮ ਵਿਚ
ਜਾਂਦਾ ਹੈ ਤਾਂ ਵੱਡੀ ਗਿਣਤੀ ਵਿਚ ਲੋਕ ਉਸ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਦੀ ਗੱਲ
ਪੁੱਛਦੇ ਹਨ ਜਦਕਿ ਅਜੇ ਅਜਿਹੀ ਕੋਈ ਗੱਲ ਨਹੀਂ ਹੈ, ਪਰ ਇਸ ਗੱਲ ਦੀ ਹੈਰਾਨੀ ਹੈ ਕਿ ਉਸਨੂੰ
ਜ਼ਿਆਦਾਤਰ ਸੱਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਹੀ ਆ ਰਹੇ ਹਨ। ਉਹਨਾਂ ਸਾਫ
ਕਰਦਿਆਂ ਕਿਹਾ ਕਿ ਜੇਕਰ ਉਸਨੂੰ ਚੋਣ ਲੜਨ ਦਾ ਵੱਡਾ ਮੌਕਾ ਮਿਲਦਾ ਹੈ ਤਾਂ ਉਹ ਇਸ ਉਤੇ ਵਿਚਾਰ ਵੀ
ਕਰ ਸਕਦਾ ਹੈ।

Posted on October 28th, 2026

Posted on October 27th, 2026

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026