Posted on January 14th, 2014

ਫ਼ਿੰਨਲੈਂਡ 13 ਜਨਵਰੀ ( ਵਿੱਕੀ ਮੋਗਾ ) ਹੀਰੋ ਹਾਕੀ ਵਿਸ਼ਵ ਲੀਗ ਦੇ ਆਖਰੀ ਦਿਨ ਦੇ ਆਖਰੀ ਲੀਗ ਮੁਕਾਬਲੇ ਵਿੱਚ ਉਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਦਰਜ਼ਾ ਨੰਬਰ ਇੱਕ ਟੀਮ ਜਰਮਨੀ ਅਤੇ ਵਿਸ਼ਵ ਦੀ ਦਰਜ਼ਾ ਨੰਬਰ ਦਸ ਟੀਮ ਭਾਰਤ ਵਿਚਕਾਰ ਮੁਕਾਬਲਾ 3-3 ਦੀ ਬਰਾਬਰੀ ਤੇ ਰਿਹਾ। ਗਰੁੱਪ ਏ ਵਿੱਚ ਭਾਰਤ ਚੌਥੇ ਨੰਬਰ ਤੇ ਰਿਹਾ ਹੈ। ਹੁਣ ਕਵਾਟਰਫ਼ਾਈਨਲ ਵਿੱਚ ਭਾਰਤ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ। ਪਿਛਲੇ ਦੋ ਮੈਚਾਂ ਵਿੱਚ ਮਾੜੇ ਪ੍ਰਦਰਸ਼ਨ ਕਾਰਨ ਨਿਊਜ਼ੀਲੈਂਡ ਅਤੇ ਇੰਗਲੈਂਡ ਹਥੋਂ ਹਾਰ ਜਾਣ ਤੋਂ ਬਾਅਦ ਭਾਰਤ ਨੇ ਜਰਮਨੀ ਵਿਰੁੱਧ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।
ਪੂਰੇ ਮੈਚ ਵਿੱਚ ਭਾਰਤੀ ਟੀਮ ਜਰਮਨੀ ਤੇ ਭਾਰੂ ਰਹੀ। ਮੈਚ ਦੇ 19ਵੇਂ ਮਿੰਟ ਵਿੱਚ ਰਘੂਨਾਥ ਦੇ ਜ਼ੋਰਦਾਰ ਸ਼ਾਟ ਰਾਹੀਂ ਜਰਮਨੀ ਦੇ ਖਿਡਾਰੀ ਦੀ ਡੀ ਵਿੱਚ ਹਾਕੀ ਲੱਗਣ ਕਰਕੇ ਆਤਮਘਾਤੀ ਗੋਲ ਹੋ ਗਿਆ ਜਿਸ ਕਰਕੇ ਭਾਰਤ ਨੇ 1-0 ਦੀ ਬੜ੍ਹਤ ਹਾਸਿਲ ਕਰ ਲਈ। ਪਰ ਜਰਮਨੀ ਵਲੋਂ 24ਵੇਂ ਮਿੰਟ ਵਿੱਚ ਕਪਤਾਨ ਓਲੀਵਰ ਕੋਰਨ ਨੇ ਬਰਾਬਰੀ ਦਾ ਗੋਲ ਕਰਕੇ ਸਕੋਰ 1-1 ਕਰ ਦਿੱਤਾ। ਭਾਰਤ ਦੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜਰਮਨੀ ਤੇ ਦਬਾਅ ਬਣਾਈ ਰੱਖਿਆ ਜਿਸਦੇ ਚਲਦਿਆਂ 33ਵੇਂ ਮਿੰਟ ਵਿੱਚ ਰੁਪਿੰਦਰਪਾਲ ਸਿੰਘ ਨੇ ਪੇਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਕੇ ਇੱਕ ਫੇਰ ਭਾਰਤ ਨੂੰ 2-1 ਦੀ ਬੜ੍ਹਤ ਦਿਵਾ ਦਿੱਤੀ। ਮੈਚ ਦੇ ਦੂਸਰੇ ਅੱਧ ਵਿੱਚ ਵੀ ਵਧੀਆ ਹਾਕੀ ਦੇਖਣ ਨੂੰ ਮਿਲੀ। ਮੈਚ ਦੇ 41ਵੇਂ ਮਿੰਟ ਵਿੱਚ ਅੰਪਾਇਰ ਨੇ ਭਾਰਤ ਵਿਰੁੱਧ ਆਤਮਘਾਤੀ ਗੋਲ ਦੇ ਦਿੱਤਾ। ਭਾਰਤੀ ਖਿਡਾਰੀਆਂ ਦੇ ਵਿਰੋਧ ਤੇ ਵੀਡੀਓ ਅੰਪਾਇਰ ਦੀ ਸਹਾਇਤਾ ਲਈ ਗਈ ਪਰ ਉਸ ਵਲੋਂ ਵੀ ਕੋਈ ਨਤੀਜ਼ਾ ਨਾ ਲਏ ਜਾਣ ਕਰਕੇ ਮੌਜ਼ੂਦਾ ਅੰਪਾਇਰ ਦਾ ਫ਼ੈਸਲਾ ਮੰਨਣਾ ਪਿਆ ਅਤੇ ਭਾਰਤ ਇੱਕ ਵਾਰ ਫੇਰ ਮਾੜੀ ਅੰਪਾਇਰਿੰਗ ਦਾ ਸ਼ਿਕਾਰ ਹੋਇਆ। ਹੁਣ ਮੁਕਾਬਲਾ 2-2 ਦੀ ਬਰਾਬਰੀ ਤੇ ਸੀ। ਭਾਰਤ ਵਲੋਂ ਧਰਮਵੀਰ ਸਿੰਘ ਨੇ 52ਵੇਂ ਮਿੰਟ ਵਿੱਚ ਮਿਲੇ ਪੇਨਲਟੀ ਕਾਰਨਰ ਦੇ ਰੀਬਾਊਡ ਨੂੰ ਗੋਲ ਵਿੱਚ ਬਦਲਕੇ ਟੀਮ ਨੂੰ ਫੇਰ 3-2 ਨਾਲ ਅੱਗੇ ਕਰ ਦਿੱਤਾ। ਪਰ ਮੁਕਾਬਲਾ ਵਿਸ਼ਵ ਦੀ ਦਰਜ਼ਾ ਨੰਬਰ ਇੱਕ ਨਾਲ ਸੀ ਅਤੇ ਮੈਚ ਖ਼ਤਮ ਹੋਣ ਤੋਂ ਮਹਿਜ਼ ਦੋ ਮਿੰਟ ਪਹਿਲਾਂ ਥੀਲੋ ਸਟਾਲਕੋਵਸਕੀ ਨੇ ਬਰਾਬਰੀ ਦਾ ਗੋਲ ਕਰਕੇ ਜਰਮਨੀ ਨੂੰ ਹਾਰ ਤੋਂ ਬਚਾਅ ਲਿਆ।
ਭਾਰਤ ਦੇ ਰੁਪਿੰਦਰਪਾਲ ਸਿੰਘ ਨੂੰ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਅੱਜ ਖੇਡੇ ਗਏ ਹੋਰ ਲੀਗ ਮੈਚਾਂ ਵਿਚੋਂ ਗਰੁੱਪ ਏ ਦੇ ਇੱਕ ਹੋਰ ਮੈਚ ਵਿੱਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 5-1 ਨਾਲ ਹਰਾਕੇ ਲਗਾਤਾਰ ਤੀਸਰੀ ਜਿੱਤ ਦਰਜ਼ ਕਰਦਿਆਂ ਗਰੁੱਪ ਵਿੱਚ ਪਹਿਲੇ ਸਥਾਨ ਤੇ ਰਿਹਾ। ਗਰੁੱਪ ਬੀ ਵਿੱਚ ਆਸਟ੍ਰੇਲੀਆ ਨੇ ਅਰਜਨਟੀਨਾ ਨੂੰ 6-1 ਨਾਲ ਬੁਰੀ ਤਰਾਂ ਹਰਾਇਆ ਜਦਕਿ ਨੀਦਰਲੈਂਡ ਅਤੇ ਬੈਲਜੀਅਮ ਦਰਮਿਆਨ ਮੁਕਾਬਲਾ 2-2 ਦੀ ਬਰਾਬਰੀ ਤੇ ਰਿਹਾ। ਕਵਾਟਰਫ਼ਾਈਨਲ ਮੁਕਾਬਲੇ 15 ਤਾਰੀਖ਼ ਬੁੱਧਵਾਰ ਨੂੰ ਖੇਡੇ ਜਾਣਗੇ ਜਿਸ ਵਿੱਚ ਇੰਗਲੈਂਡ ਬਨਾਮ ਬੈਲਜੀਅਮ , ਜਰਮਨੀ ਬਨਾਮ ਨੀਦਰਲੈਂਡ , ਅਰਜਨਟੀਨਾ ਬਨਾਮ ਨਿਊਜ਼ੀਲੈੰਡ ਅਤੇ ਭਾਰਤ ਬਨਾਮ ਆਸਟ੍ਰੇਲੀਆ ਦਰਮਿਆਨ ਮੁਕਾਬਲੇ ਹੋਣਗੇ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026