Posted on January 13th, 2014

ਚੰਡੀਗੜ੍ਹ- ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬ ਪੁਲਿਸ ਦੇ ਸਾਬਕਾ ਡੀ ਐਸ ਪੀ ਜਗਦੀਸ਼ ਸਿੰਘ ਭੋਲਾ ਦੇ ਪਿਤਾ ਬਲਛਿੰਦਰ ਸਿੰਘ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰ ਕੇ ਤੌਖ਼ਲਾ ਜ਼ਾਹਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਝੂਠੇ ਮੁਕਾਬਲੇ ਵਿਚ ਮਾਰ ਸਕਦੀ ਹੈ ਇਸ ਲਈ ਇਹ ਮਾਮਲਾ ਸੀ.ਬੀ.ਆਈ. ਦੇ ਸਪੁਰਦ ਕੀਤਾ ਜਾਵੇ।
ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ ਕਿ ਮੀਡੀਆ ਮੁਹਰੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਜਨਤਕ ਕਰਨ ਵੇਲੇ 20 ਫ਼ਰਵਰੀ ਨੂੰ ਅਗਲੀ ਪੇਸ਼ੀ 'ਤੇ ਭੋਲਾ ਨੇ ਦੋ ਹੋਰ ਮੰਤਰੀਆਂ ਦੇ ਨਾਂ ਉਜਾਗਰ ਕਰਨ ਦੀ ਗੱਲ ਕਹੀ ਸੀ ਜਿਸ 'ਤੇ ਲਾਂਬੜਾਂ ਪੁਲਿਸ ਨੇ ਉਸ ਦਾ ਰੀਮਾਂਡ ਲਿਆ ਅਤੇ ਮੂੰਹ ਬੰਦ ਰਖਣ ਲਈ ਦਬਾਅ ਬਣਾਇਆ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਪ ਮੁੱਖ ਮੰਤਰੀ ਵਲੋਂ ਮੰਤਰੀ ਦੇ ਬਚਾਅ ਵਿਚ ਆਉਣ ਨਾਲ ਪੰਜਾਬ ਪੁਲਿਸ ਵਲੋਂ ਇਸ ਮਾਮਲੇ ਵਿਚ ਸਪੱਸ਼ਟ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ, ਲਿਹਾਜਾ ਮਾਮਲੇ ਦੀ ਜਾਂਚ ਸੀ ਬੀ ਆਈ ਨੂੰ ਦਿਤੀ ਜਾਵੇ।
ਹਾਈ ਕੋਰਟ ਦੀ ਮਹਿਲਾ ਜਸਟਿਸ ਰਿਤੂ ਬਾਹਰੀ ਦੀ ਇਕਹਰੀ ਬੈਂਚ ਵਲੋਂ ਬਲਛਿੰਦਰ ਸਿੰਘ ਦੀ ਇਹ ਪਟੀਸ਼ਨ ਭੋਲਾ ਦੇ ਸਹਿ ਮੁਲਜ਼ਮ ਜਗਜੀਤ ਸਿੰਘ ਚਹਿਲ ਵਲੋਂ ਸੀ ਬੀ ਆਈ ਜਾਂਚ ਦੀ ਮੰਗ ਕਰਦੀ ਪਟੀਸ਼ਨ ਦੀ ਸੁਣਵਾਈ ਨਾਲ ਹੀ 10 ਫ਼ਰਵਰੀ ਨੂੰ ਸੁਣਵਾਈ ਲਈ ਰੱਖ ਲਈ ਹੈ। ਅਜੇ ਕਿਸੇ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ।
ਪਟੀਸ਼ਨਰ ਨੇ ਕਿਹਾ ਹੈ ਕਿ ਉਸ ਦੇ ਬੇਟੇ ਜਗਦੀਸ਼ ਭੋਲਾ ਨੂੰ ਕਈ ਅਹਿਮ ਐਵਾਰਡ ਮਿਲੇ ਤੇ ਉਹ ਕੌਮਾਂਤਰੀ ਮੁਕਾਬਲਿਆਂ ਵਿਚ ਭਾਰਤ ਦੀ ਪ੍ਰਤੀਨਿਧਤਾ ਲਈ ਚੁਣਿਆ ਜਾਂਦਾ ਰਿਹਾ। ਦੋਸ਼ ਲਗਾਇਆ ਗਿਆ ਹੈ ਕਿ ਰਾਜਨੀਤਕ ਕਾਰਨਾਂ ਕਰ ਕੇ ਭੋਲਾ ਦੀ ਥਾਂ ਪਰਮਿੰਦਰ ਸਿੰਘ ਚੀਮਾ ਨੂੰ ਦਿਵਾਉਣ ਦੇ ਟੀਚੇ ਨਾਲ ਚੀਮਾ ਦੇ ਪਿਤਾ ਡੀ ਐਸ ਪੀ ਸੁਖਚੈਨ ਸਿੰਘ ਅਤੇ ਡੀ ਐਸ ਪੀ ਜਗਜੀਤ ਸਿੰਘ ਵਲੋਂ ਭੋਲਾ 'ਤੇ ਸਾਲ 2002 ਵਿਚ ਬਠਿੰਡਾ ਵਿਖੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਅਤੇ ਭੋਲਾ ਇਸ ਮਾਮਲੇ ਵਿਚ ਬਰੀ ਹੋ ਗਿਆ।
ਐਡਵੋਕੇਟ ਗੋਪਾਲ ਸਿੰਘ ਜ਼ਰੀਏ ਦਾਖ਼ਲ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਇਸ ਮਾਮਲੇ ਵਿਚ ਪੁਲਿਸ ਵਾਲਿਆਂ ਵਿਰੁਧ ਹੀ ਮਾਮਲਾ ਚਲਾਇਆ ਗਿਆ ਅਤੇ ਇਸ ਮਾਮਲੇ ਵਿਚ ਭੋਲਾ ਦੀ ਗਵਾਹੀ ਤੋਂ ਪਹਿਲਾਂ ਹੀ ਉਸ ਵਿਰੁਧ ਹੋਰ ਮਾਮਲੇ ਪਾ ਦਿਤੇ ਗਏ ਜਿਸ ਵੇਲੇ ਬਠਿੰਡਾ ਵਿਖੇ ਉਸ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਉਸ ਵੇਲੇ ਦੇ ਤਤਕਾਲੀ ਐਸ ਐਚ ਓ ਵਿਰੁਧ ਵੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਵੀ ਭੋਲਾ ਨੂੰ ਝੂਠਾ ਫਸਾਇਆ ਗਿਆ। ਹੁਣ ਸਮਰਾਲਾ, ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਤੋਂ ਇਲਾਵਾ ਬਨੂੜ ਵਿਖੇ ਭੋਲਾ ਵਿਰੁਧ ਮਾਮਲੇ ਦਰਜ ਕੀਤੇ ਗਏ। ਮੁਹਾਲੀ ਵਿਖੇ ਪੇਸ਼ੀ ਦੌਰਾਨ ਮੰਤਰੀ ਦਾ ਨਾਂ ਉਜਾਗਰ ਕਰਨ ਵੇਲੇ ਅਗਲੀ ਪੇਸ਼ੀ 'ਤੇ ਦੋ ਹੋਰ ਮੰਤਰੀਆਂ ਦਾ ਨਾਂ ਉਜਾਗਰ ਕੀਤੇ ਜਾਣ ਦੀ ਗੱਲ ਕਹਿਣ ਉਪਰੰਤ ਲਾਂਬੜਾਂ ਪੁਲਿਸ ਨੇ ਭੋਲਾ ਦਾ ਰੀਮਾਂਡ ਲਿਆ ਅਤੇ ਚੁੱਪ ਰਹਿਣ ਦਾ ਦਬਾਅ ਬਣਾਇਆ।
ਬਲਛਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਭੋਲਾ 'ਤੇ ਤੀਜੇ ਦਰਜੇ ਦੀ ਪ੍ਰਤਾੜਨਾ ਕੀਤੀ ਜਾ ਰਹੀ ਹੈ ਤੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਉਸ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਹੈ। ਇਸੇ ਖ਼ਦਸ਼ੇ ਕਾਰਨ ਮਾਮਲਾ ਸੀ ਬੀ ਆਈ ਹਵਾਲੇ ਕੀਤੇ ਜਾਣ ਦੀ ਮੰਗ ਦੇ ਨਾਲ ਹੀ ਬਲਛਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਪੁਛਗਿੱਛ ਵਕੀਲ ਜਾਂ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਹੋਣੀ ਚਾਹੀਦੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026