Posted on January 13th, 2014

ਹੁਸ਼ਿਆਰਪੁਰ- ਦਲ ਖਾਲਸਾ ਨੇ ਪਰਕਾਸ਼ ਸਿੰਘ ਬਾਦਲ ਵਲੋਂ ਗਰਮਖਿਆਲੀਆਂ ਦੀ ਕੀਤੀ ਨੁਕਤਾਚੀਨੀ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਕਿਹਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਗੁਮਰਾਹ ਨਾ ਹੋਣ। ਬੀਤੇ ਦਿਨੀ ਐਨ.ਆਰ.ਆਈ ਸੰਮੇਲਣ ਵਿੱਚ ਬੋਲਦਿਆ ਸ ਬਾਦਲ ਨੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੂੰ ਆਖਿਆ ਸੀ ਕਿ ਉਹ ਗਰਮਖਿਆਲੀਆਂ ਨੂੰ ਆਪਣੇ ਮੁਲਕਾਂ ਵਿੱਚ ਸਮਰਥਣ ਦੇਣਾ ਬੰਦ ਕਰਨ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ. ਬਾਦਲ ਵਿਦੇਸ਼ੀ ਸਿੱਖਾਂ ਅੰਦਰ ਆਪਣੀ ਪਾਰਟੀ ਦੇ ਖੁੱਸ ਚੁੱਕੀ ਸ਼ਾਖ ਨੂੰ ਬਚਾਉਣ ਲਈ ਅਜਿਹੇ ਬੇਤੁਕੇ ਬਿਆਨ ਦਾਗ ਰਹੇ ਹਨ।ਉਹਨਾਂ ਕਿਹਾ ਕਿ ਸ ਬਾਦਲ ਦਾ ਬਿਆਨ ਦਰਸਾਉਂਦਾ ਹੈ ਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਸਰਕਾਰ ਦੇ ਪੰਥ-ਵਿਰੋਧੀ ਏਜੰਡੇ ਕਰਕੇ ਉਹਨਾਂ ਦੇ ਅਕਾਲੀ ਦਲ ਲਈ ਵਿਦੇਸ਼ੀ ਸਿੱਖਾਂ ਵਿੱਚ ਪੈਰ ਜਮਾਉਣੇ ਔਖੇ ਹੋ ਗਏ ਹਨ। ਉਹਨਾਂ ਕਿਹਾ ਕਿ ਪਿਛਲ਼ੇ ਸਮੇ ਅੰਦਰ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਕੌਮੀ ਗੈਰਤ ਤੇ ਅਣਖ, ਇਨਸਾਫ ਅਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਲੜੇ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਹੈ ਅਤੇ ਇਸ ਲਈ ਸਿੱਖ ਮਨਾਂ ਅੰਦਰ ਉਹਨਾਂ ਦਾ ਸਤਿਕਾਰ ਵੀ ਬਣਿਆ ਹੈ।ਉਹਨਾਂ ਕਿਹਾ ਕਿ ਬਾਦਲ ਸਾਹਿਬ ਦਾ ਬਿਆਨ ਗਰਮ-ਖਿਆਲੀਆਂ ਦੇ ਵਿਦੇਸ਼ਾਂ ਵਿੱਚ ਪ੍ਰਭਾਵ ਦੀ ਪੁਸ਼ਟੀ ਕਰਦਾ ਹੈ।
ਬਾਦਲ ਦੀ ਤਿਖੀ ਆਲੋਚਨਾ ਕਰਦਿਆਂ, ਉਹਨਾਂ ਕਿਹਾ ਕਿ ਸ ਬਾਦਲ ਨਫਰਤ ਅਤੇ ਬਦਲੇ ਦੀ ਭਾਵਨਾ ਤਹਿਤ ਰਾਜਨੀਤੀ ਕਰ ਰਹੇ ਹਨ। ਉਹਨਾਂ ਵਿਅੰਗ ਕਰਦਿਆਂ ਪੁਛਿਆ ਕਿ ਕੀ ਬਾਦਲ ਸਾਹਿਬ ਦੱਸਣਗੇ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਪੰਥ-ਪ੍ਰਸਤਾਂ ਨੂੰ ਛੱਡਕੇ ਭ੍ਰਿਸ਼ਟ, ਦਾਗੀ ਅਤੇ ਅਨੈਤਿਕ ਕਾਰਜਾਂ ਵਿੱਚ ਸ਼ਾਮਿਲ ਅਕਾਲੀ ਸਰਕਾਰ ਨਾਲ ਸਬੰਧਤਿ ਸਿਆਸਤਦਾਨਾਂ ਨੂੰ ਸਹਿਯੋਗ ਦੇਣ।
ਜਥੇਬੰਦੀ ਦੇ ਆਗੂ ਕੰਵਰਪਾਲ ਸਿੰਘ ਅਨੁਸਾਰ ਬਾਦਲ ਦੇ ਗਰਮਖਿਆਲੀਆਂ ਵਿਰੁੱਧ ਦਿੱਤੇ ਭੜਕਾਉ ਬਿਆਨ ਪਿਛੇ ਤਿੰਨ ਪ੍ਰਮੁੱਖ ਕਾਰਨ ਜਾਪਦੇ ਹਨ। ਉਹਨਾਂ ਕਿਹਾ ਕਿ ਬਾਦਲ ਖਾੜਕੂਵਾਦ ਵੇਲਿਆ ਤੋਂ ਹੀ ਜੁਝਾਰੂ-ਬਿਰਤੀ ਵਾਲਿਆਂ ਨਾਲ ਨਫਰਤ ਕਰਦੇ ਆ ਰਹੇ ਹਨ। ਉਹਨਾਂ ਕਿਹਾ ਕਿ ਦੂਜਾ ਕਾਰਨ ਹੈ ਕਿ ਵਿਦੇਸ਼ਾਂ ਵਿੱਚ ਪੈਰ ਪਸਾਰ ਚੁੱਕੇ ਗਰਮਖਿਆਲੀਆ ਦੇ ਪ੍ਰਭਾਵ ਕਾਰਨ ਛੋਟੇ ਬਾਦਲ ਸੁਖਬੀਰ ਸਿੰਘ ਨੂੰ ਕੈਨੇਡਾ ਦਾ ਆਪਣਾ ਦੌਰਾ 2 ਵਾਰ ਰੱਦ ਕਰਨਾ ਪਿਆ ਅਤੇ ਤੀਜਾ ਕਾਰਨ ਹੈ ਕਿ ਗਰਮਖਿਆਲੀ ਧਿਰਾਂ ਨੇ ਦਿੱਲੀ ਕਮੇਟੀ ਦੇ ਵਫਦ ਨੂੰ ਇੰਗਲੈਂਡ ਦੇ ਦੌਰੇ ਮੌਕੇ ਡਾਢਾ ਘੇਰੀ ਰੱਖਿਆ ਸੀ।
ਉਹਨਾਂ ਪਾਕਿਸਤਾਨ ਦੇ ਵਿਧਾਇਕ ਰਮੇਸ਼ ਸਿੰਘ ਅਰੋੜਾ ਵਲੋਂ ਬਾਦਲ ਸਾਹਿਬ ਨੂੰ ਇਹ ਸਲਾਹ ਦੇਣ ਕਿ ਉਹ ਗਰਮਖਿਆਲੀਆਂ ਨਾਲ ਗਲਬਾਤ ਰਾਂਹੀ ਆਪਸੀ ਮਸਲੇ ਸੁਲਝਾਉਣ, ਦੀ ਸਿਫਤਿ ਕਰਦਿਆਂ ਕਿਹਾ ਕਿ ਦੇਖਣਾ ਹੋਵੇਗਾ ਕਿ ਬਾਦਲ ਸਾਹਿਬ ਉਸ ਦੀ ਸਿਆਣੀ ਗੱਲ ਉਤੇ ਕਿਨਾਂ ਕੁ ਅਮਲ ਕਰਦੇ ਹਨ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ 1992 ਵਿੱਚ ਯੂ.ਐਨ.ਉ ਨੂੰ ਦਿੱਤੇ ਯਾਦ-ਪੱਤਰ ਜਿਸ ਵਿੱਚ ਸਿੱਖਾਂ ਲਈ ਸਵੈ-ਨਿਰਣੇ ਦੇ ਹੱਕ ਦੀ ਮੰਗ ਕੀਤੀ ਗਈ ਸੀ, ਉਤੇ ਦਸਤਖਤ ਕੀਤੇ ਸਨ ਪਰ ਅਫਸੋਸ ਕਿ ਉਹ ਛੇਤੀ ਹੀ ਸਮਾ ਬਦਲਣ ਨਾਲ ਆਪਣੀ ਸੋਚ ਅਤੇ ਵਫਾਦਾਰੀ ਬਦਲ ਗਏ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026