Posted on January 10th, 2014

ਜਲੰਧਰ- ਰਾਸ਼ਟਰੀ ਸਿੱਖ ਸੰਗਤ ਵੱਲੋਂ ਆਯੋਜਤ ਸਾਂਝੀ ਵਾਰਤਾ ਕੌਮੀ ਇਜਲਾਸ ਦੇ ਵਰਗ ਸੇਵਾ ਧਾਮ ਮੰਡੋਲੀ ਵਿਚ ਜਨਰਲ ਹਾਊਸ ਦੀ ਵਿਸ਼ੇਸ਼ ਬੈਠਕ ਵਿੱਚ ਗੁਰਚਰਨ ਸਿੰਘ ਗਿੱਲ ਨੂੰ ਸਰਬ ਸੰਮਤੀ ਨਾਲ ਸੰਗਤ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ। ਤਿੰਨ ਦਿਨਾਂ ਇਜਲਾਸ ਵਿੱਚ ਚੋਣ ਲਈ ਸ਼੍ਰੋਮਣੀ ਕਮੇਟੀ ਦੇ ਸਾਰੇ ਅਧਿਕਾਰੀਆਂ, ਮੈਂਬਰਾਂ ਅਤੇ ਸੰਪੂਰਨ ਦੇਸ਼ ਦੇ ਸਾਰੇ ਸੂਬਾ ਅਹੁਦੇਦਾਰਾਂ ਨੂੰ ਬੁਲਾਇਆ ਗਿਆ ਸੀ।
ਰਾਸ਼ਟਰੀ ਕਨਵੀਨਰ ਰਮੇਸ਼ ਪ੍ਰਕਾਸ਼ ਚੋਣ ਅਧਿਕਾਰੀ ਨੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ। ਰਾਸ਼ਟਰੀ ਸਿੱਖ ਸੰਗਤ ਦੇ ਅਧਿਕਾਰੀ ਚਿਰੰਜੀਵ ਸਿੰਘ ਨੇ ਆਪਣੇ ਭਾਸ਼ਣ ਵਿੱਚ ਗੁਰਚਰਨ ਸਿੰਘ ਦੇ ਮਹੱਤਵ ਪੂਰਨ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਅਸੀਂ ਤੀਜੀ ਵਾਰ ਗੁਰਚਰਨ ਸਿੰਘ ਗਿੱਲ ਨੂੰ ਆਪਣਾ ਅਹੁਦਾ ਸੰਭਾਲਣ ਲਈ ਬੇਨਤੀ ਕੀਤੀ ਹੈ, ਕਿਉਂਕਿ ਸੰਗਤ ਨੂੰ ਉਨ੍ਹਾਂ ਦੇ ਮਾਰਗ ਦਰਸ਼ਨ ਦੀ ਮੌਜੂਦਾ ਸਮੇਂ ਵਿੱਚ ਬਹੁਤ ਲੋੜ ਹੈ। ਚਿਰੰਜੀਵ ਸਿੰਘ ਦੇ ਭਾਸ਼ਣ ਦੌਰਾਨ ਹੀ ਸਾਰਿਆਂ ਨੇ ਹੱਥ ਖੜੇ ਕਰ ਕੇ ਗੁਰਚਰਨ ਸਿੰਘ ਗਿੱਲ ਦਾ ਸਮਰਥਨ ਕਰ ਦਿੱਤਾ।
ਗੁਜਰਾਤ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸੰਧੂ, ਦਿੱਲੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਗੁਜਰਾਲ, ਪੰਜਾਬ ਦੇ ਸੂਬਾ ਪ੍ਰਧਾਨ ਰਘੁਬੀਰ ਸਿੰਘ ਨੇ ਇਸ ਪ੍ਰਸਤਾਵਿਤ ਨਾਮ ਦਾ ਪ੍ਰਭਾਵੀ ਢੰਗ ਨਾਲ ਸਮਰਥਨ ਕੀਤਾ। ਕੋਈ ਵੀ ਹੋਰ ਨਾਮ ਅੱਗੇ ਨਾ ਆਉਣ ‘ਤੇ ਚੋਣ ਅਧਿਕਾਰੀ ਰਮੇਸ਼ ਪ੍ਰਕਾਸ਼ ਨੇ ਗਿੱਲ ਨੂੰ ਅਗਲੇ ਤਿੰਨ ਸਾਲਾਂ ਲਈ ਰਾਸ਼ਟਰੀ ਪ੍ਰਧਾਨ ਵਜੋਂ ਚੋਣ ਕਰ ਦਿੱਤੀ। ਇਸ ਮੌਕੇ ‘ਤੇ ਸੰਗਠਨ ਦੇ ਰਾਸ਼ਟਰੀ ਜਨਰਲ ਸਕੱਤਰ ਅਵਿਨਾਸ਼ ਜੈਸਵਾਲ ਵੀ ਮੌਜੂਦ ਸਨ। ਇਹ ਰਾਸ਼ਟਰੀ ਸਿੱਖ ਸੰਗਤ ਅਸਲ ਵਿੱਚ ਆਰ ਐੱਸ ਐੱਸ ਦੀ ਇੱਕ ਜਥੇਬੰਦੀ ਮੰਨੀ ਜਾਂਦੀ ਹੈ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026