Posted on January 10th, 2014

ਨਵੀਂ ਦਿੱਲੀ- ਸਾਬਕਾ ਜੱਜ ਅਸ਼ੋਕ ਗਾਂਗੁਲੀ ਤੋਂ ਬਾਅਦ ਹੁਣ ਸੁਪਰੀਮ ਕੋਰਟ ਦੇ ਇਕ ਹੋਰ ਜੱਜ 'ਤੇ ਸਰੀਰਕ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੀ ਰਿਪੋਰਟ ਅਨੁਸਾਰ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਗਾਂਗੁਲੀ ਨੇ ਪੱਛਮੀ ਬੰਗਾਲ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ। ਇਸ ਜੱਜ 'ਤੇ ਦੋਸ਼ ਲਾਉਣ ਵਾਲੀ ਪੀੜਤਾ ਲਾਅ ਇੰਟਰਨ ਇੰਸਟੀਚਿਊਟ ਆਫ ਜੁਡੀਸ਼ੀਅਲ ਸਾਇੰਸ ਦੀ ਹੀ ਸਾਬਕਾ ਵਿਦਿਆਰਥਣ ਹੈ।
ਪੀੜਤਾ ਨੇ ਜੱਜ ਤੋਂ ਪ੍ਰੇਸ਼ਾਨ ਹੋ ਕੇ ਇੰਟਰਨਸ਼ਿਪ ਵਿਚ ਹੀ ਛੱਡ ਦਿੱਤੀ ਸੀ। ਉਸ ਨੇ ਦਸੰਬਰ 2013 ਵਿਚ ਸੁਪਰੀਮ ਕੋਰਟ ਦੇ ਜੱਜ ਵਿਰੁੱਧ ਮੁੱਖ ਜੱਜ ਪੀ. ਸਦਾਸ਼ਿਵਮ ਕੋਲ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿਚ ਉਸ ਨੇ ਸਰੀਰਕ ਸ਼ੋਸ਼ਣ ਦੀਆਂ ਦੋ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਸਾਲ 2011 ਵਿਚ ਉਕਤ ਜੱਜ ਦੇ ਦਫ਼ਤਰ ਵਿਚ ਅਧਿਕਾਰਿਕ ਤੌਰ 'ਤੇ ਇੰਟਰਨਸ਼ਿਪ ਸ਼ੁਰੂ ਕੀਤੀ ਸੀ ਪਰ ਉਸ ਵੇਲੇ ਦੇ ਸੁਪਰੀਮ ਕੋਰਟ ਦੇ ਜੱਜ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਨੇ ਕਿਹਾ ਕਿ ਘਟਨਾ ਤੋਂ ਪਿਛੋਂ ਉਸ ਨੇ ਆਪਣੇ ਦੋਸਤਾਂ ਤੇ ਪਰਿਵਾਰ ਵਾਲਿਆਂ ਨੂੰ ਵੀ ਇਸ ਬਾਰੇ ਦੱਸਿਆ ਸੀ ਪਰ ਪਹਿਲਾਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਹੁਣ ਜਦੋਂ ਸਾਬਕਾ ਜੱਜ ਗਾਂਗੁਲੀ ਦਾ ਮਾਮਲਾ ਸਾਹਮਣੇ ਆਉਣ 'ਤੇ ਸੁਪਰੀਮ ਕੋਰਟ ਵਲੋਂ ਦਿਲਚਸਪੀ ਵਿਖਾਈ ਗਈ ਤਾਂ ਉਸ ਵਿਚ ਵੀ ਆਪਣੇ ਨਾਲ ਹੋਏ ਸਰੀਰਕ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਾਉਣ ਦਾ ਸਾਹਸ ਪੈਦਾ ਹੋਇਆ।

Posted on July 31st, 2026

Posted on July 30th, 2026

Posted on July 29th, 2026

Posted on July 28th, 2026

Posted on July 27th, 2026

Posted on July 23rd, 2026

Posted on July 22nd, 2026

Posted on July 21st, 2026

Posted on July 20th, 2026

Posted on July 17th, 2026

Posted on July 16th, 2026

Posted on July 15th, 2026