Posted on January 9th, 2014

ਨਵੀਂ ਦਿੱਲੀ ਆਵਾਜ਼ ਬਿਊਰੋ-ਦਿੱਲੀ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਤੋਂ ਰਾਸ਼ਟਰੀ ਪੱਧਰ ’ਤੇ ਵੀ ਲੋਕਾਂ ਨੂੰ ਕਾਫੀ ਉਮੀਦਾਂ ਹਨ। ਦੇਸ਼ ਦੇ ਕੁੱਝ ਪ੍ਰਮੁੱਖ ਸ਼ਹਿਰਾਂ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ 44 ਫੀਸਦੀ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿਚ ਭੁਗਤਣਗੇ। ਜਦੋਂਕਿ 27 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ ਪਰ ਇਹ ਉਮੀਦਵਾਰ ’ਤੇ ਵੀ ਨਿਰਭਰ ਕਰਦਾ ਹੈ। ਭਾਵੇਂ ਕਿ ਜਿਆਦਾਤਰ ਲੋਕ ਅਜੇ ਵੀ ਕੇਜਰੀਵਾਲ ਤੇ ਰਾਹੁਲ ਗਾਂਧੀ ਦੇ ਮੁਕਾਬਲੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਵਿਚ ਦੇਖਣ ਵਾਲਿਆਂ ਦੀ ਗਿਣਤੀ ਜਿਆਦਾ ਹੈ। ਅੰਗਰੇਜ਼ੀ ਦੀ ਇਕ ਅਖ਼ਬਾਰ ਨੇ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੌਰ, ਹੈਦਰਾਬਾਦ, ਪੁਣੇ ਤੇ ਅਹਿਮਦਾਬਾਦ ਵਿਚ ਸਰਵੇ ਕਰਵਾਇਆ। ਇਸ ਸਰਵੇ ਅਨੁਸਾਰ 81 ਫੀਸਦੀ ਲੋਕ ਚਹੁੰਦੇ ਹਨ ਕਿ ਆਮ ਆਦਮੀ ਪਾਰਟੀ ਦਾ ਕੌਮੀ ਪੱਧਰ ’ਤੇ ਉਭਾਰ ਹੋਵੇ। ਸਰਵੇ ਵਿਚ ਭਾਗ ਲੈਣ ਵਾਲੇ ਇਕ ਤਿਹਾਈ ਲੋਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ 26 ਤੋਂ 50 ਸੀਟਾਂ ਜਿੱਤ ਸਕਦੀ ਹੈ। ਹੋਰ 26 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਆਪ 51 ਤੋਂ 100 ਸੀਟਾਂ ਤੱਕ ਵੀ ਲਿਜਾ ਸਕਦੀ ਹੈ। 11 ਫੀਸਦੀ ਲੋਕਾਂ ਨੇ ਕਿਹਾ ਕਿ ਆਪ 100 ਤੋਂ ਵੀ ਵੱਧ ਸੀਟਾਂ ਜਿੱਤੇਗੀ। 5 ਫੀਸਦੀ ਲੋਕ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਪੂਰਣ ਬਹੁਮੱਤ ਪ੍ਰਾਪਤ ਕਰੇਗੀ। ਇਨ੍ਹਾਂ ਅੰਕੜਿਆਂ ਨੂੰ ਇਕੱਠਾ ਕੀਤਾ ਜਾਵੇ ਤਾਂ ਤਿੰਨ ਚੌਥਾਈ ਲੋਕਾਂ ਦਾ ਮੰਨਣਾ ਹੈ ਕਿ 2009 ਵਿਚ ਕਾਂਗਰਸ ਤੇ ਭਾਜਪਾ ਵਲੋਂ ਜਿੱਤੀਆਂ ਗਈਆਂ ਸੀਟਾਂ ਨੂੰ ਛੱਡ ਕੇ ਆਪ 2014 ਵਿਚ ਸਾਰੀਆਂ ਪਾਰਟੀਆਂ ਤੋਂ ਵੱਧ ਸੀਟਾਂ ਜਿੱਤੇਗੀ।
ਜਿੱਥੋਂ ਤੱਕ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਪਹਿਲੀ ਪਸੰਦ ਦਾ ਸਵਾਲ ਹੈ 58 ਫੀਸਦੀ ਲੋਕਾਂ ਨੇ ਨਰਿੰਦਰ ਮੋਦੀ ਨੂੰ ਚੁਣਿਆ ਹੈ। 25 ਫੀਸਦੀ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਚੁਣਿਆ ਹੈ ਤੇ ਸਿਰਫ 14 ਫੀਸਦੀ ਲੋਕਾਂ ਦੀ ਪਸੰਦ ਰਾਹੁਲ ਗਾਂਧੀ ਹੈ। ਚੇਨਈ ਤੇ ਮੁੰਬਈ ਵਿਚ ਲੋਕਾਂ ਨੇ ਅਰਵਿੰਦ ਕੇਜਰੀਵਾਲ ਨੂੰ ਤਰਜੀਹ ਦਿੱਤੀ ਹੈ। ਇਥੋਂ ਤੱਕ ਕਿ ਮੋਦੀ ਦੇ ਘਰ ਅਹਿਮਦਾਬਾਦ ਵਿਚ 31 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕੇਜਰੀਵਾਲ ਨੂੰ ਚੁਣਿਆ ਹੈ।
ਸਰਵੇ ਵਿਚ ਇਸ ਗੱਲ ’ਤੇ ਲੋਕ ਵੰਡੇ ਨਜ਼ਰ ਆਏ ਕਿ ਜੇਕਰ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਤਾਂ ਕਿਸ ਪਾਰਟੀ ਨੂੰ ਵੱਧ ਨੁਕਸਾਨ ਹੋਵੇਗਾ। ਸਰਵੇ ਵਿਚ ਭਾਗ ਲੈਣ ਵਾਲੇ ਇਕ ਤਿਹਾਈ ਤੋਂ ਕੁੱਝ ਘੱਟ ਲੋਕਾਂ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਧ ਨੁਕਸਾਨ ਭਾਜਪਾ ਨੂੰ ਉਠਾਉਣਾ ਪਵੇਗਾ, ਜਦੋਂਕਿ ਇਕ ਚੌਥਾਈ ਲੋਕਾਂ ਦਾ ਮੰਨਣਾ ਹੈ ਕਿ ਇਸ ਦਾ ਕਾਂਗਰਸ ਨੂੰ ਨੁਕਸਾਨ ਝੱਲਣਾ ਪਵੇਗਾ। ਔਸਤਨ ਲੋਕਾਂ ਦਾ ਮੰਨਣਾ ਹੈ ਕਿ ਦੋਵਾਂ ਪਾਰਟੀਆਂ ਨੂੰ ਬਰਾਬਰ ਨੁਕਸਾਨ ਹੋਵੇਗਾ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਚੇਨਈ ਵਿਚ 44 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਇੱਥੋਂ ਦੀਆਂ ਦੋ ਪ੍ਰਮੁੱਖ ਖੇਤਰੀ ਪਾਰਟੀਆਂ ਨੂੰ ਸਭ ਤੋਂ ਜਿਆਦਾ ਨੁਕਸਾਨ ਉਠਾਉਣਾ ਪਵੇਗਾ। ਇਸ ਸਰਵੇ ਵਿਚ ਕੁੱਲ 2015 ਲੋਕਾਂ ਦੀ ਰਾਇ ਲਈ ਗਈ। ਇਹ ਵਿਅਕਤੀ 18 ਤੋਂ 45 ਸਾਲ ਦੀ ਉਮਰ ਤੱਕ ਦੇ ਹਨ।

Posted on September 4th, 2026

Posted on September 3rd, 2026

Posted on September 2nd, 2026

Posted on September 1st, 2026

Posted on August 31st, 2026

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026