Posted on January 9th, 2014

ਚੰਡੀਗੜ੍ਹ- ਅੰਮ੍ਰਿਤਸਰ ਸੰਸਦੀ ਸੀਟ ‘ਤੇ ਉਮੀਦਵਾਰ ਨੂੰ ਲੈ ਕੇ ਦੁਚਿੱਤੀ ਵਿੱਚ ਚੱਲ ਰਹੀ ਭਾਜਪਾ ਹੁਣ ਸਾਬਕਾ ਆਈ ਪੀ ਐਸ ਅਫਸਰ ਕਿਰਨ ਬੇਦੀ ਨੂੰ ਲੜਾਉਣ ਬਾਰੇ ਵਿਚਾਰ ਕਰ ਰਹੀ ਹੈ। ਪਾਰਟੀ ਵਿੱਚ ਇਸ ਬਾਰੇ ਗੰਭੀਰ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਜੇ ਕਿਰਨ ਸਹਿਮਤੀ ਪ੍ਰਗਟਾਉਂਦੀ ਹੈ ਤਾਂ ਭਾਜਪਾ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਮਜ਼ਬੂਤ ਉਮੀਦਵਾਰ ਦੇ ਰੂਪ ਵਿੱਚ ਖੜੇ ਕਰ ਸਕਦੀ ਹੈ।
ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਚੋਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਰਾਸ਼ਟਰੀ ਸੰਗਠਨ ਸਕੱਤਰ ਰਾਮ ਲਾਲ 10-11 ਜਨਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਇਸ ਸਮੇਂ ਭਾਜਪਾ ਕੋਲ ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਲੋਕ ਸਭਾ ਸੀਟਾਂ ਹਨ। ਰਾਮ ਲਾਲ ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਵਿੱਚ ਮੀਟਿੰਗ ਕਰਨਗੇ। ਇਨ੍ਹਾਂ ਬੈਠਕਾਂ ਵਿੱਚ ਪ੍ਰਦੇਸ਼ ਭਾਜਪਾ ਅਤੇ ਜ਼ਿਲਿਆਂ ਦੇ ਚੋਣਵੇਂ ਨੇਤਾ ਸ਼ਾਮਲ ਹੋਣਗੇ।
ਬੈਠਕਾਂ ਦਾ ਫੋਕਸ ਲੋਕ ਸਭਾ ਚੋਣਾਂ ਵਿੱਚ ਪਾਰਟੀ ਉਮੀਦਵਾਰ ‘ਤੇ ਰਹੇਗਾ। ਸਾਰੇ ਸੰਭਾਵਤ ਉਮੀਦਵਾਰਾਂ ਦੀ ਜਿੱਤ ਦੀ ਸੰਭਾਵਨਾ ‘ਤੇ ਵਿਚਾਰ ਕੀਤਾ ਜਾਏਗਾ। ਜੇ ਇਨ੍ਹਾਂ ਬੈਠਕਾਂ ਵਿੱਚ ਸੂਬਾਈ ਲੀਡਰਸਿ਼ਪ ਵਿੱਚ ਉਮੀਦਵਾਰ ‘ਤੇ ਇੱਕ ਰਾਏ ਹੋ ਜਾਂਦੀ ਹੈ ਤਾਂ 17 ਜਨਵਰੀ ਨੂੰ ਹੋਣ ਵਾਲੀ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਉਮੀਦਵਾਰਾਂ ‘ਤੇ ਮੋਹਰ ਲੱਗ ਸਕਦੀ ਹੈ। ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਲਈ ਹਾਲਾਤ ਠੀਕ ਨਹੀਂ ਲੱਗ ਰਹੇ। ਸਿੱਧੂ ਦਾ ਪਹਿਲਾਂ ਸਰਕਾਰ ਨਾਲ ਝਗੜਾ, ਫਿਰ ਸਥਾਨਕ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨਾਲ ਖੁੱਲ੍ਹਾ ਵਿਵਾਦ ਚੋਣਾਂ ਵਿੱਚ ਨੁਕਸਾਨ ਕਰ ਸਕਦਾ ਹੈ। ਅਜਿਹੇ ਵਿੱਚ ਕਿਰਨ ਬੇਦੀ ਇੱਕ ਢੁਕਵੀਂ ਉਮੀਦਵਾਰ ਹੋ ਸਕਦੀ ਹੈ, ਕਿਉਂਕਿ ਉਹ ਅੰਮ੍ਰਿਤਸਰ ਦੀ ਹੈ। ਜਾਣਕਾਰ ਸੂਤਰ ਦੱਸਦੇ ਹਨ ਕਿ ਬੇਦੀ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਾਰਟੀ ਨੇਤਾਵਾਂ ਦੀ ਉਨ੍ਹਾਂ ਨਾਲ ਦੋ ਵਾਰੀ ਬੈਠਕ ਹੋ ਚੁੱਕੀ ਹੈ। ਜੇ ਉਹ ਭਾਜਪਾ ਵਿੱਚ ਸ਼ਾਮਲ ਹੋ ਜਾਵੇ ਤਾਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਦੇ ਤੌਰ ‘ਤੇ ਖੜਾ ਕੀਤਾ ਜਾ ਸਕਦਾ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026