Posted on January 8th, 2014

ਪਟਨਾ- ਜਦ ਕੋਈ ਇਨਸਾਨ ਸਿਰਫ 10 ਰੁਪਏ ਲਈ ਕਿਸੇ ਦਾ ਕਤਲ ਕਰ ਦੇਵੇ ਤਾਂ ਮਸ਼ਹੂਰ ਕਵੀ ਪ੍ਰਦੀਪ ਦਾ ਲਿਖਿਆ ਇਹ ਗੀਤ ਯਾਦ ਆਉਂਦਾ ਹੈ ਕਿ 'ਦੇਖ ਤੇਰੇ ਇਨਸਾਨ ਦੀ ਹਾਲਤ ਕੀ ਹੋ ਗਈ ਹੈ ਭਗਵਾਨ, ਕਿਨ੍ਹਾਂ ਬਦਲ ਗਿਆ ਇਨਸਾਨ'। ਬਿਹਾਰ ਦੇ ਇਕ ਕਸਬੇ 'ਚ ਮੰਗਲਵਾਰ ਨੂੰ ਜੋ ਹੋਇਆ ਉਹ ਸਿਰਫ ਇਨਸਾਨ ਦਾ ਕਤਲ ਨਹੀਂ ਸੀ ਬਲਕਿ ਇਨਸਾਨੀਅਤ ਦੀ ਹੱਤਿਆ ਸੀ। ਰਾਜ ਦੇ ਕਟਿਹਾਰ ਕਸਬੇ 'ਚ ਇਕ ਵਿਅਕਤੀ ਨੂੰ ਸਿਰਫ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਸ ਨੇ ਗੁਟਕਾ ਖਾਣ ਲਈ 10 ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਸੀ।
ਬੁੱਧਵਾਰ ਨੂੰ ਪੁਲਿਸ ਨੇ ਦੱਸਿਆ ਕਿ 20 ਸਾਲਾ ਦੀਪਕ ਕੁਮਾਰ ਯਾਦਵ ਦੀ ਕਟਿਹਾਰ ਕਸਬੇ 'ਚ ਮੰਗਲਵਾਰ ਰਾਤ ਹੱਤਿਆ ਕਰ ਦਿੱਤੀ ਗਈ। ਯਾਦਵ ਨੂੰ ਇਸ ਲਈ ਮਾਰ ਦਿੱਤਾ ਗਿਆ ਕਿਉਂਕਿ ਉਸ ਨੇ 4 ਵਿਅਕਤੀਆਂ ਨੂੰ ਗੁਟਕੇ ਲਈ 10 ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕਟਿਹਾਰ ਦੇ ਪੁਲਿਸ ਅਧਿਕਾਰੀ ਅਸਗਰ ਈਮਾਮ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੈਰਾਨ ਕਰ ਦੇਣ ਵਾਲੀ ਘਟਨਾ ਹੈ ਕਿ ਸਿਰਫ 10 ਰੁਪਏ ਲਈ ਕਿਸੇ ਦਾ ਕਤਲ ਕਰ ਦਿੱਤਾ ਗਿਆ। ਸਥਾਨਕ ਲੋਕਾਂ ਨੇ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Posted on October 2nd, 2026
Posted on October 2nd, 2026

Posted on October 1st, 2026

Posted on September 29th, 2026

Posted on September 28th, 2026

Posted on September 25th, 2026

Posted on September 24th, 2026

Posted on September 23rd, 2026

Posted on September 22nd, 2026

Posted on September 21st, 2026

Posted on September 18th, 2026

Posted on September 17th, 2026